ਘਨੌਰ ਵਾਸੀ ਅਮਨ ਸ਼ਾਂਤੀ ਚਾਹੁੰਦੇ ਹਨ: ਤੇਜਿੰਦਰਪਾਲ ਸਿੰਘ ਸੰਧੂ
ਵੱਖ ਵੱਖ ਪਿੰਡਾਂ ਬੀਬੀ ਸੰਧੂ ਦੇ ਹੱਕ ‘ਚ ਪ੍ਰਚਾਰ ਤੇਜ਼
ਘਨੌਰ 19 ਜਨਵਰੀ (ਮਧੂਸਾਰ ਬਿਊਰੋ)
ਹਲਕਾ ਘਨੌਰ ਤੋਂ ਆਜ਼ਾਦ ਚੋਣ ਲੜ ਰਹੇ ਬੀਬੀ ਅਨੂਪਿੰਦਰ ਕੌਰ ਸੰਧੂ ਦੇ ਪਤੀ ਐਸ ਐਸ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਵੱਲੋਂ ਖੇੜੀ ਮੰਡਲਾਂ, ਖੇੜੀ ਪੰਡਤਾਂ, ਸਾਹਪੁਰ ਅਫਗਾਨਾਂ, ਲੱਖੋਮਾਜਰਾ, ਰਾਓਮਾਜਰਾ, ਘੁਮਾਣਾ, ਨਰੜੂ, ਨੱਥੂਮਾਜਰਾ, ਘਨੌਰ ਕਸਬਾ ਆਦਿ ਪਿੰਡਾਂ ‘ਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ।
ਇਸ ਮੌਕੇ ਸ. ਸੰਧੂ ਨੇ ਭਰਵੇ ਇਕੱਠਾਂ ਦੌਰਾਨ ਖੁਸ਼ੀ ਜਾਹਰ ਕਰਦਿਆਂ ਆਖਿਆਂ ਕਿ ਅੱਜ ਹਲਕਾਂ ਘਨੌਰ ਦੇ ਹਰ ਇਕ ਪਿੰਡ ‘ਚ ਵੱਡੀ ਵਿਚ ਸੂਝਵਾਨ ਵੋਟਰ ਬੀਬੀ ਸੰਧੂ ਦੇ ਹੱਕ ‘ਚ ਮੀਟਿੰਗਾਂ ਕਰਕੇ ਉਨ੍ਹਾਂ ਜਿੱਤਾਉਣ ਲਈ ਪੂਰੀ ਵਾਹ ਲਾ ਰਿਹਾ ਹੈ ਅਤੇ ਹਲਕਾ ਵਾਸੀਆਂ ਦੇ ਇਸ ਯਤਨ ਨੂੰ ਬੂਰ ਜਰੂਰ ਪਏਗਾ।
ਉਨ੍ਹਾਂ ਹੋਰ ਆਖਿਆਂ ਕਿ ਹਲਕਾ ਘਨੌਰ ਵਾਸੀ ਇਸ ਵਾਰ ਸਿਰਫ਼ ਵਿਕਾਸ ਦੇ ਦਾਵੇ ਕਰਨ ਵਾਲੇ ਆਗੂਆਂ ਨੂੰ ਬੁਰੀ ਤਰ੍ਹਾਂ ਪਿਛਾੜਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਲੋਕ ਅਮਨ ਸ਼ਾਤੀ ਚਾਹੁੰਦੇ ਹਨ ਨਾ ਕਿ ਝੂਠੇ ਪਰਚੇ, ਉਨ੍ਹਾਂ ਨੇ ਆਖਿਆਂ ਕਿ ਪਿਛਲੇ ਸਮੇਂ ਦੌਰਾਨ ਇੱਥੋਂ ਦੇ ਲੋਕ ਬੇ-ਵਜਾ ਰਾਜਨੀਤਿਕ ਦਖਲ ਅੰਦਾਜ਼ੀ ਕਾਰਨ ਬੇਹੱਦ ਦੁੱਖੀ ਹੋ ਚੁੱਕੇ ਹਨ, ਇਸ ਲਈ ਉਹ ਅਜਿਹੇ ਆਗੂ ਨੂੰ ਵੋਟ ਪਾਉਣਗੇ ਜਿਹੜਾ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਵਿਚਰਕੇ ਹਰ ਦੁੱਖ ਸੁੱਖ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੀਮਤੀ ਵੋਟ ਇਸ ਵਾਰ ਬੀਬੀ ਸੰਧੂ ਨੂੰ ਪਾ ਕੇ ਜਿੱਤਾਉਣ ਤਾਂ ਜੋ ਹਲਕਾ ਘਨੌਰ ਦੇ ਮਾਹੌਲ ਨੂੰ ਸੁਧਾਰਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਗੁਲਜਾਰ ਸਿੰਘ, ਭਰਪੂਰ ਸਿੰਘ, ਜਸਵੀਰ ਸਿੰਘ, ਜਸਵੰਤ ਸਿੰਘ ਖੇੜੀ, ਬਲਵੀਰ ਸਿੰਘ, ਕੇਸਰ ਸਿੰਘ, ਨਰਿੰਦਰ ਸਿੰਘ ਸਾਹਪੁਰ, ਸੇਵਾ ਸਿੰਘ, ਚਾਨਣ ਸਿੰਘ, ਜਗੀਰ ਸਿੰਘ ਸਾਹਪੁਰ, ਜਥੇ. ਹਰਨੇਕ ਸਿੰਘ ਨਰੜੂ, ਸਰਬਣ ਸਿੰਘ ਨਰੜੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਸਮਰਥਕ ਹਾਜ਼ਰ ਸਨ।

