ਧੀਰੂ ਨਗਰ ਵਾਸੀਆਂ ਵਲੋਂ ਡਾ. ਬਲਬੀਰ ਸਿੰਘ ਹੱਕ ਵਿਚ ਭੁਗਤਣ ਦਾ ਪ੍ਰਣ
ਪਟਿਆਲਾ, 19 ਜਨਵਰੀ, (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਨੇ ਬੀਤੀ ਸ਼ਾਮ ਧੀਰੂ ਨਗਰ ਨਿਵਾਸੀਆਂ ਨਾਲ ਜਨ ਸਭਾ ਕੀਤੀ। ਧੀਰੂ ਨਗਰ ਵਾਸੀਆਂ ਵਿਚ ਆਮ ਆਦਮੀ ਪਾਰਟੀ ਪ੍ਰਤੀ ਭਰਵਾਂ ਜੋਸ਼ ਦੇਖਣ ਨੂੰ ਮਿਲਿਆ।
ਇਸ ਮੌਕੇ ਸਾਗਰ, ਕਰਨ, ਪ੍ਰਿੰਸ ਅਤੇ ਰੇਖਾ ਵਲੋਂ ਡਾ. ਬਲਬੀਰ ਸਿੰਘ ਨੂੰ ਜੀ ਆਇਆਂ ਆਖਦਿਆਂ ਜ਼ੋਰ ਦੇ ਕੇ ਭਰੋਸਾ ਦਿਵਾਇਆ ਕਿ ਧੀਰੂ ਨਗਰ ਦੇ ਵਾਸੀ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਇਸ ਨਗਰ ‘ਚੋਂ ਡਾ. ਬਲਬੀਰ ਸਿੰਘ ਨੂੰ ਜਿਤਾ ਕੇ ਵਿਧਾਨ ਸਭਾ ‘ਚ ਭੇਜਣਗੇ। ਡਾ. ਬਲਬੀਰ ਸਿੰਘ ਨੇ ਇਸ ਮੌਕੇ ਧੀਰੂ ਨਗਰ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਇਸ ਨਗਰ ਦੇ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਵੇਗਾ। ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਏ ਜਾਣਗੇ। ਸੀਵਰੇਜ਼ ਅਤੇ ਵਾਟਰ ਸਪਲਾਈ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਇਥੇ ਇਹ ਵੀ ਦੱਸਿਆ ਕਿ ਦਿੱਲੀ ਦੇ ਵਿਕਾਸ ਕਾਰਜਾਂ ਦੀ ਤਰਜ ‘ਤੇ ਮੁਹੱਲਾ ਡਿਸਪੈਂਸਰੀਆਂ ਅਤੇ ਸਰਕਾਰੀ ਸਕੂਲ ਬਣਾਏ ਜਾਣਗੇ। ਮੁਹੱਲਾ ਕਲੀਨਿਕਾਂ ਵਿਚ ਮੁਫਤ ਇਲਾਜ ਅਤੇ ਟੈਸਟ ਦੀ ਸਹੂਲਤ ਹੋਵੇਗੀ। ਰਜਿੰਦਰਾ ਹਸਪਤਾਲ ਨੂੰ ਸਹੂਲਤਾਂ ਪ੍ਰਦਾਨ ਕਰਕੇ ਪੀ. ਜੀ. ਆਈ. ਦੇ ਪੱਧਰ ਦਾ ਬਣਾਇਆ ਜਾਵੇਗਾ ਅਤੇ ਸਰਕਾਰੀ ਸਕੂਲਾਂ ਵਿਚ ਚੰਗੇ ਪੱਧਰ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕ ਜੇ. ਪੀ ਸਿੰਘ, ਸਰਬਜੀਤ ਉੱਖਲਾ, ਪ੍ਰਦੀਪ ਜੋਸ਼ਨ, ਸੱਤਪਾਲ ਸੈਣੀ, ਕਰਨੈਲ ਸਿੰਘ ਸੇਖੋਂ, ਜਸਵੀਰ ਗਾਂਧੀ, ਡੀ ਐਸ ਗਿੱਲ, ਕਮਲ, ਸੰਜੀਵ ਬੰਧੂ, ਕੁਲਵੰਤ ਸਿੰਘ ਰਿਟ. ਕਾਰਜਕਾਰੀ ਇੰਜ:, ਗੱਜਣ ਸਿੰਘ, ਮੁਖਤਿਆਰ ਸਿੰਘ ਗਿੱਲ, ਹਰਕੇਸ਼ ਗੁਪਤਾ ਸੇਵਾ ਮੁਕਤ ਮੁੱਖ ਇੰਜੀ:, ਸੰਪੂਰਨ ਸਿੰਘ ਸੈਣੀ, ਬਲਵਿੰਦਰ ਸੈਣੀ, ਗੁਰਿੰਦਰ ਸਿੰਘ, ਇੰਦਰਜੀਤ ਧੀਮਾਨ, ਮਹਿੰਦਰ ਸਿੰਘ ਅਤੇ ਗੁਰਮੇਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ

