ਪੰਜਾਬਪਟਿਆਲਾ

ਕਾਂਗਰਸ ਤੇ ਆਪ ਲੋਕਾਂ ਵਲੋਂ ਪਰਖੀਆਂ ਤੇ ਨਕਾਰੀਆਂ ਹੋਈਆਂ ਪਾਰਟੀਆਂ : ਹਰਿੰਦਰਪਾਲ ਚੰਦੂਮਾਜਰਾ

ਆਪ ਅਤੇ ਕਾਂਗਰਸ ਦੇ ਕਈ ਸਰਗਰਮ ਪਰਿਵਾਰ ਅਕਾਲੀ ਦਲ ਵਿਚ ਸ਼ਾਮਲ
ਪਟਿਆਲਾ, 19 ਜਨਵਰੀ (ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਸਨੌਰ ਤੋਂ ਚੋਣ ਲੜ ਰਹੇ ਅਕਾਲੀ-ਭਾਜਪਾ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਹਲਕੇ ਦੇ ਪਿੰਡ ਅਲੀਪੁਰ ਅਰਾਈਆਂ ਵਿਖੇ ਹੋਏ ਇਕ ਭਰਵੀਂ ਚੋਣ ਜਲਸੇ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਤਕਰੀਬਨ ਦੋ ਦਰਜਨ ਪਰਿਵਾਰ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਪਾਰਟੀ ਵਿਚ ਸ਼ਾਮਲ ਹੋਣ ਵਾਲੇ Îੁਖਤਿਆਰ ਸਿੰਘ, ਦੇਸਾ ਸਿੰਘ, ਗੁਰਦੇਵ ਸਿੰਘ, ਬਰਿੰਦਰ ਸਿੰਘ, ਸੁਰਿੰਦਰ ਸਿੰਘ, ਬਲਜਿੰਦਰ ਸਿੰਘ, ਹਰਮਨਜੀਤ ਸਿੰਘ, ਸੁਖਦੇਵ ਸਿੰਘ, ਪਾਲੀ ਕਾਕਰਾ, ਪੂਰਨ ਸਿੰਘ, ਮੰਗਤ ਸਿੰਘ, ਰੁਧ ਸਿੰਘ, ਸਰਵਣ ਸਿੰਘ, ਜੰਗ ਸਿੰਘ ਆਦਿ ਪਰਿਵਾਰਾਂ ਨੂੰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਅੰਦਰ ਬਣਦਾ ਹਰ ਇਕ ਮਾਣ-ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਦੋਗਲੀ ਨੀਤੀਆਂ ਤੋਂ ਸਿਰਫ਼ ਦੋ ਸਾਲਾਂ ਅੰਦਰ ਜਾਣੂ ਹੋ ਚੁੱਕੇ ਹਨ ਜਦੋਂਕਿ ਕਾਂਗਰਸ ਦੀਆਂ ਪੰਜਾਬ ਤੇ ਖਾਸ ਕਰਕੇ ਸਿੱਖ ਵਿਰੋਧੀਆਂ ਤੋਂ ਲੋਕ ਪਹਿਲਾਂ ਹੀ ਜਾਣੂ ਹਨ, ਇਸ ਲਈ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਲੋਕ ਮੂੰਹ ਲਗਾਉਣਾ ਨਹੀਂ ਚਾਹੁੰਦੇ। ਉਨ੍ਹਾਂ ਹੋਰ ਆਖਿਆ ਕਿ ਹਲਕੇ ਦੇ ਵਿਕਾਸ ਲਈ ਸਿਰਫ਼ ਤਿੰਨ ਮਹੀਨਿਆਂ ਅੰਦਰ ਜੋ ਕੁਝ ਵੀ ਕੀਤਾ, ਉਹ ਸਭ ਦੇ ਸਾਹਮਣੇ ਹਨ ਜਦੋਂਕਿ ਹਲਕੇ ਤੋਂ ਲਗਾਤਾਰ ਜਿੱਤਦੇ ਰਹੇ ਕਾਂਗਰਸੀ ਉਮੀਦਵਾਰ ਅੱਜ ਤੱਕ ਕੋਈ ਵੱਡਾ ਪ੍ਰੋਜੈਕਟ ਲਿਆਉਣ ‘ਚ ਅਸਫਲ ਰਹੇ। ਉਨ੍ਹਾਂ ਹੋਰ ਆਖਿਆ ਕਿ ਉਨ੍ਹਾਂ ਦਾ ਇਹ ਨਿਸ਼ਾਨਾ ਹੈ ਕਿ ਜਿੱਤਣ ਤੋਂ ਬਾਅਦ ਹਲਕੇ ਅੰਦਰ ਕੇਂਦਰ ਦੇ ਸਹਿਯੋਗ ਨਾਲ ਵੱਡੀ ਸਨਅਤਾਂ ਸਥਾਪਿਤ ਕੀਤੀਆਂ ਜਾਣ ਤਾਂ ਜੋ ਹਲਕੇ ਨੂੰ ਸਨਅਤ ਪਖੋਂ ਤਾਂ ਵਿਕਸਤ ਕੀਤਾ ਹੀ ਜਾ ਸਕੇ ਨਾਲ ਹੀ ਇਥੋਂ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਸਕੇ।
ਅਖ਼ੀਰ ਵਿਚ ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਸੁਚਿਤ ਕੀਤਾ ਕਿ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀਆਂ ਗੱਲਾਂ ‘ਚ ਆ ਕੇ ਆਪਣੇ ਹਲਕੇ ਦੇ ਹੋਣ ਵਾਲੇ ਵਿਕਾਸ ਵਿਚ ਰੁਕਾਵਟ ਨਾ ਪਾ ਲੈਣ, ਕਿਉਂਕਿ ਜੇਕਰ ਹਲਕੇ ਦਾ ਵਿਕਾਸ ਹੋ ਸਕਦਾ ਹੈ ਤਾਂ ਉਹ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਹੋ ਸਕਦਾ ਹੈ।
ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, , ਡਾ. Ðਰਵੇਲ ਸਿੰਘ ਐਮਸੀ, ਰਣਬੀਰ ਸਿੰਘ ਪੂਨੀਆ ਚੇਅਰਮੈਨ, ਰਜਿੰਦਰ ਸਿੰਘ ਵਿਰਕ ਐਮ ਸੀ, ਸੁਖਦੇਵ ਸਿੰਘ ਸਾਬਕਾ ਐਮ ਸੀ, ਸਤਨਾਮ ਸਿੰਘ, ਪਰਮਿੰਦਰਪਾਲ ਸਿੰਘ ਰਠੌੜ ਯੂਐਸਏ, ਗੁਰਜੰਟ ਸਿੰਘ ਨੂਰਖੇੜੀਆਂ, ਪੁਪਿੰਦਰ ਸਿੰਘ ਗਿੱਲ, ਹਰਵਿੰਦਰ ਸਿੰਘ ਮੰਗਾ, ਕਰਨੈਲ ਸਿੰਘ, ਸਰਪੰਚ ਕਾਕਾ ਸਿੰਘ ਢੰਗੇੜੀਆਂ, ਸਿਮਰਨ ਭਟੇੜੀ, ਲੱਖੀ ਰਾਈਮਾਜਰਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *