ਅਕਾਲੀਆਂ ਨੇ 10 ਸਾਲ ਵਿੱਚ ਸਿਰਫ ਕਾਗਜਾ ਵਿੱਚ ਹੀ ਵਿਕਾਸ ਕੀਤਾ : ਪ੍ਰਨੀਤ ਕੌਰ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਵਪਾਰ ਸੈਲ ਪੰਜਾਬ ਦੇ ਜਨਰਲ ਸਕੱਤਰ ਪਵਨ ਕੁਮਾਰ ਡਾਬੀ ਦੀ ਅਗਵਾਈ ਹੇਠ ਸਥਾਨਕ ਤੋਪਖਾਨਾ ਮੋੜ ਵਿਖੇ ਕਾਂਗਰਸ ਪਾਰਟੀ ਦੀ ਇੱਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਵਿਧਾਇਕਾ ਪ੍ਰਨੀਤ ਕੌਰ ਨੇ ਮੌਜੂਦਾ ਸਰਕਾਰ ਉਪਰ ਹਮਲਾ ਬੋਲਦਿਆ ਕਿਹਾ ਕਿ ਅਕਾਲੀਆਂ ਨੇ 10 ਦੇ ਸ਼ਾਸ਼ਨ ਕਾਲ ਵਿੱਚ ਸਿਰਫ ਕਾਗਜਾਂ ਵਿੱਚ ਹੀ ਪੰਜਾਬ ਦਾ ਵਿਕਾਸ ਕੀਤਾ ਹੈ।ਖਾਸ ਕਰਕੇ ਪਟਿਆਲਾ ਸ਼ਹਿਰ ਨਾਲ ਅਕਾਲੀਆ ਨੇ ਵਿਸ਼ੇਸ਼ ਵਿਤਕਰਾ ਕੀਤਾ ਅਤੇ ਅੱਜ ਪਟਿਆਲਾ ਦੇ ਨਿਵਾਸੀ ਇੱਕ ਨਰਕ ਭਰੀ ਜਿੰਦਗੀ ਜੀਅ ਰਹੇ ਹਨ।ਅਕਾਲੀਆਂ ਨੇ ਬਠਿੰਡਾ ਲਈ ਅਲੱਗ ਕਾਨੂੰਨ ਅਤੇ ਟੈਕਸ ਬਣਾਏ ਅਤੇ ਪਟਿਆਲਵੀਆਂ ਲਈ ਅਲੱਗ ਤੋਂ ਸਖਤ ਕਾਨੂੰਨ ਬਣਾਏ।ਮੌਜੂਦਾ ਸਮੇਂ ਵਿਚ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ।ਇੰਡਸਟਰੀ ਬੰਦ ਹੋ ਚੁੱਕੀ ਹੈ,ਵਪਾਰ ਚੱਲ ਨਹੀਂ ਰਿਹਾ।ਜਿਸ ਦੇ ਸਿੱਟੇ ਵਜੋਂ ਨੌਜਵਾਨ ਪੀੜੀ ਬੇਰੁਜਗਾਰ ਹੋ ਕੇ ਨਸ਼ਿਆ ਦੇ ਦਲਦਲ ਦੇ ਵਿੱਚ ਫਸ ਚੁੱਕੀ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਨਵੇ ਸਾਲ ਵਿੱਚ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਇੱਕ ਨਵੀਂ ਸਰਕਾਰ ਬਣੇਗੀ।ਜਿਸ ਨਾਲ ਪੰਜਾਬ ਦੇ ਵਪਾਰ ਖਾਸ ਕਰਕੇ ਪ੍ਰਾਪਰਟੀ ਵਿੱਚ ਨਿਵੇਸ਼ ਹੋਵੇਗਾ ਅਤੇ ਪ੍ਰਾਪਰਟੀ ਦੀਆਂ ਕੀਮਤਾਂ ਫਿਰ ਤੋਂ ਵਧਣਗੀਆਂ।ਜਿਸ ਨਾਲ ਚਾਰੇ ਪਾਸੇ ਖੂਸ਼ਹਾਲੀ ਆਵੇਗੀ ਅਤੇ ਗਰੀਬ ਤੋਂ ਗਰੀਬ ਵਿਅਕਤੀ ਵੀ ਅਪਣੀ ਮਿਹਨਤ ਸਦਕਾ ਪੰਜਾਬ ਵਿੱਚ ਭੁੱਖਾ ਨਹੀ ਰਹੇਗਾ।ਇਸ ਮੌਕੇ ਸਮੂਹ ਇਲਾਕਾ ਨਿਵਾਸੀਆਂ ਨੇ ਪ੍ਰਨੀਤ ਕੌਰ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਅਤੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾਏ।ਇਸ ਮੌਕੇ ਪੀ.ਕੇ ਪੂਰੀ,ਕੇ.ਕੇ ਸ਼ਰਮਾ,ਅਨਿਲ ਮੰਗਲਾ,ਅਤੁਲ ਜ਼ੋਸ਼ੀ,ਪਿੰਕੀ ਪੰਡਤ,ਨੱਥੂ ਰਾਮ,ਸੰਤ ਰਾਮ,ਬੁੱਧ ਰਾਮ ਖੱਤਰੀ,ਰਮੇਸ਼ ਚਾਇਲ, ਸ਼ੰਭੂ ਡਾਬੀ,ਬਨਵਾਰੀ ਡਾਬੀ,ਰਾਜੂ ਖੱਤਰੀ,ਘਨੱਈਆ ਡਾਬੀ,ਮੁਰਾਰੀ ਡਾਬੀ,ਰਾਜੇਸ਼ ਮੰਡੋਰਾ,ਹਰੀਸ਼ ਕਪੂਰ,ਕੁਲਦੀਪ ਸ਼ਰਮਾ,ਲੱਕੀ ਸ਼ਰਮਾ,ਬੰਤ ਕੌਰ,ਰਜੇਸ਼ ਅਗਰਵਾਲ਼ ਅਤੇ ਚੇਅਰਮੈਨ ਜ਼ਸਵਿੰਦਰ ਜੁਲਕਾ ਤੋਂ ਇਲਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁੱਦੇਦਾਰ ਅਤੇ ਇਲਾਕਾ ਨਿਵਾਸੀ ਮੌਕੇ ਤੇ ਹਾਜਰ ਸਨ।

