ਪਟਿਆਲਾ

ਹਰਿੰਦਰਪਾਲ ਸਿੰਘ ਹੈਰੀਮਾਨ ਮੇਰਾ ਹੀ ਦੂਜਾ ਰੂਪ : ਲਾਲ ਸਿੰਘ

ਚੰਦੂਮਾਜਰਾ ਅਤੇ ਟੋਹੜਾ ਪਰਿਵਾਰ ਇਕੋਂ ਥੈਲੀ ਦੇ ਚੱਟੇ ਬੱਟੇ : ਹੈਰੀਮਾਨ
ਲਾਲ ਸਿੰਘ ਨੇ ਕੀਤੇ ਹਲਕਾ ਸਨੌਰ ਦੇ ਕਾਂਗਰਸੀ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਤਿੰਨੇ ਦਫ਼ਤਰਾਂ ਦੇ ਉਦਘਾਟਨ
ਪਟਿਆਲਾ, ਸਨੌਰ 21 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਸਨੋਰ ਤੋਂ ਕਾਗਰਸੀ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀ ਮਾਨ ਦੇ ਹਲਕਾ ਸਨੌਰ ਵਿੱਚ ਬਲਬੇੜਾ, ਦੇਵੀਗੜ ਅਤੇ ਭੁੱਨਰਹੇੜੀ ਵਿਖੇ ਚੋਣ ਦਫ਼ਤਰਾਂ ਦੇ ਉਦਘਾਟਨ ਸਾਬਕਾ ਮੰਤਰੀ ਅਤੇ ਹਲਕਾ ਸਨੌਰ ਦੀ ਲਗਾਤਾਰ 4 ਦਹਾਕੇ ਤੋਂ ਅਗਵਾਈ ਕਰਨ ਵਾਲੇ ਸ. ਲਾਲ ਸਿੰਘ ਨੇ ਕੀਤੇ।

ਇਸ ਮੌਕੇ ਕਸਬਾ ਬਲਬੇੜਾ ਵਿਖੇ ਆਪਣਾ ਸੰਬੋਧਨ ਵਿੱਚ ਸ. ਲਾਲ ਸਿੰਘ ਨੇ ਕਿਹਾ ਕਿ ਪ੍ਰੋਫੈ. ਪ੍ਰੇਮ ਸਿੰਘ ਚੰਦੂਮਾਜਰਾ ਦਾ ਆਪਣਾ ਕੋਈ ਟਿਕਾਣਾ ਨਹੀਂ ਹੈ ਅੱਜ ਕਿਤੇ ਤੇ ਕੱਲ ਕਿਤੇ ਜਦੋਂ ਕਿ ਉਨ੍ਹਾਂ ਨੇ ਖੁੱਦ ਇਸ ਹਲਕੇ ਦੀ ਲਗਾਤਾਰ 4 ਦਹਾਕੇ ਤੱਕ ਅਗਵਾਈ ਕੀਤੀ ਅਤੇ ਹੁਣ ਹਰਿੰਦਰਪਾਲ ਸਿੰਘ ਹੈਰੀਮਾਨ ਮੇਰਾ ਹੀ ਦੂਜਾ ਰੂਪ ਹੈ ਜੋ ਕਿ ਕਾਂਗਰਸ ਦਾ ਵਫਾਦਾਰ ਸਿਪਾਹੀ ਹੈ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਡਟੇ ਰਹਿਣ ਵਾਲਾ ਉਮੀਦਵਾਰ ਹੈ। ਸ. ਲਾਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਉਤਾਰੀ ਗਈ ਉਮੀਦਵਾਰ ਬੀਬੀ ਕੁਲਦੀਪ ਕੌਰ ਟੋਹੜਾ ਅਤੇ ਉਸ ਦਾ ਪਰਿਵਾਰ ਲਗਾਤਾਰ ਤਿੰਨ ਵਾਰ ਜਿਥੇ ਲੋਕਾ ਵੱਲੋਂ ਨਕਾਰੇ ਜਾ ਚੁੱਕੇ ਹਨ, ਉਥੇ ਹਲਕਾ ਸਨੌਰ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਕੁਲਦੀਪ ਕੌਰ ਟੋਹੜਾ ਵੀ ਅਕਾਲੀ ਦਲ ਵਿੱਚੋਂ ਹੀ ਆਈ ਹੈ ਲਿਹਾਜ਼ਾ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਇਕ ਦੂਜੇ ਨਾਲ ਰਲ੍ਹ ਕੇ ਮੈਚ ਖੇਡ ਰਹੇ ਹਨ। ਦੋਵੇਂ ਹਲਕਾ ਸਨੌਰ ਦੇ ਲੋਕਾਂ ਵੱਲੋਂ ਨਕਾਰੇ ਗਏ ਉਮੀਦਵਾਰ ਹਨ। ਚੰਦੂਮਾਜਰਾ ਨੂੰ 2009 ਦੀਆਂ ਚੋਣਾਂ ਵਿੱਚ ਹਲਕਾ ਸਨੌਰ ਦੇ ਲੋਕਾਂ ਨੇ ਨਕਾਰਿਆ, ਟੋਹੜਾ ਪਰਿਵਾਰ ਨੂੰ 2002 ਅਤੇ 2007 ਵਿੱਚ ਹਲਕਾ ਸਨੌਰ ਦੇ ਲੋਕ ਨਕਾਰ ਚੁੱਕੇ ਹਨ।
ਇਸ ਮੌਕੇ ਹਲਕਾ ਸਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਚੰਦੂਮਾਜਰਾ ਅਤੇ ਟੋਹੜਾ ਪਰਿਵਾਰ ਇਕੋਂ ਥੈਲੀ ਦੇ ਚੱਟੇ ਬੱਟੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਕ ਵਾਰ ਸੇਵਾ ਦਾ ਮੌਕਾ ਦਿਓ ਜਿੰਦਗੀ ਭਰ ਉਨ੍ਹਾਂ ਦੇ ਰਿਣੀ ਰਹਿਣਗੇਂ। ਹੈਰੀਮਾਨ ਨੇ ਕਿਹਾ ਕਿ ਹਲਕਾ ਸਨੌਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਹੈਰੀਮਾਨ ਨੇ ਕਿਹਾ ਕਿ ਹਲਕਾ ਸਨੌਰ ਤੋਂ ਜਿੱਤਣ ਤੋਂ ਬਾਅਦ ਉਹ 10 ਸਾਲਾਂ ਤੋਂ ਪਏ ਅਧੂਰੇ ਕੰਮਾਂ ਨੂੰ ਪਹਿਲੇ ਹੀ ਸਾਲ ਵਿੱਚ ਪੂਰਾ ਕਰ ਦੇਣਗੇਂ। ਅਕਾਲੀਆਂ ਨੇ ਤਾਂ ਸਿਰਫ ਅਖਬਾਰਾਂ ਵਿੱਚ ਫੋਟੋਆਂ ਖਿਚਾਈਆਂ ਹਨ, ਪਰੰਤੂ ਉਹ ਸਹੀ ਅਰਥਾ ਵਿੱਚ ਹਲਕੇ ਦੇ ਵਿਕਾਸ ਕਰਕੇ ਦਿਖਾਉਣਗੇਂ।

Leave a Reply

Your email address will not be published. Required fields are marked *