ਪੰਜਾਬਪਟਿਆਲਾ

ਘਨੌਰ ਤੋਂ ਜਿੱਤੇ ਕਿਸੇ ਵੀ ਰਾਜਨੀਤਿਕ ਆਗੂ ਵੱਲੋਂ ਕਿਸਾਨਾਂ ਦੀ ਬਾਂਹ ਨਹੀਂ ਫੜੀ ਗਈ ਬੀਬੀ ਸੰਧੂ

ਦਰਜ਼ਨਾਂ ਪਿੰਡਾਂ ‘ਚ ਤੂਫਾਨੀ ਦੌਰੋ ਅਤੇ ਚੋਣ ਮੀਟਿੰਗਾਂ
ਪਟਿਆਲਾ 22 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਸਵ. ਜਸਦੇਵ ਸਿੰਘ ਜੀ ਸੰਧੂ ਦੀ ਨੂੰਹ ਬੀਬੀ ਅਨੂਪਿੰਦਰ ਕੌਰ ਸੰਧੂ ਜੋ ਕਿ ਅਕਾਲੀ ਦਲ ਤੋਂ ਨਰਾਜ਼ ਹੋ ਕੇ ਹਲਕਾ ਘਨੌਰ ਤੋਂ ਆਜ਼ਾਦ ਚੋਣ ਲੜ ਰਹੇ ਹਨ, ਵੱਲੋਂ ਅੱਜ ਜਰੀਕਪੁਰ, ਕਤਲਾਹਰ, ਹਰੀਪੁਰ ਝੂੰਗੀਆਂ, ਮੰਜੋਲੀ, ਹਰੀਗੜ੍ਹ, ਜੋਗੀਮਾਜਰਾ, ਹਰੀ ਮਾਜਰਾ ਆਦਿ ਦਰਜ਼ਨਾਂ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਕੇ ਚੌਣ ਮੀਟਿੰਗਾਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਆਖਿਆਂ ਕਿ ਸੂਬੇ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਕਿਰਸਾਨੀ ਅੱਜ ਮੰਦਹਾਲੀ ਨਾਲ ਬੁਰੀ ਤਰ੍ਹਾਂ ਜੂਝ ਰਹੀ ਹੈ, ਜਦੋਂ ਕਿ ਪਿਛਲੇ ਸਮੇਂ ਦੌਰਾਨ ਹਲਕਾ ਘਨੌਰ ਤੋਂ ਜਿੱਤੇ ਕਿਸੇ ਵੀ ਰਾਜਨੀਤਿਕ ਆਗੂ ਵੱਲੋਂ ਕਿਸਾਨਾਂ ਦੀ ਬਾਂਹ ਨਹੀਂ ਫੜੀ ਗਈ। ਉਨ੍ਹਾਂ ਕਿਹਾ ਕਿ ਸੰਧੂ ਪਰਿਵਾਰ ਕਿਸਾਨੀ ਨਾਲ ਸੰਬੰਧਤ ਹੈ ਅਤੇ ਪਿੰਡਾਂ ‘ਚ ਵਸਦੇ ਕਿਸਾਨਾਂ, ਵਪਾਰੀਆਂ, ਮਜ਼ਦੂਰਾਂ ਅਤੇ ਨਿਮਨ ਵਰਗ ਦੀਆਂ ਸਮੱਸਿਆਵਾਂ ਤੋਂ ਭਲੀ-ਭਾਂਤ ਜਾਣੂੰ ਹੈ ਅਤੇ ਇਨ੍ਹਾਂ ਦੀ ਭਲਾਈ ਲਈ ਹਮੇਸ਼ਾਂ ਹੀ ਜੀ ਤੋੜ ਮਿਹਨਤ ਕਰਦਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਟਰੈਕਟਰ ਚਲਾਉਂਦਾ ਕਿਸਾਨ ਚੋਣ ਨਿਸ਼ਾਨ ਉੱਤੇ ਮੋਹਰਾਂ ਲਾ ਕੇ ਮੈਨੂੰ ਭਾਰੀ ਬਹੁਮਤ ਨਾਲ ਜਿਤਾਓ ਤਾਂ ਜੋ ਘਨੌਰ ਹਲਕਾ ਵਾਸੀਆਂ ਦੇ ਹੱਕਾਂ ਦੀ ਲੜਾਈ ਲੜੀ ਜਾ ਸਕੇ ।
ਮੀਟਿੰਗਾਂ ਵਿਚ ਹੋਰਨਾਂ ਤੋਂ ਇਲਾਵਾ ਮਾਮ ਰਾਜ, ਨੈਬ ਸਿੰਘ, ਗੁਰਮੇਲ ਸਿੰਘ, ਬਨਾਰਸੀ ਰਾਮ, ਨਿਸ਼ਾਨ ਸਿੰਘ ਜ਼ਰੀਕਪੁਰ, ਬੇਅੰਤ ਸਿੰਘ, ਜਮੀਤ ਸਿੰਘ, ਗੁਰਬਚਨ ਸਿੰੰਘ ਗੋਲਡੀ, ਜਗਜੀਤ ਸਿੰਘ, ਗੁਰਮੇਲ ਸਿੰਘ, ਜਤਿੰਦਰ ਸਿੰਘ, ਗੁਰਸੇਵਕ ਸਿੰਘ, ਹਰੀਪੁਰ ਝੁੰਗੀਆਂ, ਅਵਤਾਰ ਸਿੰਘ, ਬੌਬੀ, ਸੁਰਜੀਤ ਸਿੰਘ ਖ਼ਾਲਸਾ,ਗੁਰਮੀਤ ਸਿੰਘ, ਪਾਲਾ ਰਾਮ, ਜੱਥੇਦਾਰ ਦਿਆਲ ਸਿੰਘ, ਪਿੰਡ ਮੰਜੌਲੀ, ਦਰਸ਼ਾ ਸਿੰਘ, ਸਾਬਕਾ ਸਰਪੰਚ, ਅਜਮੇਰ ਸਿੰਘ, ਕ੍ਰਿਸ਼ਨ ਸਿੰਘ, ਹਰਪਾਲ ਸਿੰਘ, ਸੁਖਵਿੰਦਰ ਸਿੰਘ, ਪੂਰਨ ਸਿੰਘ, ਪਿੰਡ ਹਰੀਗੜ੍ਹ, ਗੁਰਬਖ਼ਸ਼ ਸਿੰਘ, ਜਗਤਾਰ ਸਿੰਘ, ਹਾਕਮ ਸਿੰਘ, ਨਛੱਤਰ ਸਿੰਘ, ਬਲਬੀਰ ਸਿੰਘ, ਰਾਮ ਚੰਦ, ਹਰੀਮਾਜਰਾ, ਭੂਪਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਗਿੱਲ, ਲਖਵਿੰਦਰ ਸਿੰਘ ਗਿੱਲ, ਵਿਰਸਾ ਸਿੰਘ ਵਿੱਲ, ਬਲੇਹੜ੍ਹੀ, ਦਵਿੰਦਰ ਸਿੰਘ, ਚਰਨਜੀਤ ਸਿੰਘ, ਅਤਿੰਦਰ ਸਿੰਘ, ਕੁਲਵੰਤ ਸਿੰਘ, ਰੁੜਕਾ, ਸੁਰਜਨ ਸਿੰਘ, ਸੀਲ, ਸੁਖਵਿੰਦਰ ਸਿੰਘ(ਬਿੱਟੂ ਚੱਪੜ)ਤੇ ਕੁਲਦੀਪ ਸਿੰਘ, ਧਰੇੜੀ ਹਾਜ਼ਰ ਸਨ ।

Leave a Reply

Your email address will not be published. Required fields are marked *