ਪੰਜਾਬਪਟਿਆਲਾ

ਸਮਾਣਾ ‘ਚ ਅਕਾਲੀ ਦਲ ਵਲੋਂ ਕਰਵਾਏ ਵਿਕਾਸ ਕਾਰਜਾਂ ਨੇ ਕਾਂਗਰਸ ਤੇ ਆਪ ਬੋਨੀਆਂ ਬਣੀਆਂ : ਚੇਅਰਮੈਨ ਅਬਲੋਵਾਲ

ਪਟਿਆਲਾ, 22 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਦੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਹੈ ਕਿ ਹਲਕਾ ਸਮਾਣਾ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਅੱਗੇ ਕਾਂਗਰਸ ਤੇ ਆਪ ਪਾਰਟੀ ਬੋਨੀਆਂ ਨਜ਼ਰ ਆ ਰਹੀਆਂ ਹਨ।

ਅਬਲੋਵਾਲ ਅੱਜ ਇਥੇ ਡਕਾਲਾ ਦੇ ਪਿੰਡਾਂ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਦਰਜਨਾਂ ਕਾਂਗਰਸ ਤੇ ਆਪ ਪਾਰਟੀ ਦੇ ਵਰਕਰ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਹਲਕਾ ਸਮਾਣਾ ਦੇ ਇਕ ਇਕ ਵਰਕਰ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਹੱਲ ਕੀਤਾ ਹੈ। ਉਹਨਾਂ ਕਿਹਾ ਕਿ ਸਮਾਣਾ ਹਲਕੇ ਦੇ ਪਿੰਡਾਂ ਅਤੇ ਸਮਾਣਾ ਸਹਿਰ ਵਿਚ ਕਈ ਅਰਬ ਰੁਪਏ ਦੇ ਵਿਕਾਸ ਕਾਰਜ ਹੋਏ ਹਨ, ਜਿਸ ਕਾਰਨ ਪਿੰਡਾਂ ਅਤੇ ਸਮਾਣਾ ਸ਼ਹਿਰੀ ਦੇ ਲੋਕ ਪੂਰੀ ਤਰ੍ਹਾਂ ਸੁਰਜੀਤ ਸਿੰਘ ਰੱਖੜਾ ਦੀ ਪਿੱਠ ‘ਤੇ ਖੜ੍ਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਤੱਕ ਜ਼ਬਤ ਹੋਵੇਗੀ ਕਿਉਂਕਿ ਸਨੌਰ ਹਲਕੇ ਦਾ ਲਾਲ ਸਿੰਘ ਭਗੌੜਾ ਹੈ ਇਸ ਗੱਲ ਨੂੰ ਸਮਾਣਾ ਨਿਵਾਸੀ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਕਿਹਾ ਕਿ ਜਿਹੜਾ ਨੇਤਾ ਪਿਛਲੇ 40 ਸਾਲ ਤੋਂ ਹਲਕਾ ਸਨੌਰ ਦੇ ਵੋਟਰਾਂ ਦਾ ਨਹੀਂ ਬਣਿਆਂ ਉਹ ਸਮਾਣਾ ਹਲਕੇ ਦਾ ਕੀ ਬਣ ਸਕਦਾ ਹੈ। ਉਹਨਾਂ ਕਿਹਾ ਕਿ ਸਮਾਣਾ ਹਲਕੇ ਦੇ ਵੋਅਰਾਂ ਨੂੰ ਇਹ ਗੱਲ ਪੂਰੀ ਤਰ੍ਹਾਂ ਸਮਝ ਪੈ ਚੁੱਕੀ ਹੈ।
ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਸੁਰਜੀਤ ਸਿੰਘ ਰੱਖੜਾ ਹਲਕਾ ਸਮਾਣਾ ਤੋਂ 25 ਹਜ਼ਾਰ ਵੋਟਾਂ ਦੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਉਹਨਾਂ ਆਖਿਆ ਕਿ ਇਸ ਸਮੇਂ ਪ੍ਰਵਾਸੀ ਭਾਰਤੀ ਚਰਨਜੀਤ ਸਿੰਘ ਰੱਖੜਾ, ਸੁੱਖੀ ਰੱਖੜਾ ਸਮੇਤ ਸਮੁੱਚੀਆਂ ਟੀਮਾਂ ਨੇ ਆਪਣੇ ਮੋਰਚੇ ਸੰਭਾਲੇ ਹੋਏ ਹਨ। ਇਸ ਮੌਕੇ ਹੋਰ ਵੀ ਨੇਤਾਵਾਂ ਨੇ ਆਪਣੇ ਆਪਣੇ ਵਿਚਾਰ ਰੱਖੇ। ਰੈਲੀਆਂ ਦੌਰਾਨ ਚੇਅਰਮੈਨ ਮਲਕੀਤ ਸਿੰਘ ਡਕਾਲਾ, ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਜਥੇ. ਪਵਿੱਤਰ ਸਿੰਘ ਡਕਾਲਾ, ਚੇਅਰਮੈਨ ਹਰਜਿੰਦਰ ਸਿੰਘ ਬੱਲ, ਸਰਪੰਚ ਗੋਸਾ ਢੀਂਡਸਾ, ਸੁਖਵੰਤ ਸਿੰਘ ਸੁੱਖੀ ਦੁੱਧੜ ਸਰਪੰਚ, ਗੁਰਧਿਆਨ ਸਿੰਘ ਭਾਨਰੀ, ਮਨਪ੍ਰੀਤ ਸਿੰਘ ਸਵਾਜਪੁਰ, ਜੋਗਾ ਸਿੰਘ ਤਰੈਂ, ਭਜਨ ਸਿੰਘ ਸਰਪੰਚ, ਹਰਜਿੰਦਰ ਸਿੰਘ ਤਰੈਂ ਸਾਬਕਾ ਬਲਾਕ ਸੰਮਤੀ ਮੈਂਬਰ, ਸਰਪੰਚ ਜਸਵਿੰਦਰ ਕੌਰ ਆਦਿ ਆਗੂ ਮੌਜੂਦ ਸਨ।

Leave a Reply

Your email address will not be published. Required fields are marked *