ਹਲਕਾ ਸਨੌਰ ਦੇ ਪਿੰਡਾਂ ‘ਚ ਆਪ ਨੇ ਛੇੜੀ ਅਕਾਲੀਆਂ ਅਤੇ ਕਾਂਗਰਸੀਆਂ ਵਿੱਚ ਕੰਬਣੀ
ਪਟਿਆਲਾ/ਸਨੋਰ, 22 ਜਨਵਰੀ (ਮਧੂਸਾਰ ਬਿਊਰੋ)
ਹਲਕਾ ਸਨੌਰ ਦੇ ਪਿੰਡਾਂ ਵਿਖੇ ਅੱਜ ਉਸ ਮੌਕੇ ਅਕਾਲੀਆਂ ਅਤੇ ਕਾਂਗਰਸੀਆਂ ਵਿੱਚ ਖਲਬਲੀ ਮੱਚ ਗਈ ਜਦੋਂ ਇਕ ਸਮਾਗਮ ਦੌਰਾਨ ਦਰਜ਼ਨਾਂ ਅਕਾਲੀ ਅਤੇ ਕਾਂਗਰਸੀ ਨੇਤਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਇਨ੍ਹਾਂ ਵਰਕਰਾਂ ਤੇ ਨੇਤਾਵਾਂ ਨੂੰ ਸ਼ਾਮਲ ਕਰਾਉਣ ਪੁੱਜੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਹਰਮੇਲ ਸਿੰਘ ਟੋਹੜਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਲਹਿਰ ਨੂੰ ਰੋਕਣਾ ਹੁਣ ਅਸੰਭਵ ਹੈ। ਉਨ੍ਹਾਂ ਆਖਿਆ ਕਿ ਵਿਧਾਨ ਸਭਾ ਹਲਕਾ ਸਨੌਰ ਤੋਂ ਬੀਬੀ ਕੁਲਦੀਪ ਕੌਰ ਟੋਹੜਾ ਵੱਡੀ ਜਿੱਤ ਪ੍ਰਾਪਤ ਕਰਨਗੇਂ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।
ਹਰਮੇਲ ਸਿੰਘ ਟੋਹੜਾ ਨੇ ਆਖਿਆ ਕਿ ਹਲਕਾ ਸਨੌਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਡਿੰਗ ਹਨ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਕਿਸੀ ਵੀ ਸਰਕਾਰ ਨੇ ਹਲਕਾ ਸਨੌਰ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਗੰਭੀਰਤਾ ਨਹੀਂ ਦਿਖਾਈ, ਜਿਸ ਕਾਰਨ ਅੱਜ ਇਸ ਹਲਕੇ ਦੇ ਲੋਕ ਅਕਾਲੀਆਂ ਅਤੇ ਕਾਂਗਰਸੀਆਂ ਤੋਂ ਕਲਪੇ ਬੈਠੇ ਹਨ। ਉਨ੍ਹਾਂ ਆਖਿਆ ਕਿ ਪਟਿਆਲਾ ਤੋਂ ਦੇਵੀਗੜ੍ਹ ਰੋਡ ਦੀ ਖਸਤਾ ਹਾਲਤ ਅਕਾਲੀ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਮੂੰਹ ‘ਤੇ ਤਮਾਚਾ ਹੈ।
ਇਸ ਮੌਕੇ ਹਰਮੇਲ ਸਿੰਘ ਟੋਹੜਾ ਦੀ ਅਗਵਾਈ ਕਬੂਲਦੇ ਹੋਏ 100 ਤੋਂ ਵੱਧ ਕਾਂਗਰਸੀ ਅਤੇ ਅਕਾਲੀ ਜਿਨ੍ਹਾਂ ਵਿੱਚ ਮਨਿੰਦਰ ਸਿੰਘ ਸ਼ਕਤੀਮਾਨ, ਗੁਰਜੰਟ ਸਿੰਘ, ਕੁਲਵਿੰਦਰ ਸਿੰਘ, ਅਵਤਾਰ ਸਿੰਘ, ਮਨੀ ਸਿੰਘ, ਪੀਰਾ ਸਿੰਘ, ਦਵਿੰਦਰ ਸਿੰਘ ਲਵੀ, ਇਮਰਾਨ ਖਾਂ, ਛਿੰਦਾ, ਦਰਸ਼ਨ ਸਿੰਘ, ਪਿੱਲੂ ਚੋਰਾਸੌਂ, ਗੁੱਲੀ ਚੋਰਾਸੋਂ, ਕਾਲਾ ਸਿੰਘ ਚੋਰਾਸੋਂ, ਗੁਰਪਿਆਰ ਸਿੰਘ, ਅਮਨਪ੍ਰੀਤ ਸਿੰਘ, ਦਰਸ਼ਨ ਸਿੰਘ ਮੁਹੱਦੀਪੁਰ, ਕਾਲਾ ਸਿੰਘ, ਲਵੀ ਸਿੰਘ, ਭੁਪਿੰਦਰ ਸਿੰਘ, ਮਨਪ੍ਰੀਤ ਸਿੰਘ ਮੀਨੂੰ ਦੀ ਅਗਵਾਈ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਬੰਤ ਸਿੰਘ ਬਲਬੇੜਾ, ਅਮਰਿੰਦਰ ਸਿੰਘ ਥੂਹੀ, ਭੋਲਾ ਸਿੰਘ, ਹਰਬੰਸ ਸਿੰਘ, ਚਰਨਜੀਤ ਸਿੰਘ, ਗੁਰਵਿੰਦਰ ਸਿੰਘ, ਤਾਰਾ ਚੰਦ, ਸਤਵਿੰਦਰ ਸਿੰਘ ਬਠੋਈ ਵੀ ਸ਼ਾਮਲ ਸਨ।

