ਪਟਿਆਲਾ

ਹਲਕਾ ਸਨੌਰ ਦੇ ਲੋਕ ਮੇਰਾ ਆਪਣਾ ਪਰਿਵਾਰ : ਹੈਰੀ ਮਾਨ

ਪਟਿਆਲਾ, 22 ਜਨਵਰੀ ()
ਕਾਂਗਰਸ ਪਾਰਟੀ ਦੇ ਹਲਕਾ ਸਨੌਰ ਤੋਂ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਹਲਕਾ ਸਨੌਰ ਉਸ ਦਾ ਆਪਣਾ ਪਰਿਵਾਰ ਹੈ, ਹਲਕਾ ਸਨੌਰ ਨਾਲ ਉਸ ਦੇ ਜਿਥੇ ਸਮਾਜਿਕ ਅਤੇ ਭਾਵਨਾਤਮਕ ਰਿਸ਼ਤੇ ਜੁੜੇ ਹੋਏ ਹਨ, ਉਥੇ ਉਨ੍ਹਾਂ ਦੀਆਂ ਆਪਣੀਆਂ ਰਿਸ਼ਤੇਦਾਰੀਆਂ ਵੀ ਹਨ, ਹਲਕਾ ਸਨੌਰ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਦੇਖਦੇ ਹੋਏ ਪਾਰਟੀ ਨੇ ਇਸ ਵਾਰ ਸਨੋਰ ਦੀ ਸੇਵਾ ਦੀ ਜਿੰਮੇਵਾਰੀ ਉਨ੍ਹਾਂ ਦੀ ਲਗਾਈ ਹੈ। ਉਹ ਪਿੰਡ ਦੁਧਨ ਗੁਜਰਾਂ ਵਿਖੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਹੈਰੀਮਾਨ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਨੇ ਲਗਾਤਾਰ 10 ਸਾਲ ਤੱਕ ਹਲਕਾ ਸਨੌਰ ਨੂੰ ਅਣਗੋਹਲਿਆਂ ਕਰਕੇ ਰੱਖਿਆ। ਅੱਜ ਹਲਕਾ ਸਨੌਰ ਦੀਆਂ ਮੁੱਖ ਸੜਕਾਂ ਦੇ ਹਾਲਾਤ ਹਨ ਕਿ ਸੜਕਾਂ ਵਿੱਚ ਫੁੱਟ ਫੁੱਟ ਟੋਏ ਪਏ ਹੋਏ ਹਨ। ਅਕਾਲੀ ਦਲ ਵੱਲੋਂ ਦੋਵੇਂ ਸੜਕਾਂ ਨੂੰ ਰਾਸ਼ਟਰੀ ਮਾਰਗ ਐਲਾਨੇ ਜਾਣ ਦੇ ਬਾਵਜੂਦ ਵੀ ਅੱਜ ਤੱਕ ਲੁੱਕ ਦੀ ਇਕ ਬਾਲਟੀ ਵੀ ਦੋਵੇਂ ਸੜਕਾਂ ‘ਤੇ ਨਹੀਂ ਪਈ। ਕਹਿਣ ਨੂੰ ਹਲਕਾ ਸਨੌਰ ਵਿੱਚ ਕਰੋੜਾਂ ਦੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਜ਼ਮੀਨੀ ਸੱਚਾਈ ਨੂੰ ਘੋਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਪਿਛਲੇ 10 ਸਾਲਾਂ ਵਿੱਚ ਹਲਕਾ ਸਨੌਰ ਵਿੱਚ ਕੋਈ ਅਧਿਕਾਰੀ ਤਾਂ ਕੀ ਕੋਈ ਅਕਾਲੀ ਭਾਜਪਾ ਗੱਠਜੋੜ ਦੇ ਆਗੂ ਨੇ ਵੀ ਆ ਕੇ ਲੋਕਾਂ ਦੀ ਸਾਰ ਨਹੀਂ ਲਈ

Leave a Reply

Your email address will not be published. Required fields are marked *