ਬੀਬਾ ਜੈਇੰਦਰ ਕੌਰ ਨੇ ਪਿਤਾ ਕੈਪਟਨ ਅਮਰਿੰਦਰ ਲਈ ਸ਼ੁਰੂ ਕੀਤਾ ਚੋਣ ਪ੍ਰਚਾਰ
ਪਟਿਆਲਾ (ਮਧੂਸਾਰ ਬਿਊਰੋ)
ਕਾਂਗਰਸ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਅੱਜ ਉਹਨਾਂ ਦੀ ਬੇਟੀ ਬੀਬਾ ਜੈਇੰਦਰ ਕੌਰ ਨੇ ਵੀ ਚੋਣ ਪ੍ਰਚਾਰ ਵਿਚ ਸ਼ਮੂਲੀਅਤ ਕਰਕੇ ਸਿਆਸਤ ਨੂੰ ਗਰਮਾ ਦਿੱਤਾ।
ਜੈਇੰਦਰ ਨੇ ਅੱਜ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਲਈ ਪੀਲੀ ਸੜਕ, ਰਾਘੋ ਮਾਜਰਾ ਤੋਂ ਸ਼ੁਰੂ ਹੋ ਕੇ ਕੜਾਹ ਵਾਲਾ ਚੌਂਕ, ਸ਼ਬਜੀ ਮੰਡੀ, ਏ ਟਂੈਕ, ਕੋਤਵਾਲੀ ਚੌਂਕ, ਬਰਤਨ ਬਜਾਰ ਅਤੇ ਗੁੜ ਮੰਡੀ ਇਲਾਕੇ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਸ਼ੁਰੂ ਕਰਕੇ ਘਰ-ਘਰ ਜਾ ਕੇ ਆਪਣੇ ਪਿਤਾ ਲਈ ਵੋਟਾਂ ਮੰਗੀਆਂ। ਇਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਉਹ ਲੋਕ ਸਭਾ ਅਤੇ ਪਟਿਆਲਾ ਜਿਮਨੀ ਚੋਣ ਲਈ ਆਪਣੀ ਮਾਤਾ ਪ੍ਰਨੀਤ ਕੌਰ ਦੇ ਹੱਕ ਵਿਚ ਵੀ ਚੋਣ ਪ੍ਰਚਾਰ ਕਰ ਚੁੱਕੇ ਹਨ। ਇਸੇ ਕਰਕੇ ਪਟਿਆਲੇ ਦੇ ਲੋਕ ਉਹਨਾਂ ਤੋਂ ਭਲੀ-ਭਾਂਤੀ ਜਾਣੂ ਹਨ। ਅੱਜ ਜਿਥੇ-ਜਿਥੇ ਬੀਬਾ ਜੈਇੰਦਰ ਕੌਰ ਗਏ ਸਮੂਹ ਪਟਿਆਲਵੀਆਂ ਵੱਲੋਂ ਉਹਨਾਂ ਨੂੰ ਭਰਪੂਰ ਪਿਆਰ ਮਿਲਿਆ। ਸ਼ਹਿਰ ਵਿਚ ਥਾਂ-ਥਾਂ ਤੇ ਉਹਨਾਂ ਦੇ ਫੁੱਲਾਂ ਦੀ ਵਰਖਾ ਹੋਈ ਅਤੇ ਸਾਰੇ ਇਲਾਕੇ ਉਹਨਾਂ ਨੇ ਪੈਦਲ ਤੁਰਕੇ ਹੀ ਚੋਣ ਪ੍ਰਚਾਰ ਵਿਚ ਹਿੱਸਾ ਲਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪਟਿਆਲਾ ਤੋਂ ਉਹਨਾਂ ਦੇ ਪਿਤਾ ਕੈਪਟਨ ਅਮਰਿੰਦਰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ। ਪੀ.ਕੇ.ਪੁਰੀ, ਪਿੰਕੀ ਪੰਡਿਤ, ਮਿਕੀ ਕਪੂਰ, ਅਤੁਲ ਜੋਸ਼ੀ, ਕੇ.ਕੇ. ਸਹਿਗਲ, ਗੋਗੀਆ, ਪਵਨ ਡਾਬੀ, ਸੰਦੀਪ ਮਲਹੋਤਰਾ ਮੈਡਮ ਸੁਰਿੰਦਰ ਸ਼ਰਮਾਂ, ਸ਼ੇਰੂ ਪੰਡਿਤ, ਪਾਲਾ ਟੈਂਟ, ਪਾਲਾ ਯੂਥ, ਸੰਜੇ ਹੰਸ, ਰਾਜਿੰਦਰ ਖੋਪਾ, ਰਿਕੀ ਕਪੂਰ, ਬੰਟੀ, ਇੰਦਰਜੀਤ ਵਾਲੀਆ, ਮੰਗਤ ਰਾਏ, ਪੱਪਨ ਜੀ, ਰਾਜੇਸ਼ ਅਗਰਵਾਲ ਅਤੇ ਜਸਵਿੰਦਰ ਜੁਲਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਕਾਂਗਰਸੀ ਅਹੁੱਦੇਦਾਰ ਵੀ ਮੌਕੇ ਤੇ ਹਾਜਰ ਸਨ।

