ਪੰਜਾਬ

ਲੋਕ ਗੱਠਜੋੜ ਨੂੰ ਕਾਮਯਾਬ ਕਰਨ ਦਾ ਮਨ ਬਣਾ ਚੁੱਕੇ ਹਨ : ਮਜੀਠੀਆ

ਮਜੀਠਾ ”ਚ ਕਾਂਗਰਸ ਨੂੰ ਝਟਕੇ ਤੇ ਝਟਕਾ, ਪਿੰਡ ਉਦੋਕੇ ਕਲਾਂ ਵਿਖੇ 50 ਪਰਿਵਾਰ ਅਕਾਲੀ ਦਲ ‘ਚ ਸ਼ਾਮਿਲ
ਮੱਤੇਵਾਲ, 23 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਹਲਕਾ ਮਜੀਠਾ ‘ਚ ਕਾਂਗਰਸ ਨੂੰ ਲਗਾਤਾਰ ਮਿਲ ਰਹੇ ਝਟਕਿਆਂ ‘ਚ ਤੇਜੀ ਆ ਰਹੀ ਹੈ।ਪਿੰਡ ਉਦੋਕੇ ਕਲਾਂ ਵਿਖੇ 50 ਤੋਂ ਵਧ ਪਰਿਵਾਰਾਂ ਨੇ ਕਾਂਗਰਸ ਨੂੰ ਅਲਵਿਦਾ ਕਹਿੰਦਿਆਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਇਸ ਮੌਕੇ ਪਿੰਡ ‘ਚ ਕਰਾਏ ਗਈਆਂ 3 ਵੱਖ ਵੱਖ ਰੈਲੀਆਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਪੰਜਾਬ ‘ਚ ਕੀਤੇ ਗਏ ਵਿਕਾਸ ਦੇ ਕੰਮਾਂ ਕਾਰਨ ਉਹਨਾਂ ਨੂੰ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਭਾਰੀ ਜਿੱਤ ਦਰਜ ਕਰਦਿਆਂ ਗੱਠਜੋੜ ਦੀ ਤੀਜੀ ਵਾਰ ਸਰਕਾਰ ਬਣੇਗੀ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸੂਝਵਾਨ ਅਤੇ ਸੁਚੇਤ ਹਨ, ਉਹ ਉਹਨਾਂ ਨੂੰ ਹੀ ਜਿਤਾਉਣਗੇ ਜੋ ਉਹਨਾਂ ਦੀ ਬਾਂਹ ਫੜਦੇ ਹਨ। ਇਸ ਲਈ ਇਹਨਾਂ ਲੋਕਾਂ ਨੇ ਤਕੜੀ ਨੂੰ ਕਾਮਯਾਬ ਕਰਨ ਦਾ ਮਨ ਬਣਾ ਚੁੱਕੇ ਹਨ।ਇੱਕ ਸਵਾਲ ਦੇ ਜਵਾਬ ‘ਚ ਸ: ਮਜੀਠੀਆ ਨੇ ਕਿਹਾ ਕਿ ਲੋਕਾਂ ਨੂੰ ਗੁਮਰਾਹ ਕਰਨ ਲਈ ਕੁੱਝ ਅਜਿਹਾ ਪਹਿਲੀ ਵਾਰ ਵੇਖਣ ‘ਚ ਆ ਰਿਹਾ ਹੈ ,ਕਿ ਕੇਜਰੀਵਾਲ ਆਪਣੀਆਂ ਕਮੀਆਂ ਅਤੇ ਨਾਕਾਮੀਆਂ ਕਾਰਨ ਆਪਣੀ ਨਿਮੋਸ਼ੀਜਨਕ ਹਾਰ ਨੂੰ ਦੇਖਦਿਆਂ ਇਨ੍ਹੀਂ ਬੌਖਲਾਹਟ ‘ਚ ਆ ਗਏ ਹਨ, ਅਤੇ ਆਪਣੇ ਪਲਿਓ ਪੈਸੇ ਖਰਚ ਕਰਦੇ ਪੋਸਟਰ ਛਾਪਦਿਆਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹਲਕੇ ‘ਚ ਉਸ ਨੂੰ ਸਭ ਤੋਂ ਵਧ ਵੋਟਾਂ ਮਿਲ ਰਹੀਆਂ ਹਨ। ਸ: ਮਜੀਠੀਆ ਨੇ ਕਿਹਾ ਕਿ ਲੋਕ ਕੇਜਰੀਵਾਲ ਦੇ ਡਰਾਮੇਬਾਜੀਆਂ ਨੂੰ ਖੂਬ ਸਮਝ ਦੇ ਹਨ ਅਤੇ ਦਿੱਲੀ ਦੇ ਇਹਨਾਂ ਠਗਾਂ ਦੇ ਝਾਂਸੇ ਅਤੇ ਭਰਮ ਜਾਲ ਵਿੱਚ ਨਹੀਂ ਫਸਣਗੇ। ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਮਿਸਟਰ ਇੰਡੀਆ ਵਾਂਗ ਸਦਾ ਲੁਪਤ ਰਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਮੁੰਗੇਰੀ ਲਾਲ ਦੇ ਸੁਪਨੇ ਕਦੀ ਪੂਰੇ ਨਹੀਂ ਹੋਣ ਲੱਗੇ। ਇਸ ਮੌਕੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਵਿਕਾਸ ‘ਚ ਕਿਸੇ ਤਰਾਂ ਦੀ ਖੜੋਤ ਨਹੀਂ ਆਉਣ ਦਿੱਤਾ ਜਾਵੇਗਾ।ਉਹਨਾਂ ਵਿਕਾਸ ਅਤੇ ਸਹੂਲਤਾਂ ਦਾ ਅਗਲਾ ਪੜਾਅ ਸ਼ੁਰੂ ਕਰਨ ਲਈ ਪਿੰਡਾਂ ‘ਚ ਗੱਠਜੋੜ ਦੇ ਹੱਕ ‘ਚ ਪਹਿਰਾ ਲਾਈ ਰੱਖਣ ਲਈ ਕਿਹਾ।ਉਹਨਾਂ ਕਿਹਾ ਅਗਲੀ ਵਾਰ ਆਟਾ ਦਾਲ ਦੇ ਨਾਲ ਖੰਡ ਅਤੇ ਘਿਉ ਵੀ ਦਿੱਤਾ ਜਾਵੇਗਾ।
ਇਸ ਮੌਕੇ ਲੋਕ ਸਭਾ ਦੇ ਉਮੀਦਵਾਰ ਸ: ਰਜਿੰਦਰ ਮੋਹਨ ਛੀਨਾ ਨੇ ਵੀ ਅਕਾਲੀ ਭਾਜਪਾ ਨੂੰ ਜਿਤਾਉਣ ਅਤੇ ਤਕੜੀ ਦੇ ਨਾਲ ਲੋਕ ਸਭਾ ਲਈ ਕਮਲ ਦੇ ਫੁੱਲ ਨੂੰ ਭਾਰੀ ਗਿਣਤੀ ‘ਚ ਵੋਟ ਕਰਦਿਆਂ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰ ਦੇਣ ਦਾ ਸਦਾ ਦਿੱਤਾ।
ਕਾਂਗਰਸ ਛੱਡਣ ਵਾਲਿਆਂ ਜੋਗਿੰਦਰ ਸਿੰਘ ਉਦੋਕੇ, ਖਤਾਨ ਸਿੰਘ, ਲਖਵਿੰਦਰ ਸਿੰਘ, ਹਰਭਜਨ ਸਿੰਘ, ਸੁਖਦੇਵ ਸਿੰਘ, ਜੋਗਾ ਸਿੰਘ, ਧਰਮ ਸਿੰਘ, ਕੁਲਵੰਤ ਸਿੰਘ, ਸੁਖਾ ਟੈਲੀਕਾਮ ਲੱਟੂ, ਸ਼ੇਰਾ, ਤੋਤੀ, ਬਖਸ਼ੀਸ਼, ਕਾਲੂ ਬੱਬੂ, ਬਲਵਿੰਦਰ ਸਿੰਘ ਸਮੇਤ 50 ਪਰਿਵਾਰਾਂ ਨੂੰ ਸ: ਮਜੀਠੀਆ ਨੇ ਸਨਮਾਨਿਤ ਕੀਤਾ। ਇਸ ਮੌਕੇ ਸ: ਰਾਜ ਮਹਿੰਦਰ ਸਿੰਘ ਮਜੀਠਾ, ਸੁਖਵਿੰਦਰ ਸਿੰਘ ਗੋਲਡੀ, ਸਰਵਨ ਸਿੰਘ ਰਾਮਦਿਵਾਲੀ, ਸਰਪੰਚ ਸੰਦੀਪ ਸਿੰਘ, ਅਮਰਪਾਲ ਸਿੰਘ ਪਾਲੀ, ਸੁਰਜੀਤ ਸਿੰਘ ਸਾਬਕਾ ਸਰਪੰਚ, ਦਿਲਬਾਗ ਸਿੰਘ ਕਲੇਰ, ਮੇਜਰ ਸਿੰਘ ਕਲੇਰ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਬਖਸ਼ੀਸ਼ ਸਿੰਘ, ਹਰਭਜਨ ਸਿੰਘ ਲੱਡੂ, ਗੁਰਵਿੰਦਰ ਸਿੰਘ, ਅਮਰੀਕ ਸਿੰਘ ਏ ਆਰ, ਕਰਤਾਰ ਸਿੰਘ, ਧਰਮ ਸਿੰਘ, ਗੁਰਿੰਦਰ ਸਿੰਘ, ਦਲਜੀਤ ਸਿੰਘ, ਸਰਬਜੀਤ ਸਿੰਘ, ਸਰਵਨ ਸਿੰਘ ਫੌਜੀ, ਮੈਂਬਰ ਜਸਵੰਤ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *