ਪਸਿਆਣਾ ਨੇੜੇ ਵਾਪਰੇ ਹਾਦਸੇ ‘ਚ ਇਕ ਦੀ ਮੌਤ, ਤਿੰਨ ਗੰਭੀਰ ਜ਼ਖਮੀ
ਪਟਿਆਲਾ 20 ਅਗਸਤ (ਅਮਰੀਕ ਸਿੰਘ/ਮਧੂਸਾਰ ਬਿਊਰੋ) ਪਸਿਆਣਾ ਰੋਡ ‘ਤੇ ਵਾਪਰੇ ਭਿਆਨਕ ਹਾਦਸੇ ‘ਚ ਇਕ ਦੀ ਮੌਤ ਅਤੇ ਤਿੰਨ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਕਾਰ ‘ਚ ਚਾਰ ਕੁਝ ਦੋਸਤ ਸਵਾਰ ਹੋ ਕੇ ਆਪਣੇ ਕਿਸੇ ਦੋਸਤ ਨੂੰ ਕੈਨੇਡਾ ਲਈ ਦਿੱਲੀ ਏਅਰਪੋਰਟ ਛੱਡਣ ਗਏ ਸਨ, ਜਦੋਂ ਦੋਸਤ ਨੂੰ ਛੱਡਕੇ ਕਾਰ ਚਾਲਕ ਵਾਪਸ ਪਰਤ ਰਹੇ ਸਨ ਤਾਂ ਪਸਿਆਣਾ ਰੋਡ ‘ਤੇ ਇਹ ਹਾਦਸਾ ਨੀਂਦ ਆ ਜਾਣ ਕਾਰਨ ਵਾਪਰ ਗਿਆ। ਕਾਰ ਨੂੰ ਰਵਿੰਦਰ ਸਿੰਘ ਨਾਂ ਦਾ ਨੌਜਵਾਨ ਚਲਾ ਰਿਹਾ ਸੀ, ਜਿਸ ਦੀ ਅਚਾਨਕ ਅੱਖ ਲੱਗ ਜਾਣ ਕਾਰਨ ਕਾਰ ਖਤਾਨਾਂ ‘ਚ ਡਿੱਗ ਗਈ। ਇਸ ਦੌਰਾਨ ਤਿੰਨ ਵਿਅਕਤੀ ਗੰਭੀਰ ਹਨ ਜਿਨ੍ਹਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ।

