ਪੰਜਾਬਪਟਿਆਲਾ

ਜੇ.ਜੇ. ਸਿੰਘ ਨੂੰ ਜੇਜੇ ਨੇ ਅੱਖਾਂ ਵਿਖਾਈਆਂ

ਚੌਂਕ ਦੀਆਂ ਗਰਿੱਲਾਂ ‘ਤੇ ਫੁੱਲ ਲਟਕਾਉਣ ਤੋਂ ਬਾਅਦ ਅਕਾਲੀ ਦਲ ਦੀ ‘ਸਾਇਕਲ ਰੈਲੀ’ ਤੁਰੀ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼ਹਿਰ ‘ਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਰੈਲੀ ਤੋਂ ਪਹਿਲਾਂ ਸ਼ਹਿਰ ਦੇ ਲੋਕਾਂ ‘ਚ ਚੋਣ ਪ੍ਰਭਾਵ ਰੱਖਣ ਲਈ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਵੱਲੋਂ ‘ਸਾਇਕਲ ਰੈਲੀ’ ਦਾ ਆਯੋਜਨ ਕੀਤਾ ਗਿਆ। ਸਾਇਕਲ ਰੈਲੀ ਸੇਵਾ ਸਿੰਘ ਠੀਕਰੀ ਵਾਲਾ ਚੌਂਕ ਤੋਂ ਸ਼ਹਿਰ ਲਈ ਰਵਾਨਾ ਹੋਣੀ ਸੀ।

ਪ੍ਰੋਗਰਾਮ ਮੁਤਾਬਕ ਉਮੀਦਵਾਰ ਜਨਰਲ ਜੇ.ਜੇ. ਸਿੰਘ ਵੱਲੋਂ ਅਜ਼ਾਦੀ ਸੰਗਰਾਮ ‘ਚ ਯੋਗਦਾਨ ਪਾਉਣ ਵਾਲੇ ਸੇਵਾ ਸਿੰਘ ਠੀਕਰੀਵਾਲਾ ਬੁੱਤ ‘ਤੇ ਫੁੱਲ ਮਲਾਵਾਂ ਅਰਪਿਤ ਕਰਨ ਤੋਂ ਬਾਅਦ ਸਾਇਕਲ ਰੈਲੀ ਨੂੰ ਸ਼ੁਰੂ ਕੀਤਾ ਜਾਣਾ ਸੀ, ਪ੍ਰੰਤੂ ਉਸ ਸਮੇਂ ਹੰਗਾਮਾ ਖੜਾ ਹੋ ਗਿਆ, ਜਦੋਂ ਅਮਰਜੀਤ ਸਿੰਘ ਜੇਜੇ ਨੇ ਖ਼ੁਦ ਨੂੰ ਸੇਵਾ ਸਿੰਘ ਠੀਕਰੀਵਾਲਾ ਦਾ ਵਾਰਸ ਦੱਸਦੇ ਹੋਏ ਫੁੱਲ ਮਲਾਵਾਂ ਅਰਪਿਤ ਕਰਨ ਦਾ ਵਿਰੋਧ ਕੀਤਾ। ਉਨ੍ਹਾਂ ਜੇ.ਜੇ. ਸਿੰਘ ਦਾ ਵਿਰੋਧ ਕਰਦਿਆਂ ਕਿਹਾ ਕਿ ਜਨਰਲ ਜੇ.ਜੇ. ਸਿੰਘ ਕੋਈ ਅਕਾਲੀ ਨਹੀਂ ਹੈ, ਜੇ ਉਸ ਨੇ ਚੋਣ ਪ੍ਰਚਾਰ ਕਰਨਾ ਹੀ ਤਾਂ ਸ਼ਹਿਰ ‘ਚ ਕਿਤੇ ਵੀ ਕਰੇ, ਪ੍ਰੰਤੂ ਅਸੀਂ ਸੱਚੇ ਅਕਾਲੀ ਹਾਂ, ਜੋ ਕਦੇ ਵੀ ਗੈਰ ਅਕਾਲੀ ਨੂੰ ਸ਼ਰਧਾਂਜਲੀ ਨਹੀਂ ਦੇਣ ਦੇਵਾਂਗੇ।
ਅਮਰਜੀਤ ਸਿੰਘ ਜੇਜੇ ਨੇ ਸੇਵਾ ਸਿੰਘ ਠੀਕਰੀਵਾਲਾ ਚੌਂਕ ਪਹੁੰਚ ਕੇ ਜਨਰਲ ਜੇ.ਜੇ. ਸਿੰਘ ਅੱਖਾਂ ਵਿਖਾਈਆਂ ਅਤੇ ਗੇਟ ਬੰਦ ਕਰਦਿਆਂ ਉਨ੍ਹਾਂ ਨੂੰ ਦਾਖਲ ਨਾ ਹੋਣ ਦਿੱਤਾ। ਹਾਲਾਂਕਿ ਜਨਰਲ ਜੇ.ਜੇ. ਸਿੰਘ ਇਹ ਕਹਿ ਰਹੇ ਸਨ ਕਿ ਸੇਵਾ ਸਿੰਘ ਠੀਕਰੀਵਾਲਾ ਸਾਰਿਆਂ ਦੇ ਸਾਂਝੇ ਹਨ ਅਤੇ ਪਬਲਿਕ ਥਾਂ ਕਿਸੇ ਦੀ ਖਰੀਦੀ ਨਹੀਂ ਹੋਈ। ਜੇ.ਜੇ. ਸਿੰਘ ਨੇ ਕਿਹਾ ਕਿ ਠੀਕਰੀਵਾਲਾ ਦਾ ਖ਼ੁਦ ਨੂੰ ਵਾਰਿਸ ਦੱਸਣ ਵਾਲਾ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦਾ ਪਿੱਠੂ ਹੈ, ਜੋ ਜਾਣ ਬੁੱਝ ਕੇ ਸਾਇਕਲ ਰੈਲੀ ਨੂੰ ਅਸਫਲ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਸ ਕੋਝੀ ਚਾਲ ਦੀ ਉਹ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਕਰਨਗੇ।
ਜਨਰਲ ਜੇ.ਜੇ. ਸਿੰਘ ਨੇ ਵਿਉਂਤਬੰਦੀ ਕਰਦਿਆਂ ਫੁੱਲ ਮਲਾਵਾਂ ਚੌਂਕ ਦੀਆਂ ਗਰਿੱਲ ‘ਤੇ ਰੱਖਦਿਆਂ ਜੈਕਾਰਿਆਂ ਦੀ ਗੂੰਜ ਨਾਲ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਸਾਇਕਲ ਰੈਲੀ ਨੂੰ ਰਵਾਨਾ ਕੀਤਾ।
ਇਸ ਮੌਕੇ ਸ਼ਹਿਰੀ ਦੀ ਲੀਡਰਸ਼ਿਪ ਹਾਜ਼ਰ ਸੀ, ਜੋ ਇਹੋ ਚਰਚਾ ਕਰ ਰਹੇ ਸਨ ਕਿ ਸਾਇਕਲ ਰੈਲੀ ਦੇ ਆਯੋਜਨ ਦੀ ਕੋਈ ਲੋੜ ਨਹੀਂ ਸੀ ਅਤੇ ਸਾਨੂੰ ਆਪਣਾ ਜ਼ੋਰ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਵਾਲੀ ਰੈਲੀ ਨੂੰ ਸਫਲ ਬਣਾਉਣ ਵੱਲ ਹੀ ਲਗਾਉਣਾ ਚਾਹੀਦਾ ਸੀ।

Leave a Reply

Your email address will not be published. Required fields are marked *