ਪੰਜਾਬਪਟਿਆਲਾ

ਅਮਰਿੰਦਰ ਅਖੌਤੀ ਰਾਜਾ, ਜੇ. ਜੇ. ਸਿੰਘ ਹੀ ਹਨ ਪਟਿਆਲਾ ਦਾ ਅਸਲੀ ਮਹਾਰਾਜਾ : ਸੁਖਬੀਰ ਬਾਦਲ

ਪਟਿਆਲਵੀ ਕੈਪਟਨ ਦੀ ਜ਼ਮਾਨਤ ਜ਼ਬਤ ਕਰਵਾਉਣ, ਅਸੀਂ ਲੰਬੀ ‘ਚ ਕਰਵਾਵਾਂਗੇ
ਪਟਿਆਲਾ, 24 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਪਟਿਆਲਾ ਸ਼ਹਿਰ ਵਿੱਚ ਜਨਰਲ ਜੇ.ਜੇ. ਸਿੰਘ ਦੇ ਹੱਕ ਵਿੱਚ ਜੁੜੇ ਹਜ਼ਾਰਾਂ ਲੋਕਾਂ ਨੂੰ ਕਿਲਾ ਚੌਂਕ ਵਿੱਖੇ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਨੂੰ ਅਖੌਤੀ ਰਾਜਾ, ਅਖੌਤੀ ਤੇ ਗੱਪੀ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਅਸਲੀ ਮਹਾਰਾਜਾ ਤਾਂ ਜਨਰਲ ਜੇ.ਜੇ. ਸਿੰਘ ਹੈ ਜਿਸ ਨੇ ਸਾਰੀ ਜਿੰਦਗੀ ਦੇਸ਼ ਦੀ ਸੇਵਾ ਲਈ ਲਗਾ ਦਿੱਤੀ, ਸੀਨੇ ‘ਤੇ ਗੋਲੀਆਂ ਖਾਦੀਆ ਪਰ ਅਮਰਿੰਦਰ ਫੌਜ ਵਿੱਚੋਂ ਹੀ ਭਗੋੜਾ ਹੋ ਗਿਆ ਸੀ ਤੇ ਉਸ ਨੇ ਕਦੀ ਵੀ ਸ਼ਹਿਰ ਪਟਿਆਲਾ ਦੀ ਸਮੱਸਿਆ ਨਹੀਂ ਸੁਣੀ ਇਸ ਕਰਕੇ ਉਹ ਹੁਣ ਸ਼ਹਿਰ ਪਟਿਆਲਾ ਤੋਂ ਵੀ ਭਗੋੜਾ ਹੋ ਗਿਆ ਹੈ ਤੇ ਸ਼ਹਿਰ ਪਟਿਆਲਾ ਦੇ ਵਾਸੀ ਤਾਂ ਜਨਰਲ ਜੇ.ਜੇ. ਸਿੰਘ ਨੂੰ ਜਿਤਾ ਕੇ ਕਰਾਰੀ ਹਾਰ ਦੇਣਗੇਂ ਅਸੀਂ ਲੰਬੀ ਤੋਂ ਇਸ ਦੀ ਜਮਾਨਤ ਜਬਤ ਕਰਵਾ ਕੇ ਭਜਾਵਾਂਗੇਂ ਤਾਂ ਜੋ ਇਹ ਨਾ ਘਰ ਦਾ ਰਹੇ ਨਾ ਘਾਟ ਦਾ।
ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਅਮਰਿੰਦਰ ਇਹ ਦੱਸੇ ਕਿ ਉਹ ਕਿਹੜੀ ਫੌਜ ਵਿੱਚ ਸੀ ਤੇ ਉਸ ਨੇ ਦੇਸ਼ ਦੇ ਲੋਕਾਂ ਦੀ ਸੇਵਾ ਲਈ ਕੋਈ ਗੋਲੀ ਖਾਦੀ, ਉਨ੍ਹਾਂ ਆਖਿਆ ਕਿ ਅਮਰਿੰਦਰ ਇਹ ਕਦੀ ਵੀ ਦੱਸ ਨਹੀਂ ਸਕਦਾ, ਕਿਉਂਕਿ ਉਹ ਫੌਜ ਵਿੱਚੋਂ ਕੁੱਝ ਮਹੀਨੇ ਬਾਅਦ ਹੀ ਭਗੋੜਾ ਹੋ ਗਿਆ ਸੀ ਅਤੇ ਆਪਣੇ ਆਪ ਨੂੰ ਕੈਪਟਨ ਦੱਸਦਾ ਫਿਰਦਾ ਹੈ ਪਰ ਅਸਲ ਵਿੱਚ ਅਮਰਿੰਦਰ ਅਖੌਤੀ ਕੈਪਟਨ ਹੈ ਅਤੇ ਉਸ ਦਾ ਪੰਜਾਬ ਦੀ ਰਾਜ ਗੱਦੀ ਸਾਂਭਣ ਦਾ ਮੁੰਗੇਰੀ ਲਾਲ ਵਾਲਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਵੇਗਾ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਜਨਰਲ ਜੇ. ਜੇ. ਸਿੰਘ ਨੂੰ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਸ਼ਹਿਰ ਦੀ ਸੇਵਾ ਵਿੱਚ ਲਗਾਇਆ ਹੈ, ਉਦੋਂ ਤੋਂ ਹੀ ਜਨਰਲ ਜੇ.ਜੇ. ਸਿੰਘ ਹਰ ਗਲੀ ਵਿੱਚ ਹਰ ਮੁਹੱਲੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਅਸਲੀ ਮਹਾਰਾਜਾ ਜਨਰਲ ਜੇ.ਜੇ. ਸਿੰਘ ਹਨ।
ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਰਲ ਜੇ.ਜੇ. ਸਿੰਘ ਨੂੰ ਸਾਰੀ ਜਿੰਦਗੀ ਇਥੇ ਸੇਵਾ ਕਰਨ ਲਈ ਲੈ ਕੇ ਆਏ ਹਨ, ਜਦੋਂ ਕਿ ਅਮਰਿੰਦਰ ਆਪ ਹੀ ਕਹਿ ਰਿਹਾ ਹੈ ਕਿ ਇਹ ਉਸਦੀ ਆਖਰੀ ਚੋਣ ਹੈ। ਇਸ ਲਈ ਮੈਂ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਮਰਿੰਦਰ ਨੂੰ ਸ਼ਹਿਰ ਤੋਂ ਕਰਾਰੀ ਹਾਰ ਦੇਣ ਤੇ ਲੰਬੀ ਤੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਮਰਿੰਦਰ ਦੀ ਜਮਾਨਤ ਜਬਤ ਕਰਵਾ ਦੇਣਗੇਂ ਤੇ ਫਿਰ ਇਹ ਨਾ ਘਰ ਦਾ ਰਹੇਗਾ ਨਾ ਘਾਟ ਦਾ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਜਨਰਲ ਜੇ.ਜੇ. ਸਿੰਘ ਫੌਜ ਵਾਂਗ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਦਾ ਪ੍ਰਣ ਲੈ ਕੇ ਆਏ ਹਨ।
ਇਸ ਮੌਕੇ ਸ. ਬਾਦਲ ਨੇ ਨੇ ਅਹਿਮ ਐਲਾਨ ਕੀਤਾ ਕਿ ਸਰਕਾਰ ਬਣਨ ‘ਤੇ ਜਨਰਲ ਜੇ.ਜੇ. ਸਿੰਘ ਨੂੰ ਵੱਡੀ ਤਾਕਤ ਦਿਤੀ ਜਾਵੇਗੀ ਤੇ ਅਜਿਹੀ ਅਨੁਸ਼ਾਸਤ ਸ਼ਖ਼ਸੀਅਤ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਿੰਗ ਪ੍ਰਧਾਨ ਥਾਪ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਟਿਆਲਵੀ ਜਨਰਲ ਨੂੰ ਖੁਲ੍ਹੇ ਦਿਲ ਨਾਲ ਜਿਤਾਉਣ ਤਾਂ ਸੂਬੇ ‘ਚ ਤੀਜੀ ਵਾਰ ਸਰਕਾਰ ਬਣਦਿਆਂ ਹੀ ਖ਼ਜ਼ਾਨੇ ਦਾ ਮੂੰਹ ਪਟਿਆਲਾ ਲਈ ਖੋਲ੍ਹ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ 500 ਹੀ ਨਹੀਂ ਬਲਕਿ ਇਕ ਹਜ਼ਾਰ ਕਰੋੜ ਰੁਪਏ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਦਿਤੇ ਜਾਣਗੇ ਅਤੇ ਜੋ ਵੀ ਜਨਰਲ ਕਹਿਣਗੇ ਉਸ ਹੁਕਮ ‘ਤੇ ਫੁੱਲ ਚੜ੍ਹਾਏ ਜਾਣਗੇ।
ਸ. ਬਾਦਲ ਨੇ ਇਸ ਮੌਕੇ ਸ਼ਹਿਰ ਪਟਿਆਲਾ ਦੇ ਸਮੁੱਚੇ ਅਕਾਲੀ ਨੇਤਾਵਾਂ ਨੂੰ ਹੁਕਮ ਕੀਤੇ ਕਿ ਉਹ ਪਾਰਟੀ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੇ ਹੱਕ ‘ਚ ਹਨੇਰੀ ਲਿਆ ਦੇਣ ਤੇ ਅੱਗੇ ਹੋ ਕੇ ਕੰਮ ਕਰਨ। ਉਨ੍ਹਾਂ ਪਾਰਟੀ ਅਹੁਦੇਦਾਰਾਂ ਨੂੰ ਸਪਸ਼ਟ ਤਾਕੀਦ ਕੀਤੀ ਕਿ ਉਹ ਪਟਿਆਲਾ ਹਲਕੇ ‘ਚੋਂ ਕੈਪਟਨ ਅਮਰਿੰਦਰ ਸਿੰਘ ਦੀ ਜਮਾਨਤ ਜ਼ਬਤ ਕਰਵਾ ਦੇਣ, ਕਿਉਂਕਿ ਕੈਪਟਨ ਨੂੰ ਪਟਿਆਲਵੀਆਂ ਨੇ ਕਦੇ ਨਿਰਾਸ਼ ਨਹੀਂ ਕੀਤਾ ਪੰ੍ਰਤੂ ਕੈਪਟਨ ਦੇ ਸ਼ਾਹੀ ਪਰਵਾਰ ਨੇ ਪਟਿਆਲਾਵੀਆਂ ਲਈ ਕੁਝ ਕਰਨ ਪ੍ਰਤੀ ਕਦੇ ਅਪਣੀ ਜਿੰਮੇਵਾਰੀ ਨਹੀਂ ਸਮਝੀ।
ਇਸ ਮੌਕੇ ਜਨਰਲ ਜੇ.ਜੇ. ਸਿੰਘ ਨੇ ਆਖਿਆ ਕਿ ਉਹ ਲੋਕਾਂ ਦੀ ਸੇਵਾ ਕਰਨ ਦਾ ਨਿਸ਼ਚਾ ਧਾਰ ਕੇ ਮੈਦਾਨ ਵਿੱਚ ਆਏ ਹਨ ਤੇ ਉਹ ਪਟਿਆਲਾ ਵਾਸੀਆਂ ਨੂੰ ਵਚਨ ਦਿੰਦੇ ਹਨ ਕਿ ਉਹ ਆਖਰੀ ਸਾਂਹ ਤੱਕ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਨਗੇਂ। ਜਨਰਲ ਜੇ.ਜੇ. ਸਿੰਘ ਨੇ ਆਖਿਆ ਕਿ ਅਮਰਿੰਦਰ ਦਾ ਕੋਈ ਵੀ ਵਜੂਦ ਨਹੀਂ ਹੈ, ਉਸ ਨੇ ਹਮੇਸ਼ਾਂ ਹੀ ਝੂਠ ਬੋਲਿਆ ਹੈ ਤੇ ਫੌਜ ਵਿੱਚ ਵੀ ਉਸ ਨੇ ਹਮੇਸ਼ਾਂ ਹੀ ਝੂਠ ਬੋਲਿਆ ਹੈ। ਉਨ੍ਹਾਂ ਆਖਿਆ ਕਿ ਪਟਿਆਲਾ ਸ਼ਹਿਰ ਦੇ ਲੋਕ ਉਨ੍ਹਾਂ ਨੂੰ ਬਹੁਤ ਸਤਿਕਾਰ ਦੇ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਉਹ ਵੱਡੀ ਜਿੱਤ ਪ੍ਰਾਪਤ ਕਰਨਗੇਂ। ਇਸ ਮੌਕੇ ਮਾਲਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਜਨੇਜਾ ਨੇ ਆਖਿਆ ਕਿ ਅਸੀਂ ਸ. ਸੁਖਬੀਰ ਸਿੰਘ ਬਾਦਲ ਨੂੰ ਇਹ ਵਿਸ਼ਵਾਸ਼ ਦਵਾਉਂਦੇ ਹਾਂ ਕਿ ਜਨਰਲ ਜੇ.ਜੇ. ਸਿੰਘ ਨੂੰ ਹਜ਼ਾਰਾਂ ਵੋਟਾਂ ਨਾਲ ਵੱਡੀ ਜਿੱਤ ਦਵਾਵਾਂਗੇਂ। ਇਸ ਮੌਕੇ ਯੂਥ ਅਕਾਲੀ ਦਲ ਮਾਲਵਾ ਪ੍ਰਧਾਨ ਹਰਪਾਲ ਜਨੇਜਾ, ਭਗਵਾਨ ਦਾਸ ਜਨੇਜਾ ਹਲਕਾ ਇੰਚਾਰਜ, ਸਾਬਕਾ ਮੰਤਰੀ ਤੇ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਕੋਹਲੀ, ਇੰਦਰਮੋਹਨ ਸਿੰਘ ਬਜਾਜ ਸਾਬਕਾ ਚੇਅਰਮੈਨ, ਮੇਅਰ ਅਮਰਿੰਦਰ ਸਿੰਘ ਬਜਾਜ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਸੁਖਬੀਰ ਸਿੰਘ ਸਨੌਰ ਕੌਮੀ ਸੀਨੀਅਰ ਮੀਤ ਪ੍ਰਧਾਨ, ਚੇਅਰਮੈਨ ਨਰਦੇਵ ਸਿੰਘ ਆਕੜੀ, ਸਾਬਕਾ ਮੇਅਰ ਜਸਪਾਲ ਸਿੰਘ ਪ੍ਰਧਾਨ,ਅਜੇ ਥਾਪਰ ਡਾਇਰੈਕਟਰ ਇੰਪਰੂਵਮੈਂਟ ਟਰੱਸਟ, ਮੰਜੂ ਕੁਰੇਸ਼ੀ ਮੁਸਲਿਮ ਨੇਤਾ ਪੰਜਾਬ, ਭਾਜਪਾ ਪ੍ਰਧਾਨ ਅਨਿਲ ਬਜਾਜ, ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ, ਕੌਂਸਲਰ ਜੋਨੀ ਕੋਹਲੀ, ਕੌਂਸਲਰ ਗੋਬਿੰਦ ਬਡੂੰਗਰ, ਕੌਂਸਲਰ ਹਰਬਖਸ਼ ਸਿੰਘ ਚਹਿਲ, ਮਨਜੋਤ ਸਿੰਘ ਚਹਿਲ ਪ੍ਰਧਾਨ, ਹਰਦੀਪ ਸਿੰਘ ਮਿੱਕੀ, ਕੌਂਸਲਰ ਜੋਗਿੰਦਰ ਸਿੰਘ ਛਾਂਗਾ, ਅਮਰਜੀਤ ਸਿੰਘ ਬਠਲਾ ਅਤੇ ਹੋਰ ਵੀ ਬਹੁਤ ਸਾਰੇ ਨੇਤਾ ਹਾਜ਼ਰ ਸਨ।

Leave a Reply

Your email address will not be published. Required fields are marked *