ਬਿਜਲੀ ਨਿਗਮ ਵੱਲੋ ਟਰਾਸ਼ਫਾਰਮਰ ਰਿਪੇਅਰ ਦੀਆਂ 5 ਵਰਕਸ਼ਾਪਾ ਬੰਦ ਕਰਨ ਦਾ ਫੈਸਲਾ ਮੁਲਾਜਮ ਵਿਰੋਧੀ
ਸੈਕੜੇ ਬਿਜਲੀ ਮੁਲਾਜਮ ਪ੍ਰਭਾਵਤ ਹੋਣਗੇ : ਬੱਲਪੁਰੀਆਂ,ਪੂਰਨ ਸਿੰਘ ਖਾਈ
ਪਟਿਆਲਾ : 19 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਦੇ ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਦੇ ਸੁਬਾਈ ਕਨਵੀਨਰ ਗੁਰਵੇਲ ਸਿੰਘ ਬੱਲਪੁਰੀਆਂ ਤੇ ਜਥੇਬੰਦੀ ਦੀ ਪ੍ਰਜੀਡੀਅਮ ਦੇ ਸੀਨੀਅਰ ਆਗੂ ਪੂਰਨ ਸਿੰਘ ਖਾਈ ਨੇ ਬਿਜਲੀ ਨਿਗਮ ਦੀ ਮਨੈਜਮੇਟ ਦੇ ਪੱਤਰ ਨੰ:2102ਰਾਹੀ ਟਰਾਸਫਾਰਮਰ ਵਰਕਸ਼ਾਪ ਅਮ੍ਰਿਤਸਰ ਨੰ: 1 ਅਮ੍ਰਿਤਸਰ ਨੰ:2, ਨਕੋਦਰ,ਜਗਰਾਉ,ਕੋਟਕਪੂਰਾ ਸਮੇਤ 5 ਡਵੀਜ਼ਨਾਂ ਨੂੰ ਬੰਦ ਕਰਨ ਦੇ ਫੈਸਲੇ ਨੂੰ ਮੁਲਾਜਮ ਵਿਰੋਧੀ ਕਰਾਰ ਦਿੱਤਾ ਹੈ।
ਉਹਨਾਂ ਕਿਹਾ ਕਿ ਮਨੈਜਮੇਟ ਨੇ ਕੋਲ ਫੈਬਰੀਕੇਸ਼ਨ ਸੈਲ ਵੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਸੈਕੜੇ ਬਿਜਲੀ ਮੁਲਾਜਮ ਪ੍ਰਭਾਵਤ ਹੋਣਗੇ ਅਤੇ ਉਹਨਾ ਨੂੰ ਦੁਰ ਦਰੇੜੇ ਤਾਇਨਾਤ ਕੀਤਾ ਜਾਵੇਗਾ।ਉਹਨਾ ਕਿਹਾ ਕਿ ਟਰਾਸਫਰ ਰਿਪੇਅਰ ਦਾ ਕੰਮ ਪ੍ਰਾਈਵੇਟ ਕੰਪਨੀਆਂ ਤੋ ਕਰਾਉਣ ਨਾਲ ਜਿਆਦਾ ਖਰਚਾ ਹੋਵੇਗਾ।ਉਨਾ ਕਿਹਾ ਕਿ ਇਹਨਾਂ ਵਰਕਸ਼ਾਪਾ ਵਿੱਚ ਕਰੋੜਾ ਰੁਪਏ ਦੀ ਮਸੀਨਰੀ ਬੇਕਾਰ ਹੋਣ ਨਾਲ ਬਿਜਲੀ ਨਿਗਮ ਨੂੰ ਭਾਰੀ ਘਾਟਾਂ ਪਵੇਗਾ।ਉਹਨਾ ਮੰਗ ਕੀਤੀ ਕਿ ਬਿਜਲੀ ਨਿਗਮ ਨੂੰ ਵਰਕਸ਼ਾਪਾ ਤੋੜਨ ਦਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ।ਬਿਜਲੀ ਨਿਗਮ ਨੇ ਮੁਲਾਜਮਾਂ ਦੀ ਤੇਨਾਤੀ ਲਈ ਮੁੱਖ ਇੰਜ: ਐਚ.ਆਰ.ਡੀ ਨੂੰ ਅਗਲੇਰੇ ਹੁਕਮ ਜਾਰੀ ਕਰਨ ਲਈ ਅਧਿਕਾਰਤ ਕੀਤਾ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਬਿਜਲੀ ਨਿਗਮ ਵਿੱਚ ਖਾਲੀ ਅਸਾਮੀਆਂ ਤਰੁੰਤ ਭਰੀਆਂ ਜਾਣ ਅਤੇ ਰਿਟਾਇਰੀ ਭਰਤੀ ਬੰਦ ਕੀਤੀ ਜਾਵੇ।

