27 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਕਰਨਗੇ ਪਟਿਆਲਾ ‘ਚ ਰੋਡ ਸ਼ੋਅ-ਡਾ. ਬਲਬੀਰ ਸਿੰਘ
ਪਟਿਆਲਾ, 25 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
27 ਜਨਵਰੀ ਨੂੰ ਪਟਿਆਲਾ ਸ਼ਹਿਰ ਵਿਚ ਚੋਣ ਪ੍ਰਚਾਰ ਕਰਨ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਰੋਡ ਸ਼ੋਅ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਪਟਿਆਲਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਰੋਡ ਸ਼ੋਅ 27 ਜਨਵਰੀ ਨੂੰ ਸਵੇਰੇ 11 ਵਜੇ ਵੀਰ ਹਕੀਕਤ ਰਾਏ ਪਾਰਕ ਤੋਂ ਸ਼ੁਰੂ ਹੋਵੇਗਾ।
ਇਸ ਸਬੰਧੀ ਇਕ ਪ੍ਰੈਸ ਮਿਲਣੀ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਵਾਰ ਲੋਕ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਬਾਦਲ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ। ਆਮ ਆਦਮੀ ਪਾਰਟੀ ਲੋਕ ਭਲਾਈ ਕਾਰਜਾਂ ਦਾ ਏਜੰਡਾ ਲੈ ਕੇ ਲੋਕ ਕਚਹਿਰੀ ਵਿਚ ਜਾ ਰਹੀ ਹੈ ਤੇ ਆਮ ਜਨਤਾ ਪਾਰਟੀ ਪ੍ਰਤੀ ਭਰੋਸਾ ਜਿਤਾ ਰਹੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਪਟਿਆਲਾ ਵਿਚ ਕੀਤੇ ਜਾ ਰਹੇ ਰੋਡ ਸ਼ੋਅ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਰੋਡ ਸ਼ੋਅ ਵੀਰ ਹਕੀਕਤ ਰਾਏ ਪਾਰਕ ਤੋਂ ਸ਼ੁਰੂ ਹੋ ਕੇ ਸ਼ੇਰ-ਏ-ਪੰਜਾਬ ਮਾਰਕੀਟ, ਆਰੀਆ ਸਮਾਜ, ਸਫਾਬਾਦੀ ਗੇਟ, ਏ-ਟੈਂਕ ਹੁੰਦਾ ਹੋਇਆ ਛੋਟੀ ਬਾਰਾਂਦਰੀ ਵਿਖੇ ਸਮਾਪਤ ਹੋਵੇਗਾ। ਇਸ ਮੌਕੇ ਡਾ. ਬਲਬੀਰ ਸਿੰਘ ਦੇ ਨਾਲ ਜੇ.ਪੀ. ਸਿੰਘ, ਕੁੰਦਨ ਗੋਗੀਆਂ, ਡੀ. ਐਸ ਗਿੱਲ, ਪ੍ਰਦੀਪ ਜੋਸਨ, ਜਸਬੀਰ ਗਾਂਧੀ, ਗੱਜਣ ਸਿੰਘ, ਕਿਸ਼ਨ ਕੁਮਾਰ, ਕੁਲਵੰਤ ਸਿੰਘ, ਸੱਤਪਾਲ ਸੈਣੀ, ਕਿਰਪਾਲ ਸੈਣੀ ਸਮੇਤ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ।

