ਪੰਜਾਬਪਟਿਆਲਾ

ਪੰਜਾਬੀ ਯੂਨੀਵਰਸਿਟੀ ਮੁਲਾਜ਼ਮਾਂ ਦੀ ਤਨਖਾਹ ਮਹੀਨੇ ਦੇ ਪਹਿਲੇ ਤਿੰਨ ਦਿਨਾਂ ‘ਚ ਪਾਵੇ : ਈ.ਡੀ.ਐਫ

ਪਟਿਆਲਾ 11 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਨਿੱਤ ਦਿਨਾਂ ਸੁਰਖੀਆਂ ਵਿੱਚ ਰਹਿਣ ਦਾ ਦੌਰ ਖਤਮ ਹੋਣ ਦਾ ਨਾ ਨਹੀਂ ਲੈ ਰਿਹਾ। ਯੂਨੀਵਰਸਿਟੀ ਨਾਨ-ਟੀਚਿੰਗ ਦੇ ਮੁਲਾਜਮਾਂ ਨੇ ਇੰਪਲਾਈਜ਼ ਡੈਮੋਕ੍ਰੇਟਿਕ ਫਰੰਟ (ਈ.ਡੀ.ਐਫ) ਦੀ ਅਗਵਾਈ ਵਿੱਚ ਅੱਜ ਤੱਕ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਨਾ ਪਾਉਣ ਕਰਕੇ ਯੂਨੀਵਰਸਿਟੀ ਮੇਨ ਗੇਟ ਤੇ ਧਰਨਾ ਦਿੱਤਾ।

ਧਰਨੇ ਤੇ ਬੈਠਣ ਤੋਂ ਪਹਿਲਾ ਰਜਿਸਟਰਾਰ ਨੂੰ ਮਿਲ ਕੇ ਤਨਖਾਹਾਂ ਪਾਉਣ ਨੂੰ ਕਿਹਾ ਤਾਂ ਰਜਿਸਟਰਾਰ ਵਲੋਂ ਮਖੋਲੀਆਂ ਲਹਿਜੇ ‘ਚ ਧਰਨਾ ਦੇਣ ਨੂੰ ਕਹਿ ਦਿੱਤਾ। ਈ.ਡੀ.ਐਫ ਦੇ ਆਗੂ ਗੁਰਰਿੰਦਰ ਪਾਲ ਸਿੰਘ ਬੱਬੀ ਨੇ ਜਾਣਕਾਰੀ ਦਿੱਤੀ ਕਿ ਅਸੀ ਕਰੀਬ ਇੱਕ ਮਹੀਨੇ ਪਹਿਲਾ ਆਪਣੀ ਮੰਗ ਪ੍ਰਤੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਾਣੂ ਕਰਵਾ ਚੁੱਕੇ ਹਾਂ ਕਿ ਯੂਨੀਵਰਸਿਟੀ ਦੇ ਸਾਰੇ ਵਰਗਾਂ ਦੇ ਕਰਮਚਾਰੀਆਂ ਜਿਵੇਂ ਕਿ ਰੈਗੁਲਰ,ਐਡਹਾਕ,ਵਰਕਚਾਰਜ਼,ਡੇਲੀਵੇਜ਼,ਠੇਕੇਦਾਰੀ ਸਿਸਟਮ ਆਦਿ ਦੀ ਤਨਖਾਹ ਮਹਿਨੇ ਦੇ ਪਹਿਲੇ ਤਿੰਨ ਕੰਮ-ਕਾਜ ਵਾਲੇ ਦਿਨਾਂ ਵਿੱਚ ਪਾਉਣ ਨੂੰ ਯਕੀਨੀ ਬਣਾਇਆਂ ਜਾਵੇ।ਪਰ ਤਨਖਾਹ ਸਮੇਂ ਸਿਰ ਨਾ ਪੈਣ ਕਰਕੇ ਸਾਨੂੰ ਮਜਬੂਰਨ ਧਰਨੇ ਦਾ ਰਾਹ ਹੀ ਚੁੱਣਨਾ ਪਿਆ।ਸੋ ਕੱਲ ਦੇ ਗੇਟ ਬੰਦ ਦੇ ਕੀਤੇ ਐਲਾਨ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਝੁਕਦੇ ਈ.ਡੀ.ਐਫ ਦੀ ਮੰਗ ਅਨੁਸਾਰ ਸ਼ਾਮ 4:45 ਤੇ ਸਾਰੇ ਮੁਲਾਜਮਾਂ(ਰੈਗੂਲਰ ਅਤੇ ਐਡਹਾਕ ਅਤੇ ਵਰਕਚਾਰਜ਼) ਦੀਆਂ ਤਨਖਾਹਾਂ ਪਾ ਦਿੱਤੀਆਂ।ਇਸ ਸਮੇ ਈ.ਡੀ.ਐਫ ਦੇ ਆਗੂ ਗੁਰਜੀਤ ਸਿੰਘ ਗੋਪਾਲਪੁਰੀ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਯੂਨੀਵਰਸਿਟੀ ਦੇ ਸਾਰੇ ਵਰਗਾਂ ਦੇ ਕਰਮਚਾਰੀਆਂ ਜਿਵੇਂ ਕਿ ਰੈਗੁਲਰ,ਐਡਹਾਕ,ਵਰਕਚਾਰਜ਼,ਡੇਲੀਵੇਜ਼,ਠੇਕੇਦਾਰੀ ਸਿਸਟਮ ਆਦਿ ਦੀ ਜੁਲਾਈ ਮਹੀਨੇ ਦੀ ਤਨਖਾਹ ਮਹੀਨੇ ਦੇ ਪਹਿਲਾ ਤਿੰਨ ਕੰਮ-ਕਾਰ ਵਾਲੇ ਦਿਨਾਂ ‘ਚ ਨਾ ਪਾਈ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਡੇ ਸੰਘਰਸ਼ ਲਈ ਤਿਆਰ ਰਹੇ।ਇਸ ਸਮੇ ਈ.ਡੀ.ਐਫ ਦੇ ਆਗੂ ਧਰਮਿੰਦਰ ਸਿੰਘ,ਵਿਨੋਦ,ਭੂਪਿੰਦਰ ਸਿੰਘ,ਤੇਜਪਾਲ ਸਿੰਘ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾ ਦੇ ਮੁਲਾਜ਼ਮ ਧਰਨੇ ਵਿੱਚ ਸ਼ਾਮਿਲ ਹੋਏ।

Leave a Reply

Your email address will not be published. Required fields are marked *