ਪਟਿਆਲਾ

ਪੰਜੌਲਾ ਵਿਖੇ ਦੂਜਾ ਸੱਭਿਆਚਾਰਕ ਮੇਲਾ ਆਯੋਜਿਤ

ਕੰਵਰ ਗਰੇਵਾਲ, ਮੁਹੰਮਦ ਇਰਸ਼ਾਦ, ਮਿਸ ਆਰ. ਦੀਪ ਰਮਨ, ਮੁਰਲੀ ਰਾਜਸਥਾਨੀ, ਡਾ. ਨਿਰਮਲ ਨਿੰਮਾ, ਬਲਵਿੰਦਰ ਬੱਬੀ ਤੇ ਕੌਰ ਪੂਜਾ ਨੇ ਬੰਨਿਆ ਰੰਗ
ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਮਨਾਇਆ
ਪਟਿਆਲਾ, 25 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਭਾਰਤ ਸਰਕਾਰ ਦੇ ਉਤਰੀ ਖੇਤਰ ਸੱਭਿਆਚਾਰਕ ਕੇਂਦਰ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਦੇਸ਼ ਨੂੰ ਆਜ਼ਾਦ ਕਰਵਾਉੁਣ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।

ਇਸ ਦੌਰਾਨ ਜਿਥੇ ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਵਾਲਾ ਨਾਟਕ ਪੇਸ਼ ਕੀਤਾ, ਉੁਥੇ ਹੀ ਗਿੱਧਾ ਭੰਗੜਾ ਨੇ ਵੀ ਰੰਗ ਬੰਨਿਆ। ਇਸ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਨੇਤਾ ਜੀ ਨੂੰ ਯਾਦ ਕਰਕੇ ਦੇਸ਼ ਭਗਤੀ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਪੰਜੌਲਾ ਅਤੇ ਇਲਾਕੇ ਦੇ ਲੋਕ ਮੌਜੂਦ ਸਨ। ਪ੍ਰੋਗਰਾਮ ਵਿਚ ਸੂਫੀ ਗਾਇਕ ਕੰਵਰ ਗਰੇਵਾਲ, ਮੁਹੰਮਦ ਇਰਸ਼ਾਦ, ਮਿਸ ਆਰ. ਦੀਪ ਰਮਨ, ਮੁਰਲੀ ਰਾਜਸਥਾਨੀ, ਡਾ. ਨਿਰਮਲ ਨਿੰਮਾ, ਬਲਵਿੰਦਰ ਬੱਬੀ ਤੇ ਕੌਰ ਪੂਜਾ ਨੇ ਜੰਮ ਕੇ ਰੰਗ ਬੰਨਿਆ। ਕੰਵਰ ਗਰੇਵਾਲ ਨੇ ਆਪਣਾ ਪ੍ਰਸਿੱਧ ਗੀਤ ‘ਮਸਤ ਬਣਾ ਦੇਣਗੇ ਬੀਬਾ’ ਪੇਸ਼ ਕਰਕੇ ਸਮੁੱਚੇ ਪੰਡਾਲ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸੇ ਤਰ੍ਹਾਂ ਉੁਨ੍ਹਾਂ ਵਲੋਂ ਪੇਸ਼ ਕੀਤੇ ਗਏ ‘ਛੱਲੇ’ ਨੇ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਕਲੀਆਂ ਦੇ ਬਾਦਸ਼ਾਹ ਮੁਰਲੀ ਰਾਜਸਥਾਨੀ ਨੇ ‘ਚਰਖੀ’ ਅਤੇ ‘ਕੋਕਾ’ ਪੇਸ਼ ਕਰਕੇ ਖੂਬ ਵਾਹੋਵਾਹੀ ਲੁੱਟੀ। ਨਿਰਮਲ ਨਿੰਮਾ ਨੇ ‘ਮਾਹੀਆ’ ਅਤੇ ਹੋਰ ਕਈ ਗੀਤ ਪੇਸ਼ ਕੀਤੇ। ਡਿਊਟ ਜੋੜੀ ਬਲਵਿੰਦਰ ਬੱਬੀ ਤੇ ਕੌਰ ਪੂਜਾ ਦੇ ਗਾਣਿਆਂ ਨੇ ਸਰੋਤਿਆਂ ਨੂੰ ਪੁਰਾਣੇ ਸਮੇਂ ਦੀ ਯਾਦ ਦਵਾ ਦਿੱਤੀ। ਮੁਹੰਮਦ ਇਰਸ਼ਾਦ ਨੇ ‘ਮਿੱਟੀ ਦਾ ਬਾਵਾ’, ‘ਰਾਜ ਦੀਆਂ ਗੱਲਾਂ’ ਅਤੇ ‘ਫਕੀਰੀ’ ਪੇਸ਼ ਕੀਤੀ। ਨੋਰਥ ਜ਼ੋਨ ਕਲਚਰਲ ਸੈੰਂਟਰ ਵਲੋਂ ਪਹੁੰਚੇ ਪ੍ਰੋਗਰਾਮ ਅਫਸਰ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਦਾ ਇਹ ਵਿਭਾਗ ਸਾਡੇ ਪ੍ਰਾਚੀਨ ਸੱਭਿਆਚਾਰ ਅਤੇ ਸੰਸਕ੍ਰਿਤੀ ਨੂੰ ਪ੍ਰਫੁਲਿਤ ਕਰ ਰਿਹਾ ਹੈ। ਉੁਨ੍ਹਾਂ ਕਿਹਾ ਕਿ ਸਾਡਾ ਸੱਭਿਆਚਾਰ ਅਤੇ ਵਿਰਸਾ ਬੜਾ ਅਮੀਰ ਹੈ। ਇਸ ਵਿਰਸੇ ਨੂੰ ਸੰਭਾਲਣਾ ਹੀ ਨੋਰਥ ਜ਼ੋਨ ਕਲਚਰਲ ਸੈੰਂਟਰ ਦੀ ਜ਼ਿੰਮੇਵਾਰੀ ਹੈ। ਉੁਨ੍ਹਾਂ ਕਿਹਾ ਕਿ ਪਹਿਲਾਂ ਵੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਮੌਕੇ ਪੰਜੌਲਾ ਵਿਚ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ ਅਤੇ ਹੁਣ ਇਲਾਕੇ ਦੀ ਮੰਗ ‘ਤੇ ਵਿਭਾਗ ਨੇ ਦੂਜੀ ਵਾਰ ਇਹ ਪ੍ਰੋਗਰਾਮ ਪੇਸ਼ ਕੀਤਾ ਹੈ। ਭਵਿੱਖ ਵਿਚ ਅਜਿਹੇ ਪ੍ਰੋਗਰਾਮ ਜਾਰੀ ਰੱਖੇ ਜਾਣਗੇ ਤਾਂ ਜੋ ਸਾਡੀ ਨਵੀਂ ਪੀੜ੍ਹੀ ਪੁਰਾਣੀ ਸੱਭਿਅਤਾ ਨਾਲ ਜੁੜੀ ਰਹੇ। ਉੁਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਤੇ ਦੇਸ਼ ਨੂੰ ਆਜ਼ਾਦ ਕਰਵਾਉੁਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਦਿਨ ਮਨਾਉੁਣੇ ਚਾਹੀਦੇ ਹਨ। ਅਜਿਹੇ ਪ੍ਰੋਗਰਾਮਾਂ ਨਾਲ ਹੀ ਨਵੀਂ ਪੀੜ੍ਹੀ ਨੂੰ ਪਤਾ ਲੱਗਦਾ ਹੈ ਕਿ ਦੇਸ਼ ਨੂੰ ਆਜ਼ਾਦ ਕਰਵਾਉੁਣ ਲਈ ਕਿਨਾਂ ਨੇ ਸ਼ਹਾਦਤਾਂ ਦਿੱਤੀਆਂ ਸਨ। ਉੁਨ੍ਹਾਂ ਇਸ ਲਈ ਕਲੱਬ, ਪਿੰਡ ਪੰਜੌਲਾ ਦੀ ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਪ੍ਰੋਗਰਾਮ ਸਿਰੇ ਚੜ੍ਹਿਆ ਹੈ। ਕਲੱਬ ਵਲੋਂ ਪਿੰਡ ਵਿਚ ਪ੍ਰੋਗਰਾਮ ਕਰਵਾਉੁਣ ਲਈ ਉਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੱਬ ਦੇ ਆਗੂਆਂ ਨੇ ਕਿਹਾ ਕਿ ਕਲੱਬ ਵਲੋਂ ਲੰਬੇ ਸਮੇਂ ਤੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਉਤਰੀ ਖੇਤਰ ਸੱਭਿਆਚਾਰਕ ਕੇਂਦਰ ਨੇ ਦੂਜੀ ਵਾਰ ਕਲੱਬ ਨੂੰ ਸਹਿਯੋਗ ਦਿੰਦੇ ਹੋਏ ਵੱਡਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਹੈ।

Leave a Reply

Your email address will not be published. Required fields are marked *