ਪੰਜਾਬ

ਛੀਨਾ ਨੂੰ ਵੱਡੇ ਫ਼ਰਕ ਨਾਲ ਜਿੱਤ ਦਿਵਾਉਣ ਲਈ ਭੱਠਾ ਯੂਨੀਅਨ ਨੇ ਕੀਤੀ ਹਮਾਇਤ

ਸ਼ਹਿਰੀ ਅਤੇ ਦਿਹਾਤੀ ਖੇਤਰਾਂ ‘ਚ ਛੀਨਾ ਨੇ ਚੋਣ ਪ੍ਰਚਾਰ
ਅੰਮ੍ਰਿਤਸਰ, 25 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਸ਼੍ਰ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਲਈ ਸਾਂਝੇ ਉਮੀਦਵਾਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੂੰ ਅੱਜ ਵੇਲੇ ਤਕੜਾ ਬਲ ਮਿਲਿਆ, ਜਦੋਂ ਅੰਮ੍ਰਿਤਸਰ ਬਰਿਕ ਕਿਲਨ ਓਨਰਜ਼ ਐਸੋਸੀਏਸ਼ਨ ਨੇ ਅੱਜ ਆਪਣੀ ਜਰਨਲ ਬਾਡੀ ਮੀਟਿੰਗ ਦੌਰਾਨ ਸਮੂਹ ਭੱਠਾ ਯੂਨੀਅਨ ਨੇ ਸ: ਛੀਨਾ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦਾ ਭਰੋਸਾ ਦਿਵਾਉਂਦਿਆਂ ਉਨ੍ਹਾਂ ਦੇ ਹੱਕ ‘ਚ ਨਿੱਤਰ ਆਈ। ਇਸ ਮੌਕੇ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਉਨ੍ਹਾਂ ਨੂੰ ਜਿੱਤਾਕੇ ਇੰਡਸਟਰੀ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਪਾਰਲੀਮੈਂਟ ‘ਚ ਭੇਜਣਗੇ।

ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਮੁਕੇਸ਼ ਨੰਦਾ ਨੇ ਕਿਹਾ ਕਿ ਸਮੂੰਹ ਮੈਂਬਰਾਂ ਜਿਨ੍ਹਾਂ ‘ਚ ਇਸ ਜ਼ਿਲ੍ਹੇ ਭਰ ਤੋਂ ਵਫ਼ਦ ਇੱਥੇ ਪਹੁੰਚੇ ਸਨ, ਨੇ ਇਕਜੁਟ ਹੋ ਕੇ ਸ: ਛੀਨਾ ਨੂੰ 4 ਫਰਵਰੀ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ‘ਚ ਵੱਧ ਤੋਂ ਵੱਧ ਵੋਟਾਂ ਪਵਾਕੇ ਜਿੱਤ ਹਾਸਲ ਕਰਵਾਉਣ ਲਈ ਕਿਹਾ। ਆਲ ਇੰਡੀਆ ਬਰਿਕਸ ਅਤੇ ਟਾਈਲਸ ਮੈਨੋਫ਼ੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ: ਅਰਵਿੰਦਰ ਸਿੰਘ ਚਮਕ ਵੀ ਮੌਜ਼ੂਦ ਸਨ, ਜਿਨ੍ਹਾਂ ਨੇ ਕਿਹਾ ਕਿ ਸ: ਛੀਨਾ ਪਾਰਲੀਮੈਂਟ ‘ਚ ਇੰਡਸਟਰੀ ਨਾਲ ਸਬੰਧਿਤ ਮਸਲਿਆਂ ਦੇ ਹੱਲ ਲਈ ਅਵਾਜ਼ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਛੀਨਾ ਵਰਗੇ ਪੜ੍ਹੇ ਲਿਖੇ ਅਤੇ ਸੂਝਵਾਨ ਵਿਅਕਤੀ ਨੂੰ ਲੋਕ ਸਭਾ ‘ਚ ਭੇਜਣਾ ਚਾਹੀਦਾ ਹੈ।
ਐਸੋਸੀਏਸ਼ਨ ਦੀ ਮੀਟਿੰਗ ਜਿਸ ‘ਚ ਹੋਰਨਾਂ ਤੋਂ ਇਲਾਵਾ ਜਰਨਲ ਸੈਕਟਰੀ ਅਨਿਲ ਅਗਰਵਾਲ, ਫਾਈਨਸ ਸੈਕਟਰੀ ਅਸ਼ੀਸ਼ ਭੱਲਾ, ਪੈਟਰਨ ਇੰਦਰਜੀਤ ਵਰਮਾ, ਚੇਅਰਮੈਨ ਸਤਪਾਲ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਨੇ ਭੱਠਾ ਇੰਡਸਟਰੀ ਨੂੰ ਦਰਪੇਸ਼ ਮੁਸ਼ਕਿਲਾਂ ਸ: ਛੀਨਾ ਦੇ ਸਨਮੁੱਖ ਰੱਖੀਆਂ। ਉਨ੍ਹਾਂ ਕਿਹਾ ਕਿ ਛੀਨਾ ਨੂੰ ਪਹਿਲਾ ਵੀ ਉਹ ਕਈ ਵਾਰ ਮਿਲਕੇ ਵੱਖ ਵੱਖ ਮੁੱਦਿਆਂ ‘ਤੇ ਆਪਣੇ ਸਮਰਥਨ ਦਿੰਦੇ ਰਹੇ ਹਨ ਅਤੇ ਹੁਣ ਇਹ ਪੂਰੇ ਅੰ੍ਿਰਮਤਸਰ ਦੇ ਲਈ ਮਾਣ ਵਾਲੀ ਗੱਲ ਹੈ ਕਿ ਕੇਂਦਰ ‘ਚ ਬੀਜੇਪੀ ਦੀ ਸਰਕਾਰ ਨੇ ਉਨ੍ਹਾਂ ਨੂੰ ਟਿਕਟ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਸ: ਛੀਨਾ ਜੇਕਰ ਜਿੱਤ ਕੇ ਸੰਸਦ ‘ਚ ਪਹੁੰਚਦੇ ਹਨ ਤਾਂ ਕੇਂਦਰ ‘ਚ ਆਪਣੀ ਸਰਕਾਰ ਹੋਣ ਕਰਕੇ ਉਹ ਇਸ ਸਨਅਤ ਦੀਆਂ ਮੁਸ਼ਕਿਲਾਂ ਦੇ ਸਹੀ ਹੱਲ ਕਰਵਾਉਣ ‘ਚ ਕਾਮਯਾਬ ਹੋ ਸਕਦੇ ਹਨ।
ਸ: ਛੀਨਾ ਜੋ ਕਿ ਆਪਣੇ ਚੋਣ ਪ੍ਰਚਾਰ ਲਈ ਅੱਜ ਆਪਣੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ, ਨੇ ਖੇਤੀਬਾੜੀ ਅਧਾਰਿਤ ਵਪਾਰ ਅਤੇ ਸਨਅਤ ਨੂੰ ਪ੍ਰਫਲਿਤ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਅਟਾਰੀ, ਸੈਦਪੁਰ, ਸੈਂਸਰਾ, ਬਾਸਰਕੇ, ਰਾਜਾਸਾਂਸੀ, ਈਸਟ ਮੋਹਨ ਨਗਰ, ਪ੍ਰੇਮ ਨਗਰ, ਫੈਜਪੁਰਾ ਅਤੇ ਰਣਜੀਤ ਐਵੀਨਿਊ ਵਿਖੇ ਵੱਖ ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਪਵਿੱਤਰ ਨਗਰੀ ਅੰਮ੍ਰਿਤਸਰ ਸ਼ਹਿਰ ਦੇ ਸਮੁੱਚੇ ਵਿਕਾਸ ਦੀ ਵਚਨਬੱਧਤਾ ਦੁਹਰਾਈ।

Leave a Reply

Your email address will not be published. Required fields are marked *