ਪਟਿਆਲਾ

ਚੰਦੂਮਾਜਰਾ ਨੇ ਸਾਈਬਰ ਕ੍ਰਾਈਮ ਸੈਲ ਵਿਚ ਸ਼ਿਕਾਇਤ ਦਰਜ ਕਰਾਈ

ਪਟਿਆਲਾ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਸੈੱਲ ਵਿਚ ਸ਼ਿਕਾਇਤ ਦਰਜ ਕਰਾ ਕੇ ਮੰਗ ਕੀਤੀ ਹੈ ਕਿ ਸੋਸ਼ਲ ਮੀਡੀਆ ਉਪਰ ਚੱਲ ਰਹੀ ਇੱਕ ਵੀਡੀਓ ਕਲਿੱਪ ਵਿਚ ਕੁੱਟੇ ਜਾ ਰਹੇ ਕਿਸੇ ਵਿਅਕਤੀ ਨੂੰ ”ਚੰਦੂਮਾਜਰਾ” ਵਲੋਂ ਪੇਸ਼ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਕੇ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸਾਈਬਰ ਕ੍ਰਾਈਮ ਸੈੱਲ ਨੂੰ ਕੀਤੀ ਗਈ ਇੱਕ ਲ਼ਿਖਤੀ ਸ਼ਿਕਾਇਤ ਵਿਚ ਪ੍ਰੋ. ਚੰਦਾਮਾਜਰਾ ਨੇ ਕਿਹਾ ਹੈ, ”ਇਹ ਵੀਡੀਓ ਵਿਚ ਕੁੱਟੇ ਜਾ ਰਹੇ ਵਿਅਕਤੀ ਨੂੰ ਮੇਰੇ ਹੋਣ ਬਾਰੇ ਕਹਿਣਾ ਨਾ ਸਿਰਫ਼ ਨਿਰਅਧਾਰ ਸਗੋਂ ਸ਼ਰਾਰਤਪੂਰਨ ਵੀ ਹੈ ਅਤੇ ਮੈਨੂੰ ਸਿਆਸੀ ਤੌਰ ਉੱਤੇ ਨੁਕਸਾਨ ਪਹੁੰਚਾਉਣ ਲਈ ਰਚੀ ਗਈ ਸਾਜ਼ਿਸ਼ ਦਾ ਹਿੱਸਾ ਹੈ ਕਿਉਂਕਿ ਮੇਰਾ ਲੜਕਾ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਨੌਰ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਿਹਾ ਹੈ। ਇਹੀ ਕਾਰਨ ਹੈ ਕਿ ਕਿਸੇ ਨੇ ਕਪੂਰਥਲਾ ਜ਼ਿਲੇ ਵਿਚ ਕਾਂਗਰਸ ਦੇ ਦੋ ਧੜਿਆਂ ਵਿਚ ਹੋਈ ਲੜਾਈ ਦੀ ਵੀਡੀਓ ਨੂੰ ਤਰੋੜ ਮਰੋੜ ਕੇ ਮੈਨੂੰ ਵਿਖਾ ਦਿੱਤਾ ਹੈ”
ਉਹਨਾਂ ਮੰਗ ਕੀਤੀ ਕਿ ਉਹਨਾਂ ਦੀ ਸ਼ਿਕਾਇਤ ਦਰਜ ਕਰਕੇ ਦੋਸ਼ੀ ਦੀ ਪਛਾਣ ਕਰਕੇ ਉਸ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *