ਪੰਜਾਬਪਟਿਆਲਾ

ਅਕਾਲੀ ਦਲ ਨੂੰ ਪਟਿਆਲਾ ਸ਼ਹਿਰੀ ਵਿਚ ਲੱਗਾ ਵੱਡਾ ਝਟਕਾ

ਯੂਥ ਅਕਾਲੀ ਦਲ ਸ਼ਹਿਰੀ ਦੇ ਮੀਤ ਪ੍ਰਧਾਨ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਿਲ
ਪ੍ਰਨੀਤ ਕੌਰ ਨੇ ਸਿਰੋਪਾਓ ਪਾ ਕੇ ਨਵੇਂ ਆਗੂਆਂ ਦਾ ਕੀਤਾ ਸਨਮਾਨ
ਪਟਿਆਲਾ (ਮਧੂਸਾਰ ਬਿਊਰੋ)
ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਦੇਖ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਵੱਲੋਂ ਕਾਂਗਰਸ ਵਿਚ ਜਾਣ ਦਾ ਰੁਝਾਨ ਵਧਿਆ ਪਿਆ ਹੈ, ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਪਟਿਆਲਾ ਸ਼ਹਿਰ ਵਿਚ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਕਾਂਗਰਸ ਸੋਸਲ ਮੀਡੀਆ ਸੈੱਲ ਜਿਲਾ ਪਟਿਆਲਾ ਦੇ ਚੇਅਰਮੈਨ ਜਸਵਿੰਦਰ ਜੁਲਕਾ ਦੀ ਪ੍ਰੇਰਨਾ ਸਦਕਾ ਯੂਥ ਅਕਾਲੀ ਦਲ ਸ਼ਹਿਰੀ ਦੇ ਮੀਤ ਪ੍ਰਧਾਨ ਭਲਿੰਦਰ ਸਿੰਘ ਮਾਨ ਅਤੇ ਜਗਮੀਤ ਸਿੰਘ ਜਨਰਲ ਸਕੱਤਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਵਿਧਾਇਕਾ ਪ੍ਰਨੀਤ ਕੌਰ ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਿਲ ਹੋ ਗਏ।

ਇਸ ਮੌਕੇ ਪ੍ਰਨੀਤ ਕੌਰ ਨੇ ਸ਼ਾਮਿਲ ਹੋਏ ਆਗੂਆਂ ਦਾ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਅਤੇ ਕਿਹਾ ਕਿ ਅਕਾਲੀ ਦਲ -ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਹਰ ਵਰਗ ਦੁਖੀ ਹੈ। ਪਟਿਆਲਾ ਸ਼ਹਿਰ ਦਾ ਵਿਕਾਸ ਸਿਰਫ ਕਾਗਜਾਂ ਵਿਚ ਹੀ ਹੋਇਆ ਹੈ। ਜਦੋਂ ਕਿ ਤਸਵੀਰ ਬਿਲਕੁਲ ਇਸਦੇ ਉਲਟ ਹੈ, ਸ਼ਹਿਰ ਵਿਚ ਜਗ੍ਹਾ-ਜਗ੍ਹਾ ਤੇ ਸੀਵਰੇਜ ਜਾਮ ਪਿਆ ਹੈ, ਸ਼ਹਿਰ ਦੇ ਪ੍ਰਮੁੱਖ ਚੌਂਕਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਲੋਕਾਂ ਨੂੰ ਪੀਣ ਯੋਗ ਸਾਫ ਪਾਣੀ ਮੁਹੱਈਆ ਨਹੀਂ ਹੋ ਰਿਹਾ ਅਤੇ ਅਕਾਲੀ ਆਗੂ ਵਿਕਾਸ ਦੇ ਝੂਠੇ ਦਾਅਵੇ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਮੌਕੇ ਭਲਿੰਦਰ ਮਾਨ ਅਤੇ ਜਗਮੀਤ ਸਿੰਘ ਨੇ ਵਿਧਾਇਕਾ ਪ੍ਰਨੀਤ ਕੌਰ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਦੀ ਚੜਦੀ ਕਲਾ ਦਿਨ-ਰਾਤ ਇਕ ਕਰਨਗੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਦੇ ਹੱਕ ਵਿਚ ਲਾਮਬੰਦ ਕਰਨਗੇ ਕਿਉਂਕਿ ਕਾਂਗਰਸ ਹੀ ਗਰੀਬ ਲੋਕਾਂ ਦੀ ਮਸੀਹਾ ਪਾਰਟੀ ਹੈ। ਇਸ ਮੌਕੇ ਬਲਦੇਵ ਸ਼ਰਮਾਂ, ਨਵਲ ਕਿਸੋਰ ਸ਼ਰਮਾਂ, ਸੁਖਦੇਵ ਸਿੰਘ ਜੇ.ਈ., ਗੁਰਸ਼ਰਨ ਸਿੰਘ, ਰਜਤ, ਸਾਗਰ, ਅਮਿਤ, ਸਾਜਨ, ਸਾਹਿਲ, ਭਰਤ, ਸਨੀ, ਜੱਸੀ, ਰਵੀ, ਹੈਪੀ, ਗੁਰਪ੍ਰੀਤ, ਮੰਗਾ, ਟਿੰਮੀ, ਬਿੱਟੂ ਆਦਿ ਅਕਾਲੀ ਆਗੂ ਵੀ ਕਾਂਗਰਸ ਵਿਚ ਸ਼ਾਮਿਲ ਹੋਏ।

Leave a Reply

Your email address will not be published. Required fields are marked *