ਕਾਂਗਰਸ ਤੇ ਆਪ ਦੋਵੇਂ ਪਾਰਟੀਆਂ ਦੀ ਕਾਰਗੁਜ਼ਾਰੀ ਪੰਜਾਬ ਤੇ ਪੰਜਾਬੀਆਂ ਲਈ ਹਨ ਸ਼ਰਾਪ : ਚਰਨਜੀਤ ਰੱਖੜਾ
ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਮਿੱਠਬੋਲੜਾ ਸੁਭਾਅ ਤੇ ਹਲਕੇ ਦੀ ਫੇਰੀ ਜਿੱਤ ਦਰਜ ਕਰਵਾਉਣਗੀਆਂ : ਅਬਲੋਵਾਲ
ਪਟਿਆਲਾ, 28 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਸਮਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਸ. ਸੁਰਜੀਤ ਸਿੰਘ ਰੱਖੜਾ ਦੀ ਚੋਣ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ ਦੇਣ ਲਈ ਪਿੰਡ-ਪਿੰਡ, ਘਰ-ਘਰ ਰਾਬਤਾ ਕਾਇਮ ਕਰ ਰਹੇ ਚਰਨਜੀਤ ਸਿੰਘ ਰੱਖੜਾ ਨੇ ਸਪੱਸ਼ਟ ਆਖਿਆ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਪਾਰਟੀਆਂ ਦੀ ਕਾਰਗੁਜ਼ਾਰੀ ਪੰਜਾਬ ਤੇ ਪੰਜਾਬੀਆਂ ਲਈ ਸ਼ਰਾਪ ਤੋਂ ਘੱਟ ਨਹੀਂ ਕਿਉਂਕਿ ਕਾਂਗਰਸ ਨੇ ਆਪਣੇ ਰਾਜ ਦੌਰਾਨ ਪੰਜਾਬ ਦਾ ਕੁੱਝ ਨਹੀਂ ਕੀਤਾ ਆਪ’ ਨੇ ਦਿੱਲੀ ਵਿਚ ਕੁੱਝ ਨਹੀਂ ਕੀਤਾ ਬਸ ਸਮਾਂ ਹੀ ਟਪਾਇਆ ਤੇ ਹੁਣ ਇਹ ਪਾਰਟੀਆ ਪੰਜਾਬ ਵੱਲ ਆਪਣੀ ਤਿੱਖੀ ਨਜ਼ਰ ਲਗਾਈ ਬੈਠੀਆਂ ਹਨ ਜੋ ਕਿ ਪੰਜਾਬੀਆ ਲਈ ਕਦੇ ਵੀ ਸ਼ਰਾਪ ਬਣ ਸਕਦੀਆਂ ਹਨ, ਇਸ ਲਈ ਪੰਜਾਬੀਆ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਹਾਲ ਵਿਚ ਉਪਰੋਕਤ ਦੋਵੇਂ ਪਾਰਟੀਆਂ ਨੂੰ ਮੁੰਹ ਨਾ ਲਗਾਉਣ ਦੇ ਸੇਵਾ ਦਾ ਇਕ ਵਾਰ ਫਿਰ ਮੌਕਾ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਦੇਣ।
ਇਸ ਮੌਕੇ ਚਰਨਜੀਤ ਸਿੰਘ ਰੱਖੜਾ ਨਾਲ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਕੰਮ ਕਰ ਰਹੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਕਿਹਾ ਕਿ ਸ. ਸੁਰਜੀਤ ਸਿੰਘ ਰੱਖੜਾ ਦੇ ਨਿੱਘੇ ਤੇ ਮਿੱਠਬੋਲੜੇ ਸੁਭਾਅ ਤੇ ਉਹਨਾਂ ਵਲੋਂ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਲਗਾਤਾਰ ਪੰਜ ਸਾਲ ਲਗਾਏ ਗਏ ਹਲਕੇ ਦੇ ਗੇੜਿਆਂ ਕਰਕੇ ਹੀ ਅੱਜ ਜਿੱਤ ਦਰਜ ਕਰਵਾਉਣੀ ਹਲਕਾ ਦੇ ਵਸਨੀਕਾਂ ਨੇ ਪਹਿਲਾਂ ਨਾਲੋਂ ਵੀ ਸੌਖੀ ਕੀਤੀ ਹੋਈ ਹੈ ਤੇ ਜਿੱਤ ਦੇ ਦਰਵਾਜ਼ੇ ਸਪੱਸ਼ਟ ਖੁੱਲ੍ਹੇ ਨਜ਼ਰ ਆ ਰਹੇ ਹਨ। ਉਹਨਾਂ ਕਿਹਾ ਕਿ ਕਦੇ ਵੀ ਕਿਸੇ ਨੂੰ ਉਚਾ-ਨੀਚਾ ਨਾ ਬੋਲਣਾ, ਪਿਆਰ ਨਾਲ ਗੱਲ ਕਰਨੀ ਤੇ ਹਰੇਕ ਨਾਲ ਮਿਲਣਸਾਰ ਹੋਣ ਕਰਕੇ ਸ. ਰੱਖੜਾ ਨੂੰ ਸਮਾਣਾ ਹਲਕੇ ਦੇ ਲੋਕ ਆਪਣੇ ਨੇੜੇ ਹੀ ਰੱਖਣਾ ਚਾਹੁੰਦੇ ਹਨ ਕਿਉਂਕਿ ਕਾਂਗਰਸ ਤੇ ਆਪ ਦੇ ਕਈ ਆਗੂਆਂ ਵਿਚ ਤਾਂ ਇੰਨੀ ਹਊ ਮੈਂ ਵੜੀ ਹੋਈ ਹੈ ਕਿ ਲੋਕਾਂ ਨੂੰ ਕੁੱਝ ਸਮਝਣ ਨੂੰ ਤਿਆਰ ਹੀ ਨਹੀਂ ਹਨ ਪਰ ਸ. ਰੱਖੜਾ ਦਾ ਨਿੱਘਾ ਸੁਭਾਅ ਉਹਨਾਂ ਨੂੰ ਜਿੱਤ ਦਰਜ ਕਰਵਾਉਣ ਵਿਚ ਅਹਿਮ ਰੋਲ ਅਦਾ ਕਰੇਗਾ। ਇਸ ਮੌਕੇ ਜਥੇ. ਪਵਿੱਤਰ ਸਿੰਘ ਡਕਾਲਾ, ਮਲਕੀਤ ਸਿੰਘ ਡਕਾਲਾ, ਜਥੇ. ਭੁਪਿੰਦਰ ਸਿੰਘ ਡਕਾਲਾ, ਜਥੇ. ਹਰਜਿੰਦਰ ਸਿੰਘ ਬੱਲ, ਗੋਸਾ ਢੀਂਡਸਾ, ਸੁੱਖੀ ਦੁੱਧੜ, ਗੁਰਦੀਪ ਸਿੰਘ ਡਕਾਲਾ ਬਲਾਕ ਸੰਮਤੀ ਮੈਂਬਰ ਆਦਿ ਆਗੂ ਮੌਜੂਦ ਸਨ।

