ਕਾਂਗਰਸ ਦੀ ਸਰਕਾਰ ਆਉਣ ‘ਤੋ ਹਲਕਾ ਸਨੋਰ ਵਿਚ ਤਕਨੀਕੀ ਸਿੱਖਿਆ ਕੇਂਦਰ ਖੋਲੇ ਜਾਣਗੇ:ਹੈਰੀਮਾਨ
ਪਟਿਆਲਾ, ਬਲਬੇੜਾ 28 ਜਨਵਰੀ (ਮਧੂਸਾਰ ਬਿਊਰੋ)
ਹਲਕਾ ਸਨੋਰ ਤੋਂ ਕਾਂਗਰਸੀ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਐਲਾਨ ਕੀਤਾ ਕਿ ਕਾਂਗਰਸੀ ਸਰਕਾਰ ਆਉਣ ‘ਤੇ ਹਲਕਾ ਸਨੋਰ ਵਿਚ ਤਕਨੀਕੀ ਸਿੱਖਿਆ ਕੇਂਦਰ ਖੋਲੇ ਜਾਣਗੇ। ਤਾਂ ਕਿ ਇਥੋ ਦੇ ਨੌਜਵਾਨ ਤਕਨੀਕੀ ਸਿੱਖਿਆ ਪ੍ਰਾਪਤ ਕਰ ਸਕਣ ਤੇ ਉਨ੍ਹਾਂ ਨੂੰ ਮਲਟੀਨੈਸ਼ਨਲ ਕੰਪਨੀਆਂ ਵਿੱਚ ਵੱਡੇ ਪੈਕੇਜ਼ ‘ਤੇ ਰੋਜ਼ਗਾਰ ਮਿਲ ਸਕੇ।
ਸ਼੍ਰੀ ਹੈਰੀਮਾਨ ਚੌਰਾ, ਪਰੋੜ, ਸ਼ਾਦੀਪੁਰ, ਦੋਲਤਪੁਰ, ਦੁੱਧੜ, ਮਹਿਮੂਦਪੁਰ ਆਦਿ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਮੁੜ ਤੋਂ ਹੀ ਉੱਚ ਸਿੱਖਿਆ ਸੰਸਥਾਨਾਂ ਪੱਖੋਂ ਪਛੜਿਆ ਰਿਹਾ ਹੈ, ਜਿਥੇ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਦੇ ਦੌਰਾਨ ਹਲਕਾ ਸਨੌਰ ਇੰਝ ਵਿਸਾਰ ਕੇ ਰੱਖਿਆ ਜਿਵੇਂ ਹਲਕਾ ਸਨੌਰ ਪੰਜਾਬ ਦਾ ਹਿੱਸਾ ਹੀ ਨਾ ਹੋਵੇ। ਉਨ੍ਹਾਂ ਕਿਹਾ ਪ੍ਰੰਤੂ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਕੈ.ਅਮਰਿੰਦਰ ਸਿੰਘ, ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਸਾਬਕਾ ਖਜਾਨਾ ਮੰਤਰੀ ਲਾਲ ਸਿੰਘ ਨੇ ਉਨ੍ਹਾਂ ਦੀ ਡਿਊਟੀ ਲਗਾਈ ਹੈ ਕਿ ਸਨੌਰ ਦੇ ਲੋਕਾਂ ਨਾਲ ਜਿਹੜਾ ਲੰਘੇ ਦੱਸ ਸਾਲਾਂ ਵਿੱਚ ਧੱਕੇਸ਼ਾਹੀਆਂ ਹੋਈਆਂ ਹਨ, ਉਸ ਤੋਂ ਹਲਕੇ ਨੂੰ ਨਿਜ਼ਾਤ ਦਵਾ ਕੇ ਹਲਕੇ ਨੂੰ ਮੁੜ ਤੋਂ ਤਰੱਕੀ ਦੀਆਂ ਲੀਹਾਂ ‘ਤੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਕੈ.ਅਮਰਿੰਦਰ ਸਿੰਘ ਦਾ ਮੁੱਖ ਤੌਰ ‘ਤੇ ਸੁਨੇਹਾ ਹੈ ਕਿ ਹਲਕਾ ਸਨੌਰ ਨੂੰ ਕਾਂਗਰਸ ਸਰਕਾਰ ਆਉਣ ‘ਤੇ ਪੰਜਾਬ ਦਾ ਮੋਹਰੀ ਹਲਕਾ ਬਣਾਇਆ ਜਾਵੇਗਾ, ਜਿਥੇ ਸਾਰੀਆਂ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਹੋਣਗੀਆਂ। ਇਸ ਮੌਕੇ ਸਾਬਕਾ ਚੇਅਰਮੇਨ ਸੁਰਿੰਦਰ ਮਿੱਤਲ, ਮਾਨ ਸਿੰਘ ਬੱਲਾਂ, ਰੇਸ਼ਮ ਸਿੰਘ, ਗੁਰਜੀਤ ਸਿੰਘ ਸਰਪੰਚ ਬੱਤੀ, ਜੈਮਲ ਸਿੰਘ ਬੱਲਮਗੜ੍ਰ, ਰਾਮ ਚੰਦ ਗਨੋਰ ਆਦਿ ਆਗੂ ਵੀ ਸ਼ਾਮਲ ਸਨ।

