ਪੰਜਾਬਪਟਿਆਲਾ

ਘਨੌਰ ‘ਚ ਬੀਬੀ ਸੰਧੂ ਦੀਆਂ ਚੋਣ ਮੀਟਿੰਗਾਂ ਰੈਲੀ ‘ਚ ਬਦਲਣ ਲੱਗੀਆਂ

ਵਿਰੋਧੀ ਧਿਰਾਂ ਨੂੰ ਕਰਾਰੀ ਹਾਰ ਦੇ ਕੇ ਵਿਕਾਸ ਨੂੰ ਪਹਿਲ ਦੇਵਾਂਗੇ : ਬੀਬੀ ਅਨੂਪਇੰਦਰ ਕੌਰ ਸੰਧੂ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਘਨੌਰ ਤੋਂ ਆਜ਼ਾਦ ਚੋਣ ਲੜ੍ਹ ਰਹੇ ਬੀਬੀ ਅਨੂਪਿੰਦਰ ਕੌਰ ਸੰਧੂ ਦੀ ਚੋਣ ਮੁਹਿੰਮ ਹਰ ਦਿਨ ਸਿਖਰਾਂ ਤੇ ਪੁੱਜਦੀ ਜਾ ਰਹੀ ਹੈ, ਵੱਖ -ਵੱਖ ਪਿੰਡਾਂ ‘ਚ ਬੀਬੀ ਸੰਧੂ ਨੇ ਸੰਬੋਧਨ ਕਰਦਿਆਂ ਆਖਿਆ ਕਿ ਪਿੰਡਾਂ ‘ਚ ਚੋਣ ਮੀਟਿੰਗਾਂ ਹੁਣ ਰੈਲੀ ਦਾ ਰੂਪ ਧਾਰਨ ਕਰਨ ਲੱਗੀਆਂ ਹਨ।

ਉਨ੍ਹਾਂ ਕਿਹਾ ਕਿ ਹਲਕਾ ਘਨੌਰ ਵਾਸੀਆਂ ਵੱਲੋਂ ਜਿਵੇਂ ਚੋਣਾਂ ਤੋ ਪਹਿਲਾਂ ਹੀ ਸੰਧੂ ਪਰਿਵਾਰ ਦੇ ਹੱਕ ਵਿਚ ਫਤਵਾ ਦੇ ਦਿੱਤਾ ਹੋਵੇ ਅਤੇ ਸੂਝਵਾਨ ਵੋਟਰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਉਨ੍ਹਾਂ ਦੇ ਹੱਕਾਂ ਲਈ ਲੜ੍ਹਨ ਵਾਲਾ ਆਗੂ ਕੋਣ ਹੈ। ਬੀਬੀ ਸੰਧੂ ਨੇ ਕਿਹਾ ਕਿ ਜੇਕਰ ਹਲਕਾ ਵਾਸੀ ਵਿਰੋਧੀਆਂ ਨੂੰ ਕਰਾਰੀ ਹਾਰ ਦੇਣ ਤਾਂ ਉਹ ਜਿੱਤਣ ਮਗਰੋਂ ਹਲਕਾ ਘਨੌਰ ਵਿਚ ਕਿਸੇ ਵੀ ਵਿਕਾਸ ਕਾਰਜ ਨੂੰ ਅਧੂਰਾ ਨਹੀਂ ਰਹਿਣ ਦੇਣਗੇ।
ਪਿੰਡ ਜਮੀਤਗੜ੍ਹ, ਜੰਬੋਮਾਜਰਾ,ਨਰੈਣਗੜ੍ਹ ਝੂੰਗੀਆਂ, ਲੋਹਸਿੰਬਲੀ, ਜੰਡ ਮੰਗੋਲੀ, ਲਾਛੜੂ ਕਲਾਂ, ਲਾਛੜੂ ਖੁਰਦ ਆਦਿ ਵਿਖੇ ਰੱਖੀ ਇਕ ਮੀਟਿੰਗ ‘ਚ ਪੂਰੇ ਪਿੰਡ ਨੇ ਸਿਰਕਤ ਕਰ ਦਾਵਾ ਕੀਤਾ ਕਿ ਉਹ ਇਕ ਇਕ ਵੋਟ ਬੀਬੀ ਸੰਧੂ ਦੇ ਹੱਕ ਵਿਚ ਭੁਗਤਾਉਣ ਲਈ ਜੀਅ ਤੋੜ ਮਿਹਨਤ ਕਰਨਗੇ।
ਇਸ ਮੌਕੇ ਸੁਰਜੀਤ ਸਿੰਘ ਖਾਲਸਾ, ਹਰਬੰਸ ਸਿੰਘ, ਬਲਜੀਤ ਸਿੰਘ , ਹਰਫੂਲ ਸਿੰਘ, ਕਰਮਜੀਤ ਸਿੰਘ,ਰੰਗੀ ਸਿੰਘ ਜੰਡਮੰਗੋਲੀ, ਕਰਨੈਲ ਸਿੰਘ , ਮੈਬਾ ਸਿੰਘ, ਗੁਲਾਬ ਸਿੰਘ , ਗੁਰਨਾਮ ਸਿੰਘ ਜੰਬੋਮਾਜਰਾ, ਪ੍ਰਭਜਿੰਦਰ ਸਿੰਘ, ਰਮੇਸ਼ ਕੁਮਾਰ, ਰਾਜਾ ਰਾਮ, ਮੁਨਸੀ ਰਾਮ, ਗੁਰਚਰਨ ਸਿੰਘ, ਮਾਇਆ ਰਾਮ, ਅਮਨੀਸ਼ ਕੁਮਾਰ ਸਰਪੰਚ, ਅਮਰਿੰਦਰ ਕੁਮਾਰ ਨੰਬਰਦਾਰ, ਪ੍ਰਵੀਨ ਕੁਮਾਰ, ਹਰਜਿੰਦਰ ਸਿੰਘ ਲਾਛੜੂ, ਰੋਣਕੀ ਰਾਮ, ਜਸਪ੍ਰੀਤ ਸਿੰਘ , ਜਗਤਾਰ ਸਿੰਘ ਲਹੋਸਿੰਬਲੀ, ਡਾ. ਹਰਨੇਕ ਸਿੰਘ, ਭਰਪੂਰ ਸਿੰਘ , ਜਗਤਾਰ ਸਿੰਘ ਭੋਲਾ, ਹਰਬੰਸ ਸਿੰਘ ਆਦਿ ਸਮਰਥਕ ਹਾਜ਼ਰ ਸਨ।

Leave a Reply

Your email address will not be published. Required fields are marked *