ਰਣਜੀਤ ਸਿੰਘ ਬੋਬੀ ਸਾਥੀਆਂ ਸਮੇਤ ਹੋਏ ਕਾਂਗਰਸ ‘ਚ ਸ਼ਾਮਲ
ਪਟਿਆਲਾ, 10 ਜਨਵਰੀ (ਮਧੂਸਾਰ ਬਿਊਰੋ)
ਕਾਂਗਰਸ ਟ੍ਰੇਡ ਸੈੱਲ ਦੇ ਚੇਅਰਮੈਨ ਸੁਰਿੰਦਰਜੀਤ ਸਿੰਘ ਰੁਬੀ, ਵਾਈਸ ਚੇਅਰਮੈਨ ਬੰਟੀ ਸਹਿਗਲ ਅਤੇ ਸਨੀ ਲਾਂਬਾ ਚੇਅਰਮੈਨ ਦੀ ਪ੍ਰੇਰਣਾ ਸਦਕਾ ਵਾਰਡ ਨੰਬਰ 31 ਤੋਂ ਅਕਾਲੀ ਦਲ ਵੂਮੇਨ ਸੈੱਲ ਦੇ ਮੈਂਬਰ, ਵਪਾਰ ਮੰਡਲ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬੋਬੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਖਫਾ ਹੋ ਕੇ ਆਪਣੇ ਸਾਥੀਆਂ ਸਮੇਤ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
ਇਸ ਮੌਕੇ ਵਿਧਾਇਕਾ ਪ੍ਰਨੀਤ ਕੌਰ ਨੇ ਸਮੂੰਹ ਆਗੂਆਂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਮੌਜੂਦਾ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਰਕੇ ਲੋਕਾਂ ਦਾ ਇਸ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਕੀਮਤ ਸਿੰਘ, ਬਲਵਿੰਦਰ ਸਿੰਘ ਹੈਪੀ, ਅਮਰਜੀਤ ਸਿੰਘ ਲਾਲ, ਜਤਿੰਦਰ ਸਿੰਘ ਕਾਂਗਰਸੀ ਆਗੂਆਂ ਤੋਂ ਇਲਾਵਾ ਨਵੇਂ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਸੰਦੀਪ ਕੁਮਾਰ, ਜਸਕੀਰਤ ਸਿੰਘ, ਦਰਸ਼ਨ ਸਿੰਘ, ਕੈ. ਭਗਵੰਤ ਸਿੰਘ, ਰਜਤ ਕੁਮਾਰ, ਸੰਦੀਪ ਸਿੰਘ ਪ੍ਰਿੰਸ, ਗੋਲਡੀ ਪਤਵਾਲ, ਗੁਰਪਾਲ ਸਿੰਘ, ਮਨਦੀਪ ਸਿੰਘ ਮਨੀ, ਜਸਕਰਨ ਸਹਿਗਲ, ਜੋਤਇੰਦਰ ਸਿੰਘ, ਅਸ਼ਪ੍ਰੀਤ ਸਿੰਘ, ਸਤਵੀਰ ਸਿੰਘ, ਅਮਿੱਤ ਕੈਂਥ , ਸਿਮਰਜੋਤ ਸਿੰਘ, ਮੋਹਨ ਸਿੰਘ ਆਦਿ ਆਗੂਆਂ ਨੇ ਕਾਂਗਰਸ ਦਾ ਪੱਲਾ ਫੜਿਆ।

