ਖਿਡਾਰੀਆਂ ਨਾਲ ਧੱਕਾ ਬਰਦਾਸ਼ਤ ਨਹੀਂ: ਓਲੰਪੀਅਨ ਐਥਲੀਟ ਮਨਦੀਪ ਕੌਰ
ਪਟਿਆਲਾ, 30 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਖਿਡਾਰੀਆਂ ਨਾਲ ਕਿਸੇ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਹੁੰਦਾ। ਇਸ ਗੱਲ ਦਾ ਪ੍ਰਗਟਾਵਾ ਓਲੰਪੀਅਨ ਐਥਲੀਟ, ਡੀ.ਐਸ.ਪੀ. ਮਨਦੀਪ ਕੌਰ ਨੇ ਕੀਤਾ।
ਓਲੰਪੀਅਨ ਐਥਲੀਟ ਮਨਦੀਪ ਕੌਰ ਨੂੰ 6 ਤੋਂ 8 ਫਰਵਰੀ ਤੱਕ ਹੋਣ ਵਾਲੇ ਸਪੋਰਟਸ ਅਥਾਰਟੀ ਆਫ ਇੰਡੀਆ (ਕੁਰੇਕਸ਼ਤਰ) ਦੇ ਟਰਾਇਲਾਂ ਦੀ ਚੋਣ ਕਮੇਟੀ ਦੇ ਚੇਅਰਮੈਨ ਵਜੋਂ ਸੱਦਾ ਭੇਜਿਆ ਹੈ। ਓਲੰਪੀਅਨ ਮਨਦੀਪ ਕੌਰ ਨੇ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇਨ੍ਹਾਂ ਟਰਾਇਲਾਂ ਲਈ ਸੱਦਾ ਭੇਜਿਆ ਹੈ ਕਿਉਂਕਿ ਬਹੁਤੀ ਵਾਰ ਖਿਡਾਰੀਆਂ ਨਾਲ ਟਰਾਇਲਾਂ ਵਿੱਚ ਧੱਕਾ ਹੁੰਦਾ ਹੈ, ਤੇ ਰਾਜਨੀਤੀ ਕਾਰਨਾਂ ਕਰਕੇ ਮਿਹਨਤੀ ਖਿਡਾਰੀ ਚੁਨਣ ਤੋਂ ਵਾਂਝੇ ਰਹਿ ਜਾਂਦੇ ਹਨ। ਸਾਲਾਂ ਦੀ ਮਿਹਨਤ ਕਰਕੇ ਖਿਡਾਰੀ ਆਉਂਦੇ ਹਨ, ਜੇਕਰ ਉਸ ਵੇਲੇ ਉਨ੍ਹਾਂ ਦੀ ਜਗ੍ਹਾ ਤੇ ਕਿਸੇ ਹੋਰ ਨੂੰ ਚੁਣ ਲਿਆ ਜਾਵੇ ਤਾਂ ਉਸ ਦੀ ਆਸਾਂ ‘ਤੇ ਪਾਣੀ ਫਿਰ ਜਾਂਦਾ ਹੈ। ਜੇਕਰ ਨੌਜਵਾਨਾਂ ਨੂੰ ਸ਼ੁਰੂ ਤੋਂ ਹੀ ਸਹੀ ਤਰੀਕੇ ਨਾਲ ਚੋਣ ਕੀਤੀ ਜਾਵੇ ਤਾਂ ਖਿਡਾਰੀ ਓਲੰਪੀਕ ਖੇਡਾਂ ਵਿੱਚ ਤਗ਼ਮੇ ਜਿੱਤ ਸਕਦੇ ਹਨ। ਇਨ੍ਹਾਂ ਟਰਾਇਲਾਂ ਵਿੱਚ ਅਥਲੈਟਿਕਸ, ਸਾਈਕਲਿੰਗ, ਜੂਡੋ, ਹਾਕੀ, ਵਾਲੀਵਾਲ ਆਦਿ ਖੇਡਾਂ ਸ਼ਾਮਲ ਹਨ।

