ਪੰਜਾਬਪਟਿਆਲਾ

ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਸ਼ਮਾਕਾਂਤ ਪਾਂਡੇ ਵੱਲੋਂ ਚੋਣ ਪ੍ਰਚਾਰ

ਕੈਪਟਨ ਅਮਰਿੰਦਰ ਸਿੰਘ ਕਦੇ ਵਿਧਾਨ ਸਭਾ ਜਾ ਲੋਕ ਸਭਾ ਚ ਹੀ ਨਹੀਂ ਗਏ- ਗੁਪਤਾ
ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਪੰਜਾਬ ਨੂੰ ਕੀਤਾ ਕਰਜ਼ਈ
ਪਟਿਆਲਾ 30 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼ਿਵ ਸੈਨਾ ਹਿੰਦੁਸਤਾਨ ਦੇ ਰਾਜਨੀਤਿਕ ਦਲ ਹਿੰਦੁਸਤਾਨ ਸ਼ਕਤੀ ਸੈਨਾ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਸ਼ਮਾਕਾਂਤ ਪਾਂਡੇ ਵੱਲੋਂ ਪਟਿਆਲਾ ਸ਼ਹਿਰ ਦੇ ਬਾਜ਼ਾਰਾਂ ਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਹੈ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪਾਰਟੀ ਮੁਖੀ ਪਵਨ ਕੁਮਾਰ ਗੁਪਤਾ ਸਮੇਤ ਵੱਡੀ ਗਿਣਤੀ ਚ ਪਾਰਟੀ ਆਗੂ ਹਾਜ਼ਰ ਰਹੇ ਜਿਨ੍ਹਾਂ ਵੱਲੋਂ ਪਟਿਆਲਾ ਦੇ ਸਫਾਵਾਦੀ ਗੇਟ, ਸਰਹੰਦੀ ਬਾਜ਼ਾਰ, ਕਿੱਲਾ ਚੌਂਕ, ਕਸੇਰਾ ਚੌਂਕ, ਗੁੜ ਮੰਡੀ, ਚੋਪੜਾ ਮੁਹੱਲਾ ਤੇ ਲੈ ਕੇ ਰਾਘੋਮਾਜਰਾ ਤੱਕ ਡੋਰ ਟੂ ਡੋਰ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਵੱਲੋਂ ਸਾਰਿਆਂ ਨੂੰ ਚੋਣ ਨਿਸ਼ਾਨ ਨਾਰੀਅਲ ਦਾ ਬਟਨ ਦੱਬ ਕੇ ਵੋਟ ਪਾਉਣ ਲਈ ਅਪੀਲ ਕੀਤੀ ਗਈ।
ਇਸ ਮੌਕੇ ਪਵਨ ਗੁਪਤਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੇ ਵਿਕਾਸ ਦੇ ਨਾਂਅ ਤੇ ਪੰਜਾਬ ਨੂੰ ਕਰਜ਼ੇ ਹੇਠਾਂ ਦੱਬ ਕੇ ਰੱਖ ਦਿੱਤਾ ਗਿਆ ਹੈ। ਜਿਸ ਤੋਂ ਸੂਬਾ ਉੱਭਰ ਕੇ ਬਾਹਰ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਮੁੱਖ ਮੰਤਰੀ ਪਦ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਵਿਕਾਸ ਦੇ ਨਾਂਅ ਤੇ ਵੱਡੇ ਵੱਡੇ ਦਾਅਵੇ ਕੀਤਾ ਜਾ ਰਹੇ ਹਨ। ਉਹ ਦੱਸਣ ਕਿ ਉ ਪਿਛਲੇ ਸ਼ਾਸਨ ਦੌਰਾਨ ਵਿਧਾਨ ਸਭਾ ਚ ਕਿੰਨੀ ਵਾਰ ਜਾ ਕੇ ਆਏ ਹਨ ਅਤੇ ਅੰਮ੍ਰਿਤਸਰ ਤੋਂ ਜਿੱਤ ਹਾਸਿਲ ਕਰਨ ਤੋਂ ਬਾਅਦ ਉਹ ਲੋਕ ਸਭਾ ਚ ਕਿੰਨੀ ਵਾਰ ਜਾ ਕੇ ਆਏ ਹਨ। ਪਹਿਲਾ ਉਹ ਉੱਥੇ ਆਪਣੀ ਮੌਜੂਦਗੀ ਯਕੀਨੀ ਬਣਾਉਣ ਤਾਂ ਹੀ ਉਨ੍ਹਾਂ ਵੱਲੋਂ ਹਲਕੇ ਦਾ ਵਿਕਾਸ ਕੀਤਾ ਜਾ ਸਕੇਗਾ। ਆਪ ਸਬੰਧੀ ਉਨ੍ਹਾਂ ਕਿਹਾ ਕਿ ਅਰਵਿੰਦਰ ਕੇਜਰੀਵਾਲ ਪੰਜਾਬ ਚ ਕਟੱਰਵਾਦ ਦਾ ਰਾਜ ਲੈ ਕੇ ਆਉਣਾ ਚਾਹੁੰਦੇ ਹਨ। ਜਿਸ ਦਾ ਇੱਕ ਪ੍ਰਮਾਣ ਸਾਰਿਆਂ ਨੂੰ ਵਿਖਾਈ ਦੇ ਰਹੇ ਹਨ। ਗੁਪਤਾ ਨੇ ਸਭ ਨੂੰ ਅਪੀਲ ਕੀਤੀ ਕਿ ਸੂਬੇ ਦੇ ਵਿਕਾਸ ਅਤੇ ਆਪਸੀ ਭਾਈਚਾਰੇ ਲਈ 4 ਫਰਵਰੀ ਨੂੰ ਚੋਣ ਨਿਸ਼ਾਨ ਨਾਰੀਅਲ ਦਾ ਬਟਨ ਦੱਬ ਕੇ ਉਨ੍ਹਾਂ ਨੂੰ ਕਾਮਯਾਬ ਕਰਨ। ਇਸ ਮੌਕੇ ਪਟਿਆਲਾ ਸ਼ਹਿਰੀ ਦੇ ਉਮੀਦਵਾਰ ਸ਼ਮਾਕਾਂਤ ਪਾਂਡੇ, ਰਾਕੇਸ਼ ਅਟਵਾਲ, ਰਾਜੇਸ਼ ਕੌਸ਼ਿਕ, ਰਵਿੰਦਰ ਸਿੰਗਲਾ, ਪਰਵੀਤ ਕਥੂਰੀਆ, ਪਵਨ ਸਡਾਨਾ, ਅਮਰਜੀਤ ਬੰਟੀ ਸਮੇਤ ਪਾਰਟੀ ਆਗੂ ਵੀ ਹਾਜ਼ਰ ਰਹੇ।

Leave a Reply

Your email address will not be published. Required fields are marked *