ਆਲ ਇੰਡਿਆ ਫਡਰੈਸ਼ਨ ਆਫ ਡੈਫ ਐਂਡ ਕਲਚਰਲ ਸੁਸਾਇਟੀ ਵੱਲੋਂ ਕਰਵਾਇਆ ਡੈਫ ਚਿਲਡਰਨ ਮੇਲਾ
ਕੋਲਕਾਤਾ ‘ਚ ਸ਼੍ਰੋਮਣੀ ਕਮੇਟੀ ਦੇ ਡੈਫ ਸਕੂਲ ਨੇ ਕੀਤਾ ਪਹਿਲਾ ਸਥਾਨ ਹਾਸਲ
ਦਸਵਾਂ ਡੈਫ ਮੇਲਾ ਪੰਜਾਬ ‘ਚ ਕਰਵਾਉਣ ਦਾ ਐਲਾਨ
ਪਟਿਆਲਾ 29 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਨੌਵਾਂ ਆਲ ਇੰਡੀਆ ਕਲਚਰਲ ਫੈਸਟੀਵਲ ਫਾਰ ਡੈਫ ਚਿਲਡਰਨ (ਬੱਚਿਆਂ) ਦਾ ਪ੍ਰੋਗਰਾਮ ਰਾਮੇਦਰ ਨਾਥ ਆਡੀਟੋਰੀਅਮ ਵਿਧੂਤ ਭਵਨ ਕੋਲਕਾਤਾ ਵਿਖੇ ਕਰਵਾਇਆ ਗਿਆ।
ਆਲ ਇੰਡਿਆ ਫੈਡਰੇਸ਼ਨ ਆਫ ਦਾ ਡੈਫ ਨਵੀਂ ਦਿੱਲੀ ਅਤੇ ਆਲ ਇੰਡੀਆ ਡੈਫ ਆਰਟ ਐਂਡ ਕਲਚਰਲ ਸੁਸਾਇਟੀ ਨਵੀਂ ਦਿੱਲੀ ਵੱਲੋਂ ਸਾਂਝੇ ਤੌਰ ਤੇ ਆਪਣੇ 50 ਸਾਲਾ ਜਸ਼ਨਾਂ ਨੂੰ ਮਨਾਉਣ ਲਈ ਹਿੰਦੂਸਤਾਨ ਦੇ ਨੌਂ ਰਾਜਾਂ ਤੋਂ ਪੰਜਾਬ, ਆਂਧਰਾ ਪ੍ਰਦੇਸ਼, ਤਮਿਲਨਾਡੂ, ਪੱਛਮੀ ਬੰਗਾਲ, ਕਰਨਾਟਕ, ਮੱਧ ਪ੍ਰਦੇਸ਼, ਗੁਜਰਾਤ, ਕੇਰਲਾ, ਦਿੱਲੀ ਦੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ।ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਡੈਫ ਸਕੂਲ ਭਾਈ ਨਗਾਹੀਆ ਜੀ ਖਾਲਸਾ ਪਬਲਿਕ ਸਕੂਲ ਲੁਧਿਆਣਾ ਦੇ ਬੱਚਿਆਂ ਨੇ ਹਿੱਸਾ ਲਿਆ।ਇਸ ਸਮਾਗਮ ਮੌਕੇ ਡੈਫ ਬੱਚਿਆਂ ਦਾ ਡਰਾਮਾ ਬੈਸਟ ਡਾਇਰੈਕਟਰ ਡਰਾਮਾ, ਡਾਂਸ (ਲੋਕ ਨਾਚ) ਮਾਈਮ ਡਰਾਮਾ ਦੇ ਮੁਕਾਬਲੇ ਕਰਵਾਏ ਗਏ। ਜਿਹਨਾਂ ਵਿਚੋਂ ਪਹਿਲਾ ਸਥਾਨ ਭਾਈ ਨਗਾਹੀਆ ਜੀ ਖਾਲਸਾ ਪਬਲਿਕ ਸਕੂਲ ਲੁਧਿਆਣਾ (ਪੰਜਾਬ) ਨੇ ਪ੍ਰਾਪਤ ਕੀਤਾ।ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਲਾਇਨਜ਼ ਕਲੱਬ ਕੋਲਕਾਤਾ ਦੇ ਪ੍ਰਧਾਨ ਰਜੇਸ਼ ਕੁਮਾਰ ਸ਼ਾਮਲ ਹੋਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਉਹਨਾਂ ਦੇ ਨਿੱਜੀ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਵਿਸੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਪ੍ਰੋਗਰਾਮ ਦੀ ਅਰੰਭਤਾ ਸ਼ਮਾ ਰੋਸ਼ਨ ਕਰਕੇ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਸਾਇਟੀ ਪ੍ਰਬੰਧਕਾਂ ਨੂੰ ਸਹਾਇਤਾ ਰਾਸ਼ੀ 5100/- ਰੁ. ਭੇਟ ਕੀਤੀ ਗਈ। ਇਸ ਮੌਕੇ ਡਾ. ਪਰਮਜੀਤ ਸਿੰਘ ਸਰੋਆ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੁਸਾਇਟੀ ਵੱਲੋਂ ਮਨੁੱਖਤਾ ਦੀ ਮਹਾਨ ਸੇਵਾ ਕੀਤੀ ਜਾ ਰਹੀ ਹੈ ਜੋ ਸ਼ਲਾਘਾਯੋਗ ਕਦਮ ਹੈ ਜੋ ਡੈਫ ਬੱਚਿਆਂ ਲਈ ਰਾਹ ਦਸੇਰਾ ਹੈ। ਉਹਨਾਂ ਕਿਹਾ ਕਿ ਗੁਰਬਾਣੀ ਵਿਚ ਵੀ ਗਿਆਨ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀਆਂ ਸੇਵਾਵਾਂ ਜਿਥੇ 125 ਦੇ ਕਰੀਬ ਸਕੂਲ/ਕਾਲਜਾਂ ਚਲਾਈਆਂ ਜਾ ਰਹੀਆਂ ਹਨ। ਉਥੇ ਸਾਲ 2015 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਡੈਫ ਸਕੂਲ ਦੀ ਅਰੰਭਤਾ ਲੁਧਿਆਣਾ ਦੇ ਪਦਮ ਪਾਸੀ ਜੀ ਦੀ ਪ੍ਰੇਰਨਾ ਨਾਲ ਸ਼ੁਰੂ ਕੀਤੀ ਗਈ ਹੈ। ਜਿਸ ਵਿਚ ਮੌਜੂਦਾ ਸਮੇਂ 52 ਬੱਚਿਆਂ ਨੂੰ ਕਿਤਾਬਾਂ, ਵਰਦੀਆਂ, ਟਰਾਂਸਪੋਰਟ ਅਤੇ ਮੁੱਫਤ ਗਿਆਨ ਦਿੱਤਾ ਜਾ ਰਿਹਾ ਹੈ ਤਾਂ ਕਿ ਬੱਚੇ ਸਮਾਜ ਵਿਚ ਬਰਾਬਰ ਦਾ ਰੁਤਬਾ ਹਾਸਲ ਕਰਕੇ ਆਪਣੇ ਪੈਰਾਂ ‘ਤੇ ਖੜੇ ਹੋ ਸਕਣ। ਡਾ. ਸਰੋਆ ਨੇ ਸੁਸਾਇਟੀ ਦੇ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਗਲਾ ਸਮਾਗਮ ਪੰਜਾਬ ਦੀ ਧਰਤੀ ‘ਤੇ ਕਰਵਾਉਣ ਲਈ ਆਖਿਆ ਹੈ। ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ। ਜਿਸ ਨੂੰ ਸੁਸਾਇਟੀ ਨੇ ਪ੍ਰਵਾਨ ਕਰਦਿਆਂ ਅਗਲੇ ਸਾਲ ਪ੍ਰੋਗਰਾਮ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕਰਵਾਉਣ ਦਾ ਐਲਾਨ ਕੀਤਾ। ਇਸ ਮੌਕੇ ਰਾਜ ਕੁਮਾਰ ਪੰਜਾਬੀ ਪ੍ਰਧਾਨ ਡੈਫ ਐਂਡ ਡੰਬ ਐਸੋਸੀਏਸ਼ਨ ਸਕੂਲ ਐਂਡ ਕਾਲਜ ਇੰਦੋਰ (ਮੱਧ ਪ੍ਰਦੇਸ਼), ਭਾਰਤ ਕੰਬਾਨੀ ਪੱਛਮੀ ਬੰਗਾਲ, ਦੀਪਕ ਪੱਛਮੀ ਬੰਗਾਲ, ਡਾ. ਸੁਨੀਲ ਕੁਮਾਰ ਨਾਗ ਪ੍ਰਧਾਨ ਫੈਡਰੇਸ਼ਨ ਆਫ ਡੈਫ ਪੱਛਮੀ ਬੰਗਾਲ, ਰਜੇਸ਼ ਕੁਮਾਰ ਲਾਇਨਜ਼ ਕਲੱਬ ਕਲਕੱਤਾ, ਬੀ ਕਲਿਆਣ ਜਰਨਲ ਸੈਕਟਰੀ ਆਲ ਇੰਡਿਆ ਆਰਟ ਐਂਡ ਕਲਚਰ ਸੁਸਾਇਟੀ ਆਫ ਡੈਫ, ਜਗਮੋਹਨ ਸਿੰਘ ਗਿੱਲ ਕੋਲਕਾਤਾ, ਪਦਮ ਪਾਸੀ ਡਾਇਰੈਕਟਰ ਭਾਈ ਨਿਗਾਹੀਆ ਪਬਲਿਕ ਸਕੂਲ ਲੁਧਿਆਣਾ, ਹੈਪੀ ਪਾਸੀ ਤੋਂ ਇਲਾਵਾ ਪ੍ਰਬੰਧਕ ਹਾਜ਼ਰ ਸਨ।

