ਪਟਿਆਲਾ

ਕੈਪਟਨ ਨੇ ਵਿਕਾਸ ਕਰਨ ਅਤੇ ਰੁਜਗਾਰ ਦੇਣ ਲਈ ਕੀਤੇ ਅਹਿਮ ਐਲਾਨ

ਪਟਿਆਲਾ 30 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਮੋਤੀ ਬਾਗ ਪੈਲੇਸ ਵਿਖੇ ਛੋਟੀਆਂ ਅਤੇ ਦਲਿਤ ਬਸਤੀਆਂ ਤੋਂ ਮਿਲਣ ਆਏ ਨੁੰਮਾਇੰਦਾ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਨਣ ਤੋਂ ਬਾਅਦ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਛੋਟੀਆਂ ਅਤੇ ਦਲਿਤ ਬਸਤੀਆਂ ਦੇ ਸਰਬਪੱਖੀ ਵਿਕਾਸ ਨੂੰ ਕਾਂਗਰਸ ਦੀ ਸਰਕਾਰ ਬਣਨ ਤੇ ਪਹਿਲ ਦਿੱਤੀ ਜਾਵੇਗੀ।

ਇਸ ਮੌਕੇ ਉਹਨਾਂ ਨੇ ਮੌਕੇ ਤੇ ਕਈ ਅਹਿਮ ਐਲਾਨ ਵੀ ਕੀਤੇ ਅਤੇ ਦਲਿਤ ਬਸਤੀਆਂ ਵਿਚ ਰਹਿ ਰਹੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਭਰੋਸਾ ਦਿਵਾਇਆ। ਇਸ ਮੌਕੇ ਉਹਨਾਂ ਨੇ ਸਿਲਸਿਲੇਵਾਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੂਆ-ਛਾਤ,ਬੰਧੂਆ ਮਜਦੂਰਾਂ ਦੁਆਰਾ ਹੱਥ ਤੋਂ ਮਲ ਉਠਾਉਣ ਵਰਗੀ ਅਣਮਨੁੱਖੀ ਪ੍ਰਥਾ ਨੂੰ ਗੈਰ-ਕਾਨੂੰਨੀ ਠਹਿਰਾਇਆ ਜਾਵੇਗਾ, ਗਰੀਬਾਂ ‘ਤੇ ਅੱਤਿਆਚਾਰ ਨੂੰ ਅਪਰਾਧਿਕ ਜੁਰਮ ਮੰਨਿਆ ਜਾਵੇਗਾ, ਮਨਰੇਗਾ ਦੁਆਰਾ ਰੁਜਗਾਰ ਦੀ ਗਰੰਟੀ ਦੇ ਤਹਿਤ ਪਰਿਵਾਰਾਂ ਨੂੰ 74000 ਕਰੋੜ ਦੀ ਆਮਦਨੀ ਅਲੱਗ ਤੋਂ ਰੱਖੀ ਜਾਵੇਗੀ, ਹਰ ਪਰਿਵਾਰ ਵਿਚ 18 ਤੋਂ 35 ਸਾਲ ਦੇ ਇੱਕ ਬੇਰੁਜਗਾਰ ਨੂੰ ਨੌਕਰੀ ਮੁਹੱਈਆਂ ਕਰਵਾਈ ਜਾਵੇਗੀ ਅਤੇ ਨੌਕਰੀ ਨਾ ਮਿਲਣ ਦੀ ਸੂਰਤ ਵਿਚ 2500 ਰੁਪਏ ਦਾ ਬੇਰੁਜਗਾਰੀ ਭੱਤਾ ਹਰ ਮਹੀਨੇ ਦਿੱਤਾ ਜਾਵੇਗਾ, ਹਰੇਕ ਗਰੀਬ ਪਰਿਵਾਰ ਨੂੰ 5 ਮਰਲਾ ਪਲਾਟ ਅਤੇ ਘਰ ਬਣਾਉਣ ਲਈ ਇੱਕ ਲੱਖ ਰੁਪਏ ਦਿੱਤੇ ਜਾਣਗੇ, ਦਲਿਤ ਪਰਿਵਾਰਾਂ ਨੂੰ ਸ਼ਗਨ ਸਕੀਮ ਦੇ ਤਹਿਤ 51000 ਰੁਪਏ ਦਿੱਤੇ ਜਾਣਗੇ, ਸਕੂਲੀ ਬੱਚਿਆਂ ਨੂੰ ਸਾਈਕਲ ਦਿੱਤੇ ਜਾਣਗੇ, ਗਰੀਬ ਪਰਿਵਾਰਾਂ ਨੂੰ ਮੁਫਤ ਸਿਹਤ ਬੀਮਾਂ ਅਤੇ ਜੀਵਨ ਬੀਮਾ ਦਿੱਤਾ ਜਾਵੇਗਾ। ਇਸ ਮੌਕੇ ਨਰਿੰਦਰ ਪੱਪਾ, ਜਤਿੰਦਰ ਰਾਜੀ, ਰਾਜੇਸ਼ ਘਾਰੂ, ਸੁਖਵਿੰਦਰ ਸੋਨੂੰ, ਸ਼ੰਮੀ ਡੈਂਟਰ, ਵਿਕਾਸ ਗਿੱਲ, ਬਲਕਾਰ ਬੰਡੂਗਰ, ਰੂਪ ਕੁਮਾਰ, ਗੁਰਬਖ਼ਸ ਸਿੰਘ, ਮਹਿੰਦਰ, ਸਿੰਘ, ਸੋਨੂੰ ਸੰਗਰ, ਸੰਜ਼ੇ ਹੰਸ, ਮੋਹਨਦੀਪ ਗੋਲਡੀ, ਸੰਦੀਪ ਖੋਖਰ, ਸੋਹਨ ਲਾਲ ਜਖਮੀ, ਪਰਮਜੀਤ ਕੌਰ ਅਤੇ ਹੋਰ ਵੀ ਬਹੁਤ ਅਹਿਮ ਆਗੂ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *