ਪੰਜਾਬ

ਕੇਜਰੀਵਾਲ ਦੀਆਂ ਚੀਕਾਂ ਕੱਢਾ ਕੇ ਜੇਲ੍ਹ ‘ਚ ਸੁੱਟਾਂਗਾ : ਮਜੀਠੀਆ

ਮਤੇਵਾਲ, ਜੈਂਤੀਪੁਰ, ਟਾਹਲੀ ਸਾਹਿਬ, 31 ਜਨਵਰੀ (ਮਧੂਸਾਰ ਬਿਊਰੋ)
ਹਲਕਾ ਮਜੀਠਾ ‘ਚ ਕਾਂਗਰਸ ਨੂੰ ਲਗ ਰਹੇ ਝਟਕਿਆਂ ‘ਚ ਅਚਾਨਕ ਤੇਜੀ ਆ ਗਈ ਹੈ। ਅਕਾਲੀ ਉਮੀਦਵਾਰ ਸ: ਬਿਕਰਮ ਸਿੰਘ ਮਜੀਠੀਆ ਦੇ ਹੱਕ ‘ਚ ਵੱਖ ਵੱਖ ਪਿੰਡਾਂ ‘ਚ ਹੋਈਆਂ ਰੈਲੀਆਂ ਦੌਰਾਨ ਸੈਂਕੜੇ ਕਾਂਗਰਸੀ ਪਰਿਵਾਰਾਂ ਵੱਲੋਂ ਅਕਾਲੀ ਦਲ ‘ਚ ਸ਼ਾਮਿਲ ਹੁੰਦਿਆਂ ਸ: ਮਜੀਠੀਆ ਦੀ ਚੋਣ ਮੁਹਿੰਮ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ ਗਿਆ ਹੈ।

ਇਸ ਦੌਰਾਨ ਪਿੰਡ ਬੱਗਾ ਤੋਂ 130, ਪਾਖਰਪੁਰੇ ਤੋਂ 40,ਉਦੋਕੇ ਕਲਾਂ ਤੋਂ 40, ਬੇਗੇਵਾਲ ਤੋਂ 35, ਚੰਨਣਕੇ ਤੋਂ 30 ਅਤੇ ਪਿੰਡ ਅਠਵਾਲ ਤੋਂ 20 ਪਰਿਵਾਰਾਂ ਦਾ ਸਵਾਗਤ ਕਰਨ ਬਾਅਦ ਪਿੰਡ ਬੱਗਾ ਵਿਖੇ ਪੱਤਰਕਾਰਾਂ ਨਾਲ ਗਲ ਕਰਦਿਆਂ ਸ: ਮਜੀਠੀਆ ਨੇ ਅਰਵਿੰਦ ਕੇਜਰੀਵਾਲ ਨੂੰ ਸਰਹੱਦੀ ਸੂਬਾ ਪੰਜਾਬ ਨੂੰ ਮੁੜ ਕਾਲੇ ਦੌਰ ‘ਚ ਧੱਕਣ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੇ ਉਸ ਨੇ ਪੰਜਾਬ ‘ਚ ਫਿਰਕੂ ਸ਼ਾਂਤੀ ਭੰਗ ਕਰਨ ਦੇ ਆਪਣੇ ਲੁਕਵੇਂ ਏਜੰਡੇ ‘ਤੇ ਅਮਲ ਬੰਦ ਨਾ ਕੀਤਾ ਤਾਂ ਉਸ ਨੂੰ ਪੰਜਾਬੀ ਕਰਾਰਾ ਸਬਕ ਸਿਖਾਉਣਗੇ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਆਉਣ ‘ਤੇ ਦੇਸ਼ ਧ੍ਰੋਹੀਆਂ ਨਾਲ ਗੰਢਤੁਪ ਵਰਗੇ ਨਾਪਾਕ ਹਰਕਤਾਂ ਲਈ ਕੇਜਰੀਵਾਲ ਦੀਆਂ ਚੀਕਾਂ ਕੱਢਾ ਕੇ ਜੇਲ੍ਹ ‘ਚ ਸੁੱਟਿਆ ਜਾਵੇਗਾ।
ਸ: ਮਜੀਠੀਆ ਨੇ ਕਿਹਾ ਕਿ ਚੋਣਾਂ ਲਈ ਟਿਕਟਾਂ ਵੇਚਣੀਆਂ, ਪੈਸੇ ਲੈ ਕੇ ਵੋਟ ਦੇਣ ਵਰਗੇ ਭ੍ਰਿਸ਼ਟਾਚਾਰੀ ਅਪੀਲਾਂ ਨਾਲ ਕੇਜਰੀ ਰਾਜਨੀਤਕ ਪ੍ਰਦੂਸ਼ਣ ਫੈਲਾ ਰਿਹਾ ਹੈ। ਉਹਨਾਂ ਕਿਹਾ ਕਿ ਕੇਜਰੀ ਨਫ਼ਰਤ ਫੈਲਾਉਣ ਵਾਲੀਆਂ ਤਾਕਤਾਂ ਨਾਲ ਗੰਢਤੁਪ ਕਰਕੇ ਸਤਾ ਲਈ ਕੁੱਝ ਵੀ ਅਨੈਤਿਕ ਕਾਰਜ ਕਰ ਕੇ ਹਿੰਦੂ ਅਤੇ ਮਸੀਹੀ ਭਾਈਚਾਰੇ ਨੂੰ ਡਰਾਉਣਾ ਚਾਹੁੰਦਾ ਹੈ।ਉਹਨਾਂ ਕਿਹਾ ਕਿ ਕੇਜਰੀ ਨੇ ਅਸੂਲਾਂ ਵਾਲੇ ਪਾਰਟੀ ਤੋਂ ਬਾਹਰ ਕਰ ਦਿੱਤੇ ਹਨ, ਸ਼ਰਾਬੀ ਨੂੰ ਆਪਣੀ ਬੁੱਕਲ ‘ਚ ਲਈ ਬੈਠਾ ਹੈ। ਔਰਤਾਂ ਦਾ ਸ਼ੋਸ਼ਣ ਕਰਨ ਵਾਲੇ ਅਤੇ ਭ੍ਰਿਸ਼ਟਚਾਰੀਆਂ ਦੀ ਸਰਪ੍ਰਸਤੀ ਦੇਣ ਤੋਂ ਇਲਾਵਾ ਹੁਣ ਉਹਨਾਂ ਸਮਾਜ ਵਿਰੋਧੀ ਅਨਸਰਾਂ ਦੇ ਘਰਾਂ ‘ਚ ਰਾਤਾਂ ਗੁਜ਼ਾਰ ਰਿਹਾ ਹੈ ਜਿਸ ਨੇ ਸੂਬੇ ਦੀ ਸਮਾਜਕ ਅਤੇ ਫਿਰਕੂ ਸ਼ਾਂਤੀ ਭੰਗ ਕਰਨ ਲਈ ਪਵਿੱਤਰ ਹਿੰਦੂ ਮੰਦਰਾਂ ‘ਚ ਗਊਆਂ ਦੀਆਂ ਪੂਛਾਂ ਸੁਟਵਾਈਆਂ ਅਤੇ ਬੰਬ ਧਮਾਕੇ ਨਾਲ ਬੇਕਸੂਰ ਪਾਦਰੀ ਤਕ ਮਾਰਿਆ ਗਿਆ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਨੂੰ ਦੋ ਦਹਾਕੇ ਤਕ ਕਾਲਾ ਦੌਰ ਹੰਢਾਉਣਾ ਪਿਆ। ਕੇਜਰੀਵਾਲ ਵੱਲੋਂ ਗਰਮਖਿਆਲੀਆਂ ਨਾਲ ਬੇਨਕਾਬ ਹੋਇਆ ਗੰਢਤੁਪ ਪੰਜਾਬ ਦੀ ਫ਼ਿਜ਼ਾ ਲਈ ਖਤਰਨਾਕ ਹੈ। ਪਰ ਹੁਣ ਪੰਜਾਬ ਦੀ ਅਮਨ ਪਸੰਦ ਜਨਤਾ ਕੇਜਰੀਵਾਲ ਨੂੰ ਦੇਸ਼ ਦੀ ਏਕਤਾ ਅਖੰਡਤਾ ਨਾਲ ਖੇਡਣ ਦੀ ਕਦੀ ਵੀ ਇਜਾਜ਼ਤ ਨਹੀਂ ਦੇਵੇਗੀ।ਅਤੇ ਪੰਜਾਬ ‘ਚ ਮਾਹੌਲ ਖਰਾਬ ਕਰਨ ‘ਚ ਲੱਗੇ ਕੇਜਰੀਵਾਲ ਅਤੇ ਟੋਪੀ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣਗੇ। ਸ: ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨਕਾਰਾਤਮਿਕ ਸਰਗਰਮੀਆਂ ਨਾਲ ਪੰਜਾਬ ਦੀ ਸੱਤਾ ‘ਚ ਆਉਣਾ ਚਾਹੁੰਦਾ ਹੈ ਪਰ ਵਿਕਾਸ ਦੀ ਮੁਦਈ ਪੰਜਾਬ ਦੀ ਜਨਤਾ ਇਹਨਾਂ ਦੇ ਗਲਤ ਹੱਥਕੰਡਿਆਂ ਨੂੰ 4 ਤਰੀਕ ਨੂੰ ਹਵਾ ਦੇ ਬੁੱਲਿਆਂ ਵਾਂਗ ਉਡਾਉਂਦਿਆਂ ਵਿਕਾਸ ਅਤੇ ਖੁਸ਼ਹਾਲੀ ਲਿਆਉਣ ਬਦਲੇ ਅਕਾਲੀ ਭਾਜਪਾ ਗੱਠਜੋੜ ਨੂੰ ਹੀ ਮੁੜ ਮੌਕਾ ਦੇਣਗੇ।
ਇਸ ਮੌਕੇ ਭਾਈ ਮਨਜੀਤ ਸਿੰਘ, ਸਰਪੰਚ ਗੁਰਮੀਤ ਸਿੰਘ ਬਲ ਪਾਖਰ ਪੁਰਾ, ਪ੍ਰੋ: ਮਨਧੀਰ ਸਿੰਘ ਔਲਖ, ਨਰਿੰਦਰਪਾਲ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਸਰਪੰਚ ਕੁਲਵੰਤ ਸਿੰਘ ਚਬਾ, ਸਾਬਕਾ ਸਰਪੰਚ ਨਿਰਮਲ ਸਿੰਘ, ਮਹਿੰਦਰ ਗਿੱਲ, ਬਲਵਿੰਦਰ ਬਿਲਾ, ਡਾ: ਸਰਵਨ ਸਿੰਘ, ਖਜਾਨ ਸਿੰਘ, ਸਰਪੰਚ ਇੰਦਰ ਸਿੰਘ, ਅਮਰਪਾਲ ਸਿੰਘ ਪਾਲੀ,ਹਰਭਜਨ ਸਿੰਘ ਲੱਡੂ,ਸਰਪੰਚ ਜਰਨੈਲ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ, ਸਰਪੰਚ ਸੰਦੀਪ ਸਿੰਘ, ਜੋਗਿੰਦਰ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *