ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਪਾਕਿਸਤਾਨ: ਨਮਾਜ ਅਦਾ ਕਰਨ ਵੇਲੇ ਮਸਜਿਦ ’ਚ ਧਮਾਕਾ, 57 ਮੌਤਾਂ, 100 ਜਖਮੀ

ਪੇਸਾਵਰ, 4 ਮਾਰਚ (ਮਧੂਸਾਰ ਬਿਊਰੋ) ਪਾਕਿਸਤਾਨ ਦੇ ਉੱਤਰ-ਪੱਛਮੀ ਸਹਿਰ ਵਿਚਲੀ ਮਸਜਿਦ ਵਿੱਚ ਅੱਜ ਨਮਾਜ ਵੇਲੇ ਬੰਬ ਧਮਾਕੇ ਕਾਰਨ ਘੱਟੋ-ਘੱਟ 57 ਵਿਅਕਤੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵਧ ਜਖਮੀ ਹੋ ਗਏ। ਕਿੱਸਾ ਖਵਾਨੀ ਬਾਜਾਰ ਖੇਤਰ ਵਿਚ ਜਾਮੀਆ ਮਸਜਿਦ ‘ਚ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਨਮਾਜ ਅਦਾ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ 10 ਜਖਮੀਆਂ ਦੀ ਹਾਲਤ ਨਾਜੁਕ ਹੈ। ਪਾਕਿਸਤਾਨ ਦੇ ਉੱਤਰ-ਪੱਛਮੀ ਸਹਿਰ ਵਿੱਚ ਸੁੱਕਰਵਾਰ ਦੀ ਨਮਾਜ ਦੌਰਾਨ ਇੱਕ ਭੀੜ-ਭੜੱਕੇ ਵਾਲੀ ਮਸਜਿਦ ਵਿੱਚ ਬੰਬ ਧਮਾਕਾ ਹੋਣ ਦੀ ਖਬਰ ਹੈ। ਇਸ ਧਮਾਕੇ ਵਿੱਚ ਘੱਟੋ-ਘੱਟ 57 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜਖਮੀ ਹੋ ਗਏ। ਧਮਾਕੇ ਦੀ ਤੁਰੰਤ ਕਿਸੇ ਸਮੂਹ ਨੇ ਜ?ਿੰਮੇਵਾਰੀ ਨਹੀਂ ਲਈ ਹੈ। ’ਡਾਨ’ ਅਖਬਾਰ ਦੀ ਖਬਰ ਮੁਤਾਬਕ ’ਲੇਡੀ ਰੀਡਿੰਗ’ ਹਸਪਤਾਲ ਦੇ ਮੀਡੀਆ ਮੈਨੇਜਰ ਆਸਿਮ ਖਾਨ ਨੇ ਦੱਸਿਆ ਕਿ ਹੁਣ ਤੱਕ ਹਸਪਤਾਲ ’ਚ 57 ਲਾਸ਼ਾਂ ਲਿਆਂਦੀਆਂ ਜਾ ਚੁੱਕੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ 10 ਜਖਮੀਆਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।

ਇੱਕ ਬਚਾਅ ਅਧਿਕਾਰੀ ਨੇ ਦੱਸਿਆ ਕਿ ਕਿੱਸਾ ਖਵਾਨੀ ਬਾਜਾਰ ਖੇਤਰ ਵਿੱਚ ਜਾਮੀਆ ਦੀ ਇੱਕ ਮਸਜਿਦ ਵਿੱਚ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਸੁੱਕਰਵਾਰ ਦੀ ਨਮਾਜ ਅਦਾ ਕਰ ਰਹੇ ਸਨ।ਅਧਿਕਾਰੀਆਂ ਨੇ ਦੱਸਿਆ ਕਿ 10 ਜਖਮੀਆਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਰਾਜਧਾਨੀ ਪੇਸਾਵਰ ਦੇ ਇੱਕ ਪੁਲਸ ਅਧਿਕਾਰੀ ਏਜਾਜ ਅਹਿਸਾਨ ਨੇ ਦੱਸਿਆ ਕਿ ਦੋ ਹਮਲਾਵਰਾਂ ਨੇ ਮਸਜਿਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ਸ ਕੀਤੀ ਅਤੇ ਉੱਥੇ ਤਾਇਨਾਤ ਪੁਲਸ ਮੁਲਾਜਮਾਂ ’ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਸ ਵਿੱਚ ਇੱਕ ਪੁਲਸ ਮੁਲਾਜਮ ਦੀ ਮੌਤ ਹੋ ਗਈ ਹੈ ਜਦੋਂਕਿ ਦੂਜਾ ਗੰਭੀਰ ਜਖਮੀ ਹੋ ਗਿਆ ਹੈ। ਅਹਿਸਾਨ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਧਮਾਕਾ ਹੋਇਆ। ਪੇਸਾਵਰ ਮਸਜਿਦ ’ਚ ਹੋਏ ਧਮਾਕੇ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ ਵੀ ਆਇਆ ਹੈ। ਉਨ੍ਹਾਂ ਹਮਲੇ ਦੀ ਨਿੰਦਾ ਕੀਤੀ ਹੈ। ਪੇਸਾਵਰ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਪੇਸਾਵਰ ਦੇ ਆਈਜੀਪੀ ਤੋਂ ਇਸ ਬਾਰੇ ਵਿਸਥਾਰਤ ਰਿਪੋਰਟ ਮੰਗੀ ਹੈ।

Leave a Reply

Your email address will not be published. Required fields are marked *