ਪੰਜਾਬਪਟਿਆਲਾ

ਬਾਰ ਐਸੋਸੀਏਸ਼ਨ ਦੇ ਮੈਂਬਰ ਵਕੀਲਾਂ ਵੱਲੋਂ ਜਨਰਲ ਜੇ.ਜੇ. ਸਿੰਘ ਦੀ ਹਮਾਇਤ

ਵਕੀਲਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਹੋਣਗੀਆਂ : ਜੇ.ਜੇ. ਸਿੰਘ
ਪਟਿਆਲਾ, 1 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਜ਼ਿਲ੍ਹਾ ਕਚਿਹਰੀਆਂ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰ ਵਕੀਲਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਜਨਰਲ ਨੇ ਅਪਣਾ ਪਟਿਆਲਾ ਆਉਣ ਦਾ ਉਦੇਸ਼ ਦਸਦਿਆਂ ਕਿਹਾ ਕਿ ਸਿਪਾਹੀਆਂ ਦੇ ਜਰਨੈਲ, ਲੋਕਾਂ ਦੇ ਗਵਰਨਰ ਰਹਿਣ ਮਗਰੋਂ ਹੁਣ ਅਪਣੇ ਸ਼ਹਿਰ ਦੀ ਸੇਵਾ ਕਰਨ ਲਈ ਜਨ ਵਿਧਾਇਕ ਬਣਕੇ ਪਟਿਆਲਾ ਨੂੰ ਸਮਾਰਟ ਸਿਟੀ ਬਣਾਉਣ ਲਈ ਇਥੇ ਆਏ ਹਨ।

ਜਨਰਲ ਨੇ ਕਿਹਾ ਕਿ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਉਹ ਅਪਣੇ ਸਿਰਤੋੜ ਯਤਨ ਕਰਨਗੇ ਤੇ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਮੈਨੀਫੈਸਟੋ ਮੁਤਾਬਕ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ ਤੇ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ। ਇਸ ਮੌਕੇ ਜਨਰਲ ਜੇ.ਜੇ. ਸਿੰਘ ਦਾ ਸਵਾਗਤ ਕਰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਬਿਕਰਮਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਮੁਚਾ ਦੇਸ਼ ਜਾਣਦਾ ਹੈ ਕਿ ਜਨਰਲ ਜੇ.ਜੇ. ਸਿੰਘ ਨੇ ਦੇਸ਼ ਦੀ ਸਾਢੇ 13 ਲੱਖ ਦੀ ਫ਼ੌਜ ਦੇ ਮੁਖੀ ਹੁੰਦਿਆਂ ਅਹਿਮ ਸੇਵਾਵਾਂ ਨਿਭਾਈਆਂ ਤੇ ਦੇਸ਼ ਦੀ ਰੱਖਿਆ ਲਈ ਵਿਸ਼ੇਸ਼ ਕਦਮ ਉਠਾਏ।
ਇਸ ਮੌਕੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਕਲੇਰ ਨੇ ਕਿਹਾ ਕਿ ਜੇ.ਜੇ. ਸਿੰਘ ਨੇ ਅਰੁਣਾਚਲ ਪ੍ਰਦੇਸ਼ ਦੇ ਗਵਰਨਰ ਹੁੰਦਿਆਂ ਜਿਥੇ ਉਥੋਂ ਦੇ ਲੋਕਾਂ ਲਈ ਅਹਿਮ ਕਾਰਜ ਕੀਤੇ ਉਥੇ ਗੁਆਂਢੀ ਦੇਸ਼ ਚੀਨ ਦੀ ਅਰੁਣਾਚਲ ਪ੍ਰਦੇਸ਼ ‘ਚ ਦਖਲਅੰਦਾਜੀ ਵੀ ਨਹੀਂ ਹੋਣ ਦਿਤੀ ਤੇ ਦੇਸ਼ ਦੀ ਸੁਰੱਖਿਆ ਬਰਕਰਾਰ ਰੱਖੀ। ਸੀਨੀਅਰ ਐਡਵੋਕੇਟ ਕੁੰਦਨ ਸਿੰਘ ਨਾਗਰਾ ਨੇ ਜਨਰਲ ਦੇ ਫ਼ੌਜੀ ਜੀਵਨ ‘ਤੇ ਪੰਛੀ ਝਾਤ ਪੁਆਈ। ਐਡਵੋਕੇਟ ਰਾਮ ਕੁਮਾਰ ਗੋਇਲ, ਸੀਨੀਅਰ ਐਡਵੋਕੇਟ ਬਰਜਿੰਦਰ ਸਿੰਘ ਸੋਢੀ, ਅਮਰਜੀਤ ਸਿੰਘ ਬੇਦੀ ਆਦਿ ਨੇ ਕਿਹਾ ਕਿ ਜਨਰਲ ਜੇ.ਜੇ. ਸਿੰਘ ਨੇ ਬਤੌਰ ਸਿੱਖ ਭਾਰਤੀ ਫ਼ੌਜ ਦੇ ਪਹਿਲੇ ਮੁਖੀ ਬਣਨ ‘ਤੇ ਸਿੱਖਾਂ ਦੀ ਪਛਾਣ ਵਿਸ਼ਵ ਪੱਧਰੀ ਸਥਾਪਤ ਕੀਤੀ। ਇਸ ਮੌਕੇ ਸ੍ਰੀ ਅਜੇ ਥਾਪਰ, ਬ੍ਰਿਗੇਡੀਅਰ ਰਮੇਸ਼ ਭਾਟੀਆ, ਅਮੀਤ ਸਿੰਘ, ਭੁਪਿੰਦਰ ਸਿੰਘ ਸਾਹਨੀ, ਐਡਵੋਕੇਟ ਇੰਦਰਜੀਤ ਸਿੰਘ ਮਾਨ, ਦੀਪਕ ਸੂਦ, ਬਲਵੀਰ ਸਿੰਘ ਬਲਿੰਗ, ਗੁਰਮੀਤ ਸਿੰਘ ਧਾਲੀਵਾਲ, ਸਕੱਤਰ ਸੰਜੈ ਖੰਨਾ, ਮੀਤ ਪ੍ਰਧਾਨ ਅਵਨੀਤ ਬਿਲਿੰਗ ਤੇ ਵੱਡੀ ਗਿਣਤੀ ‘ਚ ਵਕੀਲ ਭਾਈਚਾਰੇ ਦੇ ਨੁਮਾਇੰਦੇ ਮੌਜੂਦ ਸਨ।

Leave a Reply

Your email address will not be published. Required fields are marked *