ਪੰਜਾਬਪਟਿਆਲਾ

ਹਰਿੰਦਰਪਾਲ ਚੰਦੂਮਾਜਰਾ ਦੇ ਵਿਸ਼ਾਲ ਰੋਡ ਸ਼ੋਅ ਨੇ ਵਿਰੋਧੀਆਂ ਦੀਆਂ ਜੜ੍ਹਾ ਹਿਲਾਈਆਂ

25 ਹਜ਼ਾਰ ਤੋਂ ਵੱਧ ਲੋਕ ਸ਼ਾਮਲ, ਥਾਂ-ਥਾਂ ‘ਤੇ ਪੁਰਜ਼ੋਰ ਸਵਾਗਤ
ਇਹ ਰੋਡ ਸ਼ੋਅ ਫ਼ਤਿਹ ਮਾਰਚ ਸਿੱਧ ਹੋਵੇਗਾ : ਚੰਦੂਮਾਜਰਾ
ਪਟਿਆਲਾ, 1 ਫਰਵਰੀ (ਮਧੂਸਾਰ ਬਿਊਰੋ)
ਸਨੌਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਪੂਰੇ ਹਲਕੇ ਅੰਦਰ ਕੱਢੇ ਗਏ ਵਿਸ਼ਾਲ ਰੋਡ ਸ਼ੋਅ ਨੇ ਵਿਰੋਧੀ ਉਮੀਦਵਾਰਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਦੇਵੀਗੜ੍ਹ ਤੋਂ ਅੱਜ ਸਵੇਰੇ ਸ਼ੁਰੂ ਹੋਇਆ ਇਹ ਰੋਡ ਸ਼ੋਅ ਨਨਿਓਲਾ, ਪੁਰ ਮੰਡੀ, ਭਾਂਖਰ, ਲਲੀਨਾ, ਸਨੌਰ, ਨੂਰਪੁਰ ਖੇੜੀਆਂ, ਬਹਾਦਰਗੜ੍ਹ, ਚੌਰਾ, ਖਾਂਸੀਆਂ, ਪੰਜੇਟਾ ਅਤੇ ਬਲਬੇੜਾ ਹੁੰਦਾ ਹੋਇਆ ਦੇਰ ਸ਼ਾਮ ਭੁਨਰਹੇੜੀ ਵਿਖੇ ਸਮਾਪਤ ਹੋਇਆ।
ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਕੱਢੇ ਗਏ ਇਸ ਰੋਡ ਸ਼ੋਅ ਵਿਚ ਹਲਕੇ ਦੇ ਕੋਨੇ ਕੋਨੇ ਵਿਚੋਂ ਸਮਾਜ ਦੇ ਹਰ ਵਰਗ ਦੇ ਵੱਡੀ ਗਿਣਤੀ ਵਿਚ ਆਪ ਮੁਹਾਰੇ ਸ਼ਾਮਲ ਹੋਏ ਲੋਕਾਂ ਵਿਚ ਉਤਸ਼ਾਹ, ਜੋਸ਼ ਅਤੇ ਜਿੱਤ ਦਾ ਭਰੋਸਾ ਵੇਖਿਆਂ ਹੀ ਬਣਦਾ ਸੀ। ਅਕਾਲੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਜ਼ੋਰ ਜ਼ੋਰ ਨਾਲ ਨਾਅਰੇ ਲਗਾ ਰਹੇ ਲੋਕਾਂ ਦੇ ਚਿਹਰਿਆਂ ਤੋਂ ਸਪਸ਼ਟ ਝਲਕਦਾ ਸੀ ਕਿ ਉਹ ਆਪਣੇ ਧੁਰ ਅੰਦਰੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਜਿੱਤ ਲਈ ਪੂਰਾ ਤਾਣ ਲਗਾ ਰਹੇ ਹਨ ।
ਦੇਵੀਗੜ੍ਹ ਤੋਂ ਬਾਅਦ ਨਨਿਓਲਾ, ਪੁਰ ਮੰਡੀ, ਭਾਂਖਰ, ਬਹਾਦਰਗੜ੍ਹ, ਚੌਰਾ, ਭੁਨਰਹੇੜੀ ਵਰਗੇ ਹਲਕੇ ਦੇ ਤਕਰੀਬਨ ਇਕ ਦਰਜਨ ਪਿੰਡਾਂ ਅਤੇ ਕਸਬਿਆਂ ਵਿਚ ਉਥੋਂ ਦੇ ਵੋਟਰਾਂ ਨੇ ਇਸ ਰੋਡ ਸ਼ੋਅ ਦਾ ਘਰਾਂ ਤੋਂ ਬਾਹਰ ਨਿਕਲ ਕੇ ਹੱਥ ਹਿਲਾ ਕੇ ਸਵਾਗਤ ਕੀਤਾ। ਲੋਕਾਂ ਵਿਚ ਨੌਜਵਾਨ ਅਕਾਲੀ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਇਕ ਝਲਕ ਲੈਣ ਲਈ ਐਨੀ ਉਤਸੁਕਤਾ ਸੀ ਕਿ ਉਹ ਕਈ ਕਈ ਘੰਟੇ ਆਪਣੇ ਦਰਾਂ ਵਿਚ ਖੜ੍ਹੇ ਉਡੀਕਦੇ ਰਹੇ। ਰੋਡ ਸ਼ੋਅ ਪੁੱਜਣ ‘ਤੇ ਕਿਸੇ ਨੇ ਹਾਰ ਪਾ ਕੇ, ਕਿਸੇ ਨੇ ਸਿਰ ਪਲੋਸ ਕੇ ਅਤੇ ਕਿਸੇ ਨੇ ਹੱਥ ਜੋੜ ਕੇ ਜਿੱਤ ਲਈ ਅਸ਼ੀਰਵਾਦ ਦਿੱਤੀ।
ਤਕਰੀਬਨ 12 ਕਿਲੋਮੀਟਰ ਲੰਮੇਂ ਇਸ ਰੋਡ ਸ਼ੋਅ ਵਿਚ 3500 ਦੇ ਕਰੀਬ ਟਰੈਕਟਰ, 2 ਹਜ਼ਾਰ ਦੇ ਕਰੀਬ ਕਾਰਾਂ-ਜੀਪਾਂ ਅਤੇ 4 ਹਜ਼ਾਰ ਦੇ ਕਰੀਬ ਮੋਟਰਸਾਈਕਲ-ਸਕੂਟਰਾਂ ਉਤੇ ਤਕਰੀਬਨ 25 ਹਜ਼ਾਰ ਵਿਅਕਤੀ ਸ਼ਾਮਲ ਸਨ। ਰੋਡ ਸ਼ੋਅ ਦੀ ਅਗਵਾਈ ਮੋਟਰਸਾਈਕਲ-ਸਕੂਟਰਾਂ ਉਤੇ ਸਵਾਰ ਨੌਜਵਾਨ ਹੱਥਾਂ ਵਿਚ ਪਾਰਟੀ ਦੇ ਝੰਡੇ ਫੜ੍ਹੀ ਕਰ ਰਹੇ ਸਨ, ਜਦੋਂਕਿ ਇਕ ਖੁੱਲ੍ਹੀ ਜੀਪ ਵਿਚ ਸਵਾਰ ਪਾਰਟੀ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਖੜ੍ਹੇ ਹੋ ਕੇ ਲੋਕਾਂ ਦਾ ਅਸ਼ੀਰਵਾਦ ਕਬੂਲ ਕਰ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਰੋਡ ਸ਼ੋਅ ਚੱਲਣ ਤੋਂ ਪਹਿਲਾਂ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਵਿਸ਼ਾਲ ਮਾਰਚ ਅਕਾਲੀ ਉਮੀਦਵਾਰ ਦਾ ਫ਼ਤਿਹ ਮਾਰਚ ਹੋ ਨਿਬੜੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਕੋਨੇ ਕੋਨੇ ਵਿਚੋਂ ਸਮਾਜ ਦੇ ਹਰ ਵਰਗ ਦੇ ਵੱਡੀ ਗਿਣਤੀ ਵਿਚ ਆਏ ਲੋਕਾਂ ਨੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਜਿੱਤ ਵਿਚ ਭੋਰਾ ਵੀ ਸ਼ੱਕ ਨਹੀਂ ਰਹਿਣ ਦਿੱਤਾ।

Leave a Reply

Your email address will not be published. Required fields are marked *