ਪਟਿਆਲਾ

ਡਾ. ਬਲਬੀਰ ਸਿੰਘ ਨੂੰ ਜੈ ਜਵਾਨ ਕਲੋਨੀ ਦੇ ਸਾਬਕਾ ਫੌਜੀਆਂ ਵਲੋਂ ਸਮਰਥਨ ਦਾ ਐਲਾਨ

50 ਪਰਿਵਾਰਾਂ ਨੇ ਫੜਿਆ ਆਪ ਦਾ ਪੱਲਾ
ਪਟਿਆਲਾ, 01 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਹਲਕਾ ਪਟਿਆਲਾ ਸ਼ਹਿਰ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਦੀ ਚੋਣ ਮੁਹਿੰਮ ਦਾ ਕਾਫਲਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਸੇ ਮੁਹਿੰਮ ਦੇ ਤਹਿਤ ਜੈ ਜਵਾਨ ਕਲੋਨੀ ਵਿਚ ਇਕ ਭਰਵੀਂ ਚੋਣ ਸਭਾ ਕੀਤੀ ਗਈ।

ਇਸ ਇਲਾਕੇ ਵਿਚ ਸਾਬਕਾ ਫੌਜੀ ਭਾਈਚਾਰਾ ਬਹੁਗਿਣਤੀ ਵਿਚ ਵਸਦਾ ਹੈ ਅਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਰਨਲ ਕੁਲਦੀਪ ਸਿੰਘ ਗਰੇਵਾਲ ਪ੍ਰਧਾਨ ਐਕਸ ਸਰਵਿਸਮੈਨ ਅਸੋਸੀਏਸ਼ਨ ਦੀ ਅਗਵਾਈ ਵਿਚ ਡਾ. ਬਲਬੀਰ ਸਿੰਘ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ। ਇਸ ਮੌਕੇ ਕਰਨਲ ਕੁਲਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਸ੍ਰੀਮਤੀ ਪ੍ਰਨੀਤ ਕੌਰ ਨਾਲ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ। ਉਨ੍ਹਾਂ ਨੂੰ ਸਾਬਕਾ ਫੌਜੀਆਂ ਦੀਆਂ ਮੰਗਾਂ ਸਬੰਧੀ ਅਸੀਂ ਕਈ ਵਾਰ ਜ਼ੋਰ ਪਾਇਆ ਪ੍ਰੰਤੂ ਕਾਂਗਰਸ ਨੇ ਕਦੀ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਇਸ ਮੌਕੇ ਜਗਜੀਤ ਸਿੰਘ ਜੰਡੂ ਦੀ ਅਗਵਾਈ ਵਿਚ ਵੀ 50 ਤੋਂ ਵੱਧ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ। ਜਗਜੀਤ ਸਿੰਘ ਜੰਡੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਰੋਸਾ ਦਿਵਾਇਆ ਕਿ ਉਹ ਡਾ. ਬਲਬੀਰ ਸਿੰਘ ਨੂੰ ਇਲਾਕੇ ਵਿਚੋਂ ਵੱਧ ਤੋਂ ਵੱਧ ਵੋਟਾਂ ਪਵਾ ਕੇ ਕਾਮਯਾਬ ਕਰਨਗੇ ਤੇ ਉਨ੍ਹਾਂ ਨੇ ਡਾ. ਬਲਬੀਰ ਸਿੰਘ ਨੂੰ ਵੀ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਜਿੱਤਣ ਉਪਰੰਤ ਇਲਾਕੇ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਵਿਚ ਖਰੇ ਉਤਰਨਗੇ।ਇਸ ਮੌਕੇ ਜਥੇਦਾਰ ਹਰਜੀਤ ਸਿੰਘ ਜੋ ਪਿਛਲੇ 30 ਸਾਲਾਂ ਤੋਂ ਸ੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ ਉਹ ਵੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਬਡੂੰਗਰ ਇਲਾਕੇ ਵਿਚ ਜੈ ਜਵਾਨ ਕਲੋਨੀ ਸਹੂਲਤਾਂ ਦੀ ਘਾਟ ਹੋਣ ਕਾਰਨ ਪੱਛੜ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਫੌਜੀ ਭਾਈਚਾਰੇ ਨਾਲ ਕਦੇ ਵੀ ਰਾਬਤਾ ਕਾਇਮ ਨਹੀਂ ਕੀਤਾ ਗਿਆ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਸਾਬਕਾ ਫੌਜੀਆਂ ਦੀਆਂ ਮੁਸ਼ਕਿਲਾਂ ਬਾਰੇ ਭਲੀ ਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਸਾਬਕਾ ਫੌਜੀ ਭਾਈਚਾਰੇ ਦੀਆਂ ਮੁਸ਼ਕਿਲਾਂ ਤੁਰੰਤ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਵੱਡੀ ਗਿਣਤੀ ਵਿਚ ਸਾਬਕਾ ਫੌਜੀਆਂ ਸਮੇਤ ਕੇ ਐਸ ਸਿੱਧੂ, ਬਾਬੂ ਸਿੰਘ, ਜ਼ਸਪਾਲ ਸਿੰਘ ਸਿੱਧੂ, ਹਰਜਿੰਦਰ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ, ਸਾਹਿਬ ਸਿੰਘ, ਜਗੀਰ ਸਿੰਘ, ਲੱਖਾ ਸਿੰਘ ਤੇ ਕ੍ਰਿਪਾਲ ਸਿੰਘ ਮੌਜੂਦ ਸਨ। ਇਸ ਮੌਕੇ ਜਗਜੀਤ ਸਿੰਘ ਜੰਡੂ ਦੇ ਅਗਵਾਈ ਵਿਚ ਆਪ ਵਿਚ ਸ਼ਾਮਿਲ ਹੋਦ ਵਾਲੇ ਮਨਜੀਤ ਸਿੰਘ, ਤਰਨਪ੍ਰੀਤ ਸਿੰਘ, ਕਰਮਜੀਤ ਸਿੰਘ ਸੋਖੀ, ਸਨਮਦੀਪ ਸਿੰਘ ਸੇਠੀ, ਸਤਿੰਦਰ ਸਿੰਘ ਸੇਠੀ, ਅਮਰਜੀਤ ਸਿੰਘ ਜੰਡੂ, ਅਮਨ ਝੱਜ, ਹਰਜੀਤ ਸਿੰਘ ਝੱਜ, ਅੰਗਰੇਜ਼ ਸਿੰਘ, ਅਮਿਤ ਵੈਦ, ਬਲਦੇਵ ਵੜੈਚ, ਸਿੰਦਰ, ਚਰਨਜੀਤ ਕੌਰ, ਜਗਤਾਰ ਸਿੰਘ ਗਰੇਵਾਲ ਅਤੇ ਸਮੇਰ ਸੰਧੂ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

Leave a Reply

Your email address will not be published. Required fields are marked *