ਪੰਜਾਬਪਟਿਆਲਾ

ਜਰਨੈਲ ਜਨਰਲ ਸਿੰਘ ਦੇ ਹੱਕ ‘ਚ ਰੋਡ ਸ਼ੋਅ, ਕਾਂਗਰਸ ਦੀਆਂ ਝੂਲਾਂ ਹਿਲਾਈਆਂ

ਪਟਿਆਲਵੀ ਚਾਰ ਫਰਵਰੀ ਨੂੰ ਅਕਾਲੀ ਦਲ ਦੇ ਹੱਕ ‘ਚ ਦੇਣਗੇ ਫਤਵਾ : ਜਰਨਲ ਜੇ.ਜੇ. ਸਿੰਘ
ਹਰਪਾਲ ਜੁਨੇਜਾ ਤੇ ਵਿੱਕੀ ਰਿਵਾਜ ਦੀ ਅਗਵਾਈ ‘ਚ ਹੋਇਆ ਭਰਵਾਂ ਸਵਾਗਤ
ਪਟਿਆਲਾ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਜਰਨੈਲ ਜਨਰਲ ਜੇ.ਜੇ. ਸਿੰਘ ਦੇ ਹੱਕ ‘ਚ ਮਹਿੰਦਰਾ ਕਾਲਜ ਤੋਂ ਰੋਡ ਸ਼ੁਰੂ ਹੋਇਆ, ਜੋ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ‘ਚੋਂ ਹੁੰਦਾ ਹੋਇਆ ਸ਼ੇਰਾਂਵਾਲਾ ਗੇਟ ਵਿਖੇ ਸਮਾਪਤ ਹੋਇਆ।
ਰੋਡ ਸ਼ੋਅ ਦੌਰਾਨ ਅਕਾਲੀ ਜਥਾ ਦੇ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਕੋਹਲੀ, ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਮੇਅਰ ਅਮਰਿੰਦਰ ਬਜਾਜ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।

ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦੀ ਹਾਜ਼ਰੀ ‘ਚ ਠਾਠਾਂ ਮਾਰਦੇ ਇਕੱਠ ਨੇ ਜਿਥੇ ਕਾਂਗਰਸ ਦੀਆਂ ਝੂਲਾਂ ਹਿਲਾ ਕੇ ਰੱਖ ਦਿੱਤੀਆਂ ਹਨ, ਉਥੇ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਲਈ ਜਿੱਤ ਸੌਖੀ ਨਹੀਂ ਰਹੀ।
ਇਸ ਮੌਕੇ ਹਰਪਾਲ ਜੁਨੇਜਾ ਅਤੇ ਸ਼ਹਿਰੀ ਪ੍ਰਧਾਨ ਵਿੱਕੀ ਰਿਵਾਜ ਦੀ ਅਗਵਾਈ ‘ਚ ਜਨਰਲ ਜੇ.ਜੇ. ਸਿੰਘ ਦੇ ਹੱਕ ‘ਚ ਰੋਡ ਸ਼ੋਅ ਦਾ ਭਰਵਾਂ ਸਵਾਗਤ। ਸ਼ਹਿਰ ‘ਚ ਕਾਂਗਰਸ ਅਤੇ ਆਪ ਪਾਰਟੀ ਵੱਲੋਂ ਕੱਢੇ ਗਏ ਰੋਡ ਸ਼ੋਅ ਨਾਲੋਂ ਅਕਾਲੀ ਦਲ ਦਾ ਇਹ ਰੋਡ ਸ਼ੋਅ ਜਿਥੇ ਵਿਲੱਖਣ ਸੀ, ਉਥੇ ਇਸ ਰੋਡ ਸ਼ੋਅ ਦੀ ਚਰਚਾ ਸਮੁੱਚੇ ਸ਼ਹਿਰ ਵਿਚ ਵੇਖਣ ਨੂੰ ਮਿਲੀ।
ਰੋਡ ਸ਼ੋਅ ਦੌਰਾਨ ਨੌਜਵਾਨਾਂ ਨੇ ਹੱਥਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਅਤੇ ਬੈਨਰ ਫੜੇ ਹੋਏ, ਜੋ ਅਕਾਲੀ ਦਲ ਦੇ ਜੈਕਾਰਿਆਂ ਨਾਲ ਇਸ ਰੋਡ ਸ਼ੋਅ ਦੀ ਸ਼ੋਭਾ ਨੂੰ ਹੋਰ ਵੀ ਵਧਾ ਰਹੇ ਹਨ। ਇਸ ਮੌਕੇ ਯੂਥ ਅਕਾਲੀ ਵਰਕਰਾਂ ਅਤੇ ਅਕਾਲੀ ਆਗੂਆਂ ‘ਚ ਉਤਸ਼ਾਹ ਵੇਖਣ ਵਾਲਾ ਸੀ, ਜੋ ਜਨਰਲ ਜੇ.ਜੇ. ਸਿੰਘ ਹੱਕ ‘ਚ ਇਕਜੁੱਟਤਾ ਦਾ ਪ੍ਰਗਟਾਵਾ ਕਰ ਰਹੇ ਸਨ।
ਇਸ ਮੌਕੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਇਸ ਰੋਡ ਸ਼ੋਅ ਨੇ ਕਾਂਗਰਸੀਆਂ ਦੀਆਂ ਝੂਲਾਂ ਹਿਲਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਇਸ ਵਾਰ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਉਨ੍ਹਾਂ ਕਿਹਾ ਕਿ ਰੋਡ ਸ਼ੋਅ ਦੇ ਵਿਸ਼ਾਲ ਇਕੱਠ ਨੇ ਅਕਾਲੀ ਦਲ ਦੇ ਹੱਕ ‘ਚ ਹਵਾ ਬਣਾ ਦਿੱਤੀ ਅਤੇ ਇਸ ਵਾਰ ਪਟਿਆਲਾ ਵਾਸੀ ਚਾਰ ਫਰਵਰੀ ਨੂੰ ਅਕਾਲੀ ਦਲ ਦੇ ਹੱਕ ‘ਚ ਫਤਵਾ ਦੇਣਗੇ। ਉਨ੍ਹਾਂ ਕਿਹਾ ਕਿ ਸੂਬੇ ‘ਚ ਤੀਜੀ ਵਾਰ ਅਕਾਲੀ ਭਾਜਪਾ ਸਰਕਾਰ ਹ੍ਰੈਟਿਕ ਲਗਾਉਣ ਜਾ ਰਹੀ ਇਸ ਲਈ ਸ਼ਹਿਰ ਦੇ ਲੋਕ ਪਟਿਆਲਾ ਦੇ ਬਹੁਪੱਖੀ ਵਿਕਾਸ ਲਈ ਆਪਣਾ ਇਕ ਇਕ ਕੀਮਤੀ ਵੋਟ ਦੇਣ ਤਾਂ ਜੋ ਵਿਕਾਸ ਦੀ ਲਹਿ ਜਿਉਂ ਦੀ ਤਿਉਂ ਰੱਖੀ ਜਾ ਸਕੇ।

Leave a Reply

Your email address will not be published. Required fields are marked *