ਪਟਿਆਲਾ

ਆਪ ਉਮੀਦਵਾਰ ਡਾ. ਬਲਬੀਰ ਸਿੰਘ ਹੱਕ ‘ਚ ਰੋਡ ਸ਼ੋਅ ਨੇ ਕਾਂਗਰਸ ਅਤੇ ਅਕਾਲੀ ਦਲ ਦੇ ਭੁਲੇਖੇ ਦੂਰ ਕੀਤੇ

ਪਟਿਆਲਾ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ‘ਚ ਅੱਜ ਆਪ ਆਗੂ ਮੁਨੀਸ਼ ਸਿਸੌਦੀਆ ਦੀ ਅਗਵਾਈ ‘ਚ ਸ਼ਹਿਰ ‘ਚੋਂ ਰੋਡ ਸ਼ੋਅ ਕੱਢਿਆ ਗਿਆ।

ਰੋਡ ਸ਼ੋਅ ਦੌਰਾਨ ਆਪ ਵਲੰਟੀਅਰਾਂ ਨੇ ਮੋਟਰ ਸਾਇਕਲ, ਕਾਰਾਂ, ਜੀਪਾਂ ਰਾਹੀਂ ਸ਼ਮੂਲੀਅਤ ਕੀਤੀ, ਜਿਸ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਸਨ।
ਇਸ ਮੌਕੇ ਆਪ ਆਗੂ ਮੁਨੀਸ਼ ਸਿਸੌਦੀਆ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਬਣਨ ‘ਚ ਕੋਈ ਦੋ ਰਾਵਾਂ ਨਹੀਂ ਰਹੀਆਂ ਇਸ ਵਾਰ ਆਪ ਪਾਰਟੀ 100 ਸੀਟਾਂ ‘ਤੇ ਪੰਜਾਬ ਵਿਚ ਸਰਕਾਰ ਬਣਾਏਗੀ।
ਉਨ੍ਹਾਂ ਕਿਹਾ ਕਿ ਡਾ. ਬਲਬੀਰ ਸਿੰਘ ਦੇ ਹੱਕ ‘ਚ ਕੱਢੇ ਗਏ ਰੋਡ ਸ਼ੋਅ ਨੇ ਕਾਂਗਰਸ ਅਤੇ ਅਕਾਲੀ ਦਲ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਰੋਡ ਸ਼ੋਅ ਨੇ ਆਪ ਪਾਰਟੀ ਨੂੰ ਅਜਿਹੀ ਤਾਕਤ ਕੀਤੀ, ਜਿਸ ਨਾਲ ਆਪ ਸੱਤਾ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਵਾਸੀ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਦੀਆਂ ਗੱਲਾਂ ‘ਚ ਨਾ ਆਉਂਦੇ ਹੋਏ ਚਾਰ ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਹੱਕ ‘ਚ ਫਤਵਾ ਦੇਣ।

Leave a Reply

Your email address will not be published. Required fields are marked *