ਪੰਜਾਬਪਟਿਆਲਾ

ਰੋਡ ਸ਼ੋਅ ਦੌਰਾਨ ਹਰਪਾਲ ਜੁਨੇਜਾ ਨੇ ਕੀਤੀ ਸਰਦਾਰਾ ਸਿੰਘ ਕੋਹਲੀ ਬੁੱਤ ਦੀ ਸਫਾਈ

ਸੁਰਜੀਤ ਸਿੰਘ ਕੋਹਲੀ ਜੀਪ ‘ਚ ਸਵਾਰ ਰਹੇ ਅਤੇ ਅਜੀਤਪਾਲ ਸਿੰਘ ਕੋਹਲੀ ਬੰਬੂ ਕਾਟ ਚਲਾਉਂਦੇ ਰਹੇ
ਪਟਿਆਲਾ (ਕੰਵਰ ਬੇਦੀ) ਅਕਾਲੀ ਦਲ ਵੱਲੋਂ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੇ ਹੱਕ ‘ਚ ਰੋਡ ਸ਼ੋਅ ਕੱਢਿਆ ਗਿਆ ਸੀ। ਇਸ ਦੌਰਾਨ ਸਮੁੱਚੀ ਲੀਡਰਸ਼ਿਪ ਜਿਥੇ ਰੋਡ ਸ਼ੋਅ ‘ਚ ਹਾਜ਼ਰੀ ਨੂੰ ਯਕੀਨੀ ਬਣਾ ਰਹੀ ਸੀ, ਉਥੇ ਦੂਜੇ ਪਾਸੇ ਰੋਡ ਸ਼ੋਅ ਨੂੰ ਸਫਲ ਬਣਾਉਣ ਦੇ ਨਾਲ-ਨਾਲ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਟਕਸਾਲੀ ਆਗੂ ਸੁਰਜੀਤ ਸਿੰਘ ਕੋਹਲੀ ਬੁੱਤ ਦੀ ਕੀਤੀ ਗਈ ਸਫਾਈ ਚਰਚਾ ਦਾ ਵਿਸ਼ਾ ਬਣੀ ਰਹੀ।

ਰੋਡ ਸ਼ੋਅ ਦੌਰਾਨ ਉਮੀਦਵਾਰ ਜਨਰਲ ਜੇ.ਜੇ.ਸਿੰਘ ਨਾਲ ਸ਼ਹਿਰੀ ਅਕਾਲੀ ਜਥਾ ਦੇ ਪ੍ਰਧਾਨ ਸੁਰਜੀਤ ਸਿੰਘ ਕੋਹਲੀ ਜੀਪ ‘ਚ ਸਵਾਰ ਹੋ ਕੇ ਜਿਥੇ ਮਕਬੂਲੀਅਤ ਖੱਟਣ ਵੱਲ ਧਿਆਨ ਦੇ ਰਹੇ ਸਨ, ਉਥੇ ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ ਆਪਣੇ ਬੰਬੂ ਕਾਟ ‘ਤੇ ਸਵਾਰ ਕੇ ਲੋਕਾਂ ਦਾ ਧਿਆਨ ਖਿੱਚਣ ‘ਚ ਮਸ਼ਰੂਫ ਰਹੇ, ਜਦਕਿ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਰੋਡ ਸ਼ੋਅ ‘ਚ ਸਮਾਂ ਕੱਢ ਕੇ ਟਕਸਾਲੀ ਆਗੂ ਅਤੇ ਸ਼ਹਿਰੀ ਪ੍ਰਧਾਨ ਸਰਦਾਰਾ ਸਿੰਘ ਕੋਹਲੀ ਦੀ ਬੁੱਤ ਦੀ ਸਫਾਈ ਕਰਨ ਨੂੰ ਤਰਜੀਹ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨੇ ਆਪਣੇ ਗਲ ‘ਚੋਂ ਪਏ ਹੋਏ ਹਾਰ ਲਾਹ ਕੇ ਸਰਦਾਰਾ ਸਿੰਘ ਕੋਹਲੀ ਬੁੱਤ ‘ਤੇ ਪਹਿਨਾਏ ਅਤੇ ਅਸ਼ੀਰਵਾਦ ਲਿਆ।
ਮਹਿੰਦਰਾ ਕਾਲਜ ਤੋਂ ਰੋਡ ਸ਼ੋਅ ਸ਼ੁਰੂ ਹੋਇਆ, ਜੋ ਵੱਖ ਵੱਖ ਬਜ਼ਾਰਾਂ ‘ਚੋਂ ਲੰਘਦਾ ਹੋਇਆ ਜਿਵੇਂ ਸਰਦਾਰਾ ਸਿੰਘ ਕੋਹਲੀ ਬੁੱਤ ਵਾਲੇ ਚੌਂਕ ‘ਚ ਪੁੱਜਾ ਤਾਂ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਰੋਡ ਸ਼ੋਅ ਦੌਰਾਨ ਸਮਾਂ ਕੱਢ ਕੇ ਸਰਦਾਰਾ ਸਿੰਘ ਕੋਹਲੀ ਬੁੱਤ ਦੀ ਸਫਾਈ ਕਰਨ ਲੱਗ ਪਏ, ਜੁਨੇਜਾ ਦੀ ਹਿੰਮਤ ਵੇਖ ਕੇ ਜਿਥੇ ਸਾਰਿਆਂ ‘ਚ ਕੋਹਲੀ ਬੁੱਤ ਦੀ ਸਫਾਈ ਚਰਚਾ ਦਾ ਵਿਸ਼ਾ ਬਣਾ ਰਹੀ, ਉਥੇ ਦੂਜੇ ਪਾਸੇ ਸੁਰਜੀਤ ਸਿੰਘ ਕੋਹਲੀ ਅਤੇ ਪੋਤਰਾ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਵੱਲੋਂ ਆਪਣੇ ਵਡੇਰੇ ਸਰਦਾਰਾ ਸਿੰਘ ਕੋਹਲੀ ਦੇ ਬੁੱਤ ਦੀ ਸਫਾਈ ਪੱਖ ਤੋਂ ਅਣਦੇਖੀ ਵੀ ਸਾਫ ਵੇਖਣ ਨੂੰ ਮਿਲੀ, ਸਰਦਾਰਾ ਸਿੰਘ ਕੋਹਲੀ ਨੇ ਅਕਾਲੀ ਦਲ ‘ਚ ਰਹਿੰਦਿਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ, ਲੋਕਪ੍ਰਿਯਤਾ ਹਾਸਲ ਕਰਕੇ ਵਿਧਾਇਕ ਬਣੇ, ਸ਼ਹਿਰੀ ਪ੍ਰਧਾਨ ਰਹੇ, ਜਿਨ੍ਹਾਂ ਦੀ ਮਿਸਾਲ ਅੱਜ ਵੀ ਕਈ ਟਕਸਾਲੀ ਅਕਾਲੀ ਆਗੂ ਦਿੰਦੇ ਨਹੀਂ ਥੱਕਦੇ, ਪ੍ਰੰਤੂ ਕੋਹਲੀ ਪਰਿਵਾਰ ਦੀ ਅਣਦੇਖੀ ਸਭ ਨੂੰ ਹੈਰਾਨ ਕਰ ਗਈ।
ਜ਼ਿਕਰਯੋਗ ਹੈ ਕਿ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਮੇਅਰ ਬਣਨ ਮਗਰੋਂ ਆਪਣੇ ਦਾਦਾ ਸਰਦਾਰਾ ਸਿੰਘ ਕੋਹਲੀ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ‘ਬੁੱਤ’ ਲਗਵਾਇਆ ਸੀ, ਜਿਸ ਦੀ ਸਥਾਪਨਾ ਤੋਂ ਬਾਅਦ ਪ੍ਰਸ਼ਾਸਨ ਅਤੇ ਪਰਿਵਾਰ ਵੱਲੋਂ ਸਫਾਈ ਪੱਖ ਤੋਂ ਅਣਦੇਖੀ ਅਕਸਰ ਹੀ ਵੇਖਣ ਨੂੰ ਮਿਲਦੀ ਹੈ। ਦੱਸਣਯੋਗ ਹੈ ਕਿ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਜਿਥੇ ਸਮੇਂ-ਸਮੇਂ ‘ਤੇ ਸਰਦਾਰਾ ਸਿੰਘ ਕੋਹਲੀ ਨੂੰ ਯਾਦ ਕੀਤਾ ਜਾਂਦਾ, ਉਥੇ ਸਫਾਈ ਪੱਖ ਤੋਂ ਤਰਜੀਹ ਦੇਣ ਦੇ ਨਾਲ-ਨਾਲ ਸਰਦਾਰਾ ਸਿੰਘ ਕੋਹਲੀ ਨੂੰ ਪ੍ਰੇਰਨਾ ਦੇ ਸਰੋਤ ਵਜੋਂ ਉਭਾਰਨ ‘ਚ ਕੋਈ ਕਸਰ ਨਹੀਂ ਛੱਡੀ ਜਾਂਦੀ।

Leave a Reply

Your email address will not be published. Required fields are marked *