ਪਠਾਣਮਾਜਰਾ ਦੀ ਜਿੱਤ ਬਣਦੀ ਵੇਖ ਕੇ ਵੱਡੀਆਂ ਪਾਰਟੀਆਂ ਦੇ ਆਗੂਆਂ ਨੇ ਬਣਾਇਆ ਸੰਪਰਕ
ਪਟਿਆਲਾ (ਕੰਵਰ ਬੇਦੀ) ਹਲਕਾ ਸਨੌਰ ‘ਚ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਰਮੀਤ ਸਿੰਘ ਪਠਾਣਮਾਜਰਾ ਦੀ ਜਿੱਤ ਬਣਦੀ ਵੇਖ ਕੇ ਕਈ ਵੱਡੀਆਂ ਪਾਰਟੀਆਂ ਦੇ ਲੋਕ ਸਾਰਾ ਦਿਨ ਸੰਪਰਕ ਬਣਾਉਣ ‘ਚ ਲੱਗੇ ਰਹੇ।
ਇਲਾਕੇ ਦੇ ਲੋਕਾਂ ਵੱਲੋਂ ਪਠਾਣਮਾਜਰਾ ਦੀ ਹੱਕ ‘ਚ ਆਪ ਮੁਹਾਰੇ ਤੁਰਨ ਨਾਲ ਸਥਿਤੀ ਕਰਵਟ ਲੈ ਕੇ ਚੁੱਕੀ ਹੈ ਅਤੇ ਦਿਨੋਂ ਦਿਨ ਸਥਿਤੀ ਮਜ਼ਬੂਤ ਹੋਣ ਨਾਲ ਲੋਕ ਜਿੱਤ ਲਈ ਪੱਬਾਂ ਭਾਰ ਹੋ ਕੰਮ ਕਰ ਰਹੇ ਹਨ। ਹਰ ਪਿੰਡ ‘ਚ ਪਠਾਣਮਾਜਰਾ ਦੇ ਹੱਕ ‘ਚ ਹਵਾ ਬਣ ਚੁੱਕੀ ਹੈ। ਲੋਕਾਂ ਦਾ ਮੰਨਣਾ ਹੈ ਕਿ ਪਠਾਣਮਾਜਰਾ ਨੇ ਹਮੇਸ਼ਾ ਇਲਾਕੇ ਦੀਆਂ ਸਮੱਸਿਆਵਾਂ ਨੂੰ ਜਿਥੇ ਨੇੜੇ ਹੋ ਕੇ ਜਾਣਿਆ ਅਤੇ ਹੱਲ ਕਰਨ ਲਈ ਚਾਰਾਜੋਈ ਕੀਤੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਹਮੇਸ਼ਾ ਵੱਖ ਵੱਖ ਪਾਰਟੀਆਂ ਨੇ ਬਾਹਰੀ ਲੋਕਾਂ ਨੂੰ ਉਮੀਦਵਾਰਾਂ ਬਣਾ ਕੇ ਉਤਾਰਿਆ, ਪ੍ਰੰਤੂ ਜਿੱਤਣ ਮਗਰੋਂ ਹਲਕਾ ਸਨੌਰ ਹਮੇਸ਼ਾ ਅਣਦੇਖੀ ਦਾ ਸ਼ਿਕਾਰ ਰਿਹਾ।
ਲੋਕਾਂ ਦਾ ਕਹਿਣਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ‘ਚ ਇਸ ਵਾਰ ਫਿਰ ਰਵਾਇਤੀਆਂ ਪਾਰਟੀਆਂ ਨੇ ਜਿਥੇ ਪਰਿਵਾਰਵਾਦ ਨੂੰ ਤਰਜੀਹ ਦਿੱਤੀ, ਉਥੇ ਆਮ ਆਦਮੀ ਪਾਰਟੀ ਨੇ ਵੀ ਉਸ ਟੌਹੜਾ ਪਰਿਵਾਰ ਦੀ ਝੋਲੀ ਟਿਕਟ ਪਾਈ, ਜਿਸ ਨੇ ਅਕਾਲੀ ਦਲ ਦੀ ਸਰਕਾਰ ‘ਚ ਹਮੇਸ਼ਾ ਲੋਕਾਂ ਦੀ ਲੁੱਟ ਖਸੁੱਟ ਕੀਤੀ ਅਤੇ ਨਿੱਜੀ ਹਿੱਤਾਂ ਤੱਕ ਆਪ ਉਮੀਦਵਾਰ ਸੀਮਤ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹਲਕਾ ਸਨੌਰ ‘ਚ ਹਰਮੀਤ ਸਿੰਘ ਪਠਾਣਮਾਜਰਾ ਦੇ ਹੱਕ ਹਵਾ ਬਣੀ ਹੋਈ ਹੈ ਅਤੇ ਭਰਵਾਂ ਉਤਸ਼ਾਹ ਮਿਲਣ ਕਾਰਨ ਸਮੀਕਰਣ ਬਦਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਪਠਾਣਮਾਜਰਾ ਦੀ ਜਿੱਤ ਬਣਦੀ ਵੇਖ ਕੇ ਵੱਡੀਆਂ ਪਾਰਟੀਆਂ ਦੇ ਲੋਕ ਅਜ਼ਾਦ ਉਮੀਦਵਾਰ ਨਾਲ ਸੰਪਰਕ ਬਣਾਉਣ ‘ਚ ਲੱਗੇ ਹੋਏ। ਉਨ੍ਹਾਂ ਕਿਹਾ ਕਿ ਜਿਥੇ ਰਵਾਇਤੀਆਂ ਪਾਰਟੀਆਂ ਪ੍ਰਤੀ ਲੋਕਾਂ ਦਾ ਮੋਹ ਭੰਗ ਵਿਖਾਈ ਦੇ ਰਿਹਾ, ਉਥੇ ਆਪ ਉਮੀਦਵਾਰ ਨੂੰ ਲੋਕਾਂ ਨੇ ਕੋਈ ਹੁੰਗਾਰਾ ਨਹੀਂ ਦਿੱਤਾ, ਜਿਸ ਕਾਰਨ ਲੋਕਾਂ ਨੇ ਪਠਾਣਮਾਜਰਾ ਵੱਲ ਵਹੀਰਾਂ ਕੱਤ ਲਈਆਂ ਹਨ।

