ਪੰਜਾਬਪਟਿਆਲਾ

ਏਸ਼ੀਅਨ ਸਾਇਕਲਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਸਾਇਕਲਿੰਗ ਟੀਮ ਦੀ ਜੇਤੂ ਸ਼ੁਰੂਆਤ

ਨਵੀਂ ਦਿੱਲੀ/ਚੰਡੀਗੜ੍ਹ 6 ਫਰਵਰੀ (ਅਸ਼ੋਕ ਕੁਮਾਰ ਵਾਸ਼ਿਸ਼ਠ, ਜਗਦੀਪ ਕਾਹਲੋਂ/ਮਧੂਸਾਰ ਬਿਊਰੋ)
Âੰਦਰਾ ਗਾਂਧੀ ਖੇਡ ਕਾਂਪਲੈਕਸ ਦੇ ਸਾਇਕਲਿੰਗ ਵੈਲੋਡਰਮ ਵਿੱਚ 37ਵੀਂ ਏਸ਼ੀਅਨ ਸਾਇਕਲਿੰਗ ਚੈਂਪੀਅਨਸ਼ਿਪ ਦੀ ਰੰਗਾਂ-ਰੰਗ ਸ਼ੁਰੂਆਤ ਹੋਈ।

ਇਹ ਚੈਂਪੀਅਨਸ਼ਿਪ ਅੱਜ ਤੋਂ ਸ਼ੁਰੂ ਹ ੋਕੇ 10 ਫਰਵਰੀ ਤੱਕ ਚਲੇਗੀ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਸਾਇੰਕਲਿੰਗ ਫੈਡਰੇਸ਼ਨ ਆਫ਼ ਇੰਡਿਆ ਦੇ ਪ੍ਰਧਾਨ ਪਰਮਿੰਦਰ ਸਿੰਘ ਢਿਂਡਸਾ ਤੇ ਏਸ਼ੀਅਨ ਸਾਇਕਲਿੰਗ ਕਨਫੈਡਰੇਸ਼ਨ ਦੇ ਜਨਰਨ ਸਕੱਤਰ ਨੇ ਕੀਤੀ। ਪਹਿਲੇ ਦਿਨ ਭਾਰਤੀ ਸਾਇਕਲਿੰਗ ਟੀਮ ਨੇ ਜੇਤੂ ਸ਼ੁਰੂਆਤ ਕਰਦਿਆਂ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ। 20 ਕਿਲੋਮੀਟਰ ਪੋਆਇੰਟ ਰੇਸ ਵਿੱਚ ਜਪਾਨ ਨੇ 24 ਅੰਕਾਂ ਨਾਲ ਸੋਨ ਤਗਮਾ, ਚੀਨ ਨੇ 24 ਅੰਕਾਂ ਨਾਲ ਚਾਂਦੀ ਦਾ ਤਗਮਾ ਤੇ ਕੋਰੀਆ ਨੇ 17 ਅੰਕ ਲੈਕੇ ਕਾਂਸੇ ਦਾ ਤਗਮਾ ਜਿੱਤਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਇਕਲਿੰਗ ਕਨਫੈਡਰੇਸ਼ਨ ਦੇ ਜਨਰਨ ਸਕੱਤਰ ਉਂਕਾਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਰਤੀ ਸਾਇਕਲਿੰਗ ਟੀਮ ਦਾ ਪ੍ਰਦਰਸ਼ਨ ਕਾਬਿਲੇ ਤਰੀਫ਼ ਹੈ ਤੇ ਉਮੀਦ ਹੈ ਕਿ ਅਗਲੇ ਦਿਨਾਂ ਵਿੱਚ ਵੀ ਭਾਰਤੀ ਸਾਇਕਲਿੰਗ ਟੀਮ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖੇਗੀ।

Leave a Reply

Your email address will not be published. Required fields are marked *