ਪੰਜਾਬ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਤੇ ਭਰੋਸਾ ਨਹੀ ਕਰਨਾ ਚਾਹੀਦਾ : ਬੀਬੀ ਘਨੌਰੀ
ਮਹਿਲ ਕਲਾਂ ਜਨਵਰੀ (ਗੁਰਭਿੰਦਰ ਗੁਰੀ)
ਅਕਾਲੀਆਂ ਨੇ ਆਪਣ ਰਾਜ ਦੌਰਾਨ ਝੂਠੇ ਵਾਅਦਿਆਂ ਤੋਂ ਇਲਾਵਾ ਕੁਝ ਨਹੀ ਕੀਤਾ ਤੇ ਹੁਣ ਅਕਾਲੀ ਦਲ ਤੇ ਭਾਜਪਾ ਨੂੰ ਚੱਲਦਾ ਕਰਨ ਦਾ ਸਮਾਂ ਆ ਗਿਆ ਹੈ। ਇਸ ਸਰਕਾਰ ਦੀਆਂ ਨੀਤੀਆਂ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਤੇ ਖੜਾ ਕਰ ਦਿੱਤਾ ਹੈ।
ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਕਾਂਗਰਸੀ ਉਮੀਦਵਾਰ ਬੀਬੀ ਹਰਚੰਦ ਕੌਰ ਘਨੌਰੀ ਨੇ ਅੱਜ ਹਲਕੇ ਪਿੰਡ ਛਾਪਾ, ਬੀਹਲਾ,ਕੁਰੜ,ਗੁੰਮਟੀ ਤੇ ਮਹਿਲ ਕਲਾਂ ਵਿਖੇ ਹੋਏ ਵੱਡੇ ਚੋਣ ਇਕੱਠ ਨੂੰ ਸੰਬੋਧਨ ਕਰਨ ਸਮੇਂ ਕੀਤਾ। ਬੀਬੀ ਘਨੌਰੀ ਨੇ ਕਿਹਾ ਕਿ ਪੰਜਾਬ ਅੰਦਰ ਪਿਛਲੀ ਸੂਬਾ ਸਰਕਾਰ ਦੀਆਂ ਧੱਕੇਸ਼ਾਹੀ ਤੋਂ ਤੰਗ ਵਪਾਰੀਆਂ ਨੇ ਆਪਣੇ ਵਪਾਰ ਜਾਂ ਤਾਂ ਬੰਦ ਕਰ ਲਏ ਹਨ ਜਾਂ ਦੂਸਰੇ ਸੂਬਿਆ ਵਿੱਚ ਤਬਦੀਲ ਕਰ ਲਏ ਹਨ। ਅਕਾਲੀ ਭਾਜਪਾ ਰਾਜ ਦੇ ਸਤਾਏ ਲੋਕਾਂ ਨੇ ਪੱਕਾ ਮਨ ਬਣਾ ਲਿਆ ਹੈ ਕਿ ਇਸ ਵਾਰ ਕੋਈ ਗਲਤੀ ਨਹੀ ਕਰਨੀ ਆਪਣੀ ਇੱਕ ਇੱਕ ਵੋਟ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਵਾਲਾ ਬਟਨ ਦਬਾ ਕੇ ਪਾਉਣੀ ਹੈ ਤਾਂ ਜੋ ਪੰਜਾਬ ਨੂੰ ਫਿਰ ਤੋਂ ਵਿਕਾਸ ਦੀਆਂ ਲੀਹਾਂ ਤੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾ ਸਕੇ। ਬੀਬੀ ਘਨੌਰੀ ਨੇ ਕਿਹਾ ਕਿ ਵੋਟਾਂ ਸਮੇਂ ਕਈ ਆਗੂ ਬਰਸਾਤੀ ਡੱਡੂਆਂ ਵਾਂਗ ਲੋਕਾਂ ਨੂੰ ਗੁੰਮਰਾਹ ਕਰਨ ਲਈ ਚੋਣ ਮੈਦਾਨ ਵਿੱਚ ਆਉਦੇਂ ਹਨ। ਜਿਨ੍ਹਾਂ ਦਾ ਨਾ ਤਾਂ ਕੋਈ ਰਾਜਨੀਤਿਕ ਪਿਛੋਕੜ ਹੁੰਦਾ ਹੈ ਅਤੇ ਨਾ ਹੀ ਕੋਈ ਰਾਜਨੀਤੀ ਨਾਲ ਵਾਹ ਹੁੰਦਾ ਹੈ। ਬੀਬੀ ਘਨੌਰੀ ਨੇ ਕਿਹਾ ਮੈਂ ਦੀ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੇ ਝੰਡੇ ਹੇਠ ਕੰਮ ਕਰਦੀਆਂ ਲੋਕ ਸੇਵਾ ਲਈ ਅਰਪਿਤ ਹਾਂ। ਉਨ੍ਹਾਂ ਕਿਹਾ ਕਿ ਆਮ ਆਂਦਮੀ ਪਾਰਟੀ ਤੇ ਪੰਜਾਬੀਆਂ ਨੂੰ ਬਿੱਲਕੁਲ ਵੀ ਭਰੋਸਾ ਨਹੀ ਕਰਨਾ ਚਾਹੀਦਾ ਕਿਉਕਿ ਇਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਦੋਗਲੀ ਨੀਤੀ ਅਪਣਾਈ ਹੈ। ਅਖੀਰ ਵਿੱਚ ਬੀਬੀ ਘਨੌਰੀ ਨੇ ਕਿਹਾ ਕਿ ਲੋਕਾਂ ਨੇ ਮੇਰੇ ਤੇ ਭਰੋਸਾ ਕਰਦੀਆਂ ਮੈਨੂੰ ਦੋ ਵਾਰ ਵਿਧਾਇਕ ਬਣਨ ਦਾ ਮੌਕਾ ਦਿੱਤਾ, ਉਨ੍ਹਾਂ ਲੋਕ ਦਾ ਕਰਜ ਉਤਾਰਨ ਲਈ ਮੈਂ ਆਉਣ ਵਾਲੀ ਕੈਪਟਨ ਸਰਕਾਰ ਸਮੇਂ ਪੂਰੀ ਕਰਨ ਲਈ ਯਤਨਸ਼ੀਲ ਰਹਾਂਗੀ। ਇਸ ਸਮੇਂ ਬੀਬੀ ਘਨੌਰੀ ਨੂੰ ਵੱਖ ਵੱਖ ਸਮਾਜ ਸੇਵੀ ਤੇ ਸਪੋਰਟਸ ਕਲੱਬਾਂ ਵੱਲੋਂ ਵਿਸ਼ੇਸ਼ ਸਨਮਾਨ ਤੇ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਜਸਵੰਤ ਸਿੰਘ ਜੌਹਲ, ਮਹੰਤ ਗੁਰਮੀਤ ਸਿੰਘ ਠੀਕਰੀਵਾਲਾ, ਸੀਨੀਅਰ ਆਗੂ ਰਣਜੀਤ ਸਿੰਘ ਰਾਣਾ ਕਲਾਲਾ, ਪ੍ਰਗਟ ਸਿੰਘ ਠੀਕਰੀਵਾਲਾ,ਨਿਰਭੈ ਸਿੰਘ ਛੀਨੀਵਾਲ, ਗੁਰਮੇਲ ਸਿੰਘ ਛੀਨੀਵਾਲ, ਸਿਮਰਜੀਤ ਸਿੰਘ ਜੌਹਲ, ਨੱਥਾਂ ਸਿੰਘ ਬਾਠ, ਬੀਬੀ ਪਰਮਜੀਤ ਕੌਰ ਹਮੀਦੀ,ਸਨੀ ਹਮੀਦੀ, ਸ੍ਰੀਮਤੀ ਸੁਦੇਸ ਜੋਸੀ ਹਮੀਦੀ,ਜਸਵਿੰਦਰ ਸਿੰਘ ਮਾਂਗਟ ਸਮੇਤ ਵੱਡੀ ਗਿਣਤੀ ਚ ਪਿੰਡ ਦੇ ਨੌਜਵਾਨ ਹਾਜਰ ਸਨ।

