ਪੰਜਾਬਪਟਿਆਲਾ

ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦੋ ਪਰਿਵਾਰਾਂ ‘ਚ ਹੋਈ ਖੂਨੀ ਝੜੱਪ

ਪਟਿਆਲਾ (ਮਧੂਸਾਰ ਬਿਊਰੋ)
ਪਟਿਆਲਾ ਦੇ ਨਵਾਂ ਬਿਸ਼ਨ ਨਗਰ ਵਿਖੇ ਵੋਟਾਂ ਵਾਲੇ ਦਿਨ ਆਪਸੀ ਦੋ ਪਰਿਵਾਰਾਂ ‘ਚ ਜਮ੍ਹ ਕੇ ਹੋਈ ਲੜਾਈ।
ਇਸ ਸੰਬੰਧੀ ਪੀੜਤ ਧਿਰ ਦੇ ਚਰਨ ਸਿੰਘ ਨੇ ਦੱਸਿਆ ਕਿ ਉਹ ਅਤੇ ਉਨਾ ਦੀ ਪਤਨੀ ਭਜਨ ਕੌਰ ਵਾਸੀ ਮਕਾਨ ਨੰਬਰ 280 ਗਲੀ ਨੰਬਰ 5, ਨਵਾਂ ਬਿਸ਼ਨ ਨਗਰ ਪਟਿਆਲਾ ਦੇ ਰਹਿਣ ਵਾਲੇ ਨੇ ਜਿੰਨਾ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ।

ਦੋਵੇਂ ਬੇਟੀਆਂ ਸ਼ਾਦੀਸ਼ੁਦਾ ਹਨ ਅਤੇ ਛੋਟਾ ਬੇਟਾ ਪ੍ਰਭਜੀਤ ਸਿੰਘ ਕੁਆਰਾ ਹੈ ਜੋ ਕਿ ਬਚਪਨ ਤੋਂ ਗੁਰੂ ਘਰ ਵਿੱਚ ਹੀ ਰਹਿੰਦਾ ਹੈ। ਸਾਡੇ ਵੱਡੇ ਬੇਟੇ ਸੁਖਵਿੰਦਰ ਸਿੰਘ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ 24 ਫਰਵਰੀ 2016 ਨੂੰ ਮਲਕੀਤ ਕੌਰ ਪੁੱਤਰੀ ਸਤਨਾਮ ਸਿੰਘ ਵਾਸੀ ਪਿੰਡ ਗੁਮਥਲਾ ਗੜੂ, ਪਿਹੇਵਾ (ਹਰਿਆਣਾ) ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਸਾਡੀ ਨੂੰਹ ਮਲਕੀਤ ਕੌਰ ਆਪਣੇ ਪੇਕੇ ਪਰਿਵਾਰ ਨਾਲ ਮਿਲਕੇ ਘਰ ਵਿੱਚ ਝਗੜਾ ਕਰਨ ਲੱਗੀ। ਜਿਸ ਨੂੰ ਕਈ ਵਾਰ ਸਮਝਾਇਆ ਗਿਆ। ਘਰੇਲੂ ਮਸਲਾ ਕਈ ਵਾਰ ਥਾਣੇ ਕਚਹਿਰੀ ਤੱਕ ਵੀ ਗਿਆ। ਏਸੇ ਵਿੱਚ ਸਾਡੀ ਨੂੰਹ ਮਲਕੀਤ ਕੌਰ ਨੇ ਅਗਸਤ 2016 ਵਿੱਚ ਆਪਣੇ ਪੇਕੇ ਪਰਿਵਾਰ ਨਾਲ ਮਿਲਕੇ ਸਾਡੇ ਪਰਿਵਾਰ ‘ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ। ਜਿਸ ਤੋਂ ਬਾਅਦ ਥਾਣੇ ਵਿੱਚ ਅਤੇ ਪੰਚਾਇਤੀ ਰਾਜ਼ੀਨਾਮੇ ਦੌਰਾਨ ਘਰ ਵਿੱਚ ਕੰਧ ਕਰਕੇ ਅਸੀਂ ਆਪਣੇ ਬੇਟੇ ਸੁਖਵਿੰਦਰ ਸਿੰਘ ਤੇ ਨੂੰਹ ਮਲਕੀਤ ਕੌਰ ਨੂੰ ਅਲੱਗ ਕਰ ਦਿੱਤਾ। ਪਰ ਅਲੱਗ ਹੋਣ ਤੋਂ ਬਾਅਦ ਵੀ ਸਾਡੀ ਨੂੰਹ ਮਲਕੀਤ ਕੌਰ ਅਤੇ ਉਸਦਾ ਪੇਕਾ ਪਰਿਵਾਰ ਸਾਨੂੰ ਬਿਨ੍ਹਾਂ ਵਜ੍ਹਾ ਪ੍ਰੇਸ਼ਾਨ ਕਰਦਾ ਰਿਹਾ। ਏਸੇ ਸਿਲਸਿਲੇ ਦੌਰਾਨ ਮਲਕੀਤ ਕੌਰ ਨੇ ਆਪਣੇ ਪਿਤਾ ਸਤਨਾਮ ਸਿੰਘ ਅਤੇ ਭਰਾ ਸਿਮਰਨਜੀਤ ਸਿੰਘ ਨਾਲ ਮਿਲਕੇ 10, ਜਨਵਰੀ 2017 ਨੂੰ ਸੁਖਵਿੰਦਰ ਸਿੰਘ ਦੀ ਡੇਰਾ ਬਾਬਾ ਮਾਨ ਸਿੰਘ, ਜੁਰਾਸੀ (ਪਿਹੋਵਾ) ਵਿਖੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮਾਮਲਾ ਪੁਲਿਸ ਦੇ ਵਿਚਾਰ ਅਧੀਨ ਲਿਆਂਦਾ ਗਿਆ ਤਾਂ ਵੀ ਕੋਈ ਸੁਣਵਾਈ ਨਹੀਂ ਹੋਈ। ਹੁਣ 4 ਫਰਵਰੀ 2017 ਵਾਲੇ ਦਿਨ ਸ਼ਾਮ 6 ਵਜੇ ਦੇ ਕਰੀਬ ਨੂੰ ਮਲਕੀਤ ਕੌਰ ਆਪਣੇ ਪਿਤਾ ਸਤਨਾਮ ਸਿੰਘ, ਭਰਾ ਸਿਮਰਨਜੀਤ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਨਾਲ ਸਾਡੇ ਘਰ ਆ ਧਮਕੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਮੇਰੀ ਪਤਨੀ ਭਜਨ ਕੌਰ ਅਤੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਅਸੀਂ ਥਾਣਾ ਅਰਬਨ ਅਸਟੇਟ ਪੁਲਿਸ ਨੂੰ ਇਤਲਾਹ ਵੀ ਦਿੱਤੀ। ਪਰ ਪੁਲਿਸ ਵੀ ਮੌਕੇ ‘ਤੇ ਨਾ ਪਹੁੰਚ ਸਕੀ। ਏਸ ਹਮਲੇ ਦੌਰਾਨ ਸਾਡੇ ਨਜ਼ਦੀਕੀ ਤੇ ਮੁਹੱਲੇ ਵਾਲਿਆਂ ਨੇ ਸਾਨੂੰ ਰਜਿੰਦਰਾ ਹਸਪਤਾਲ ਦਾਖਲ਼ ਕਰਵਾਇਆ। ਗੰਭੀਰ ਸੱਟਾਂ ਹੋਣ ਕਾਰਨ ਪੁਲਿਸ ਨੇ ਬਿਆਨ ਤਾਂ ਦਰਜ ਕਰ ਲਏ ਹਨ ਪਰ ਸਾਡੇ ਵੱਲੋਂ ਠੋਸ ਕਾਰਵਾਈ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਕਿਰਪਾ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ।ਇਸ ਤਹਿਤ ਜਦੋਂ ਥਾਣਾ ਅਰਬਨ ਅਸਟੇਟ ਦੇ ਐਸ.ਐਚ.ਓ. ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਛਾਣਬੀਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *