ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਅਫਗਾਨਿਸਤਾਨ : ਸੁਪਰੀਮ ਕੋਰਟ ਦੇ ਬਾਹਰ ਆਤਮਘਾਤੀ ਹਮਲਾ : 19 ਦੀ ਮੌਤ, 41 ਜ਼ਖ਼ਮੀ

ਕਾਬਲ (ਏਜੰਸੀਆਂ/ਮਧੂਸਾਰ ਬਿਊਰੋ) ਅਫਗਾਲਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸੁਪਰੀਮ ਕੋਰਟ ਦੇ ਬਾਹਰ ਜ਼ਬਰਦਸਤ ਆਤਮਾਘਾਤੀ ਬੰਬ ਧਮਾਕਾ ਹੋਇਆ, ਜਿਸ ‘ਚ ਕਰੀਬ 19 ਲੋਕਾਂ ਦੀ ਮੌਤ ਹੋਣ ਅਤੇ 41 ਲੋਕ ਜ਼ਖ਼ਮੀ ਹੋ ਗਏ ਹਨ।
ਇਸ ਧਮਾਕੇ ਨਾਲ ਅਫਗਾਨਿਸਤਾਨ ਪੂਰੀ ਤਰ੍ਹਾਂ ਹਿੱਲ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਬੰਬ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਜਦਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।

ਅੰਗਰੇਜ਼ੀ ਦੀ ਵੈਬਸਾਈਟ ਅਫਗਾਨਿਸਤਾਨ ਟਾਈਮਜ਼ ਦੇ ਅਨੁਸਾਰ ਦੁਪਹਿਰ ਬਾਅਦ ਕਰੀਬ ਚਾਰ ਵਜੇ ਦੇ ਆਸ ਪਾਸ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸੁਪਰੀਮ ਕੋਰਟ ਦੇ ਬਾਹਰ ਜ਼ਬਰਦਸਤ ਤਰੀਕੇ ਨਾਲ ਆਤਮਘਾਤੀ ਬੰਬ ਧਮਾਕਾ ਹੋਇਆ। ਅਫਗਾਨਿਸਤਾਨ ਦੇ ਜਨਸਿਹਤ ਮੰਤਰੀ ਦੇ ਅਧਿਕਾਰੀ ਬਹਿਦੁਲਾਹ ਮਜ਼ੂਹਰ ਦੇ ਹਵਾਲੇ ਦੇ ਅਨਸਾਰ ਇਸ ਆਤਮਘਾਤੀ ਹਮਲੇ ਵਿਚ 19 ਵਿਅਕਤੀਆਂ ਦੀ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ ਗਿਆ ਹੈ, ਜਦਕਿ 41 ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਆਤਮਘਾਤੀ ਬੰਬ ਧਮਾਕੇ ਵਿਚ ਔਰਤਾਂ ਅਤੇ ਕਈ ਬੱਚਿਆਂ ਦੀ ਮੌਤ ਹੋ ਗਈ ਹੈ, ਹਾਲਾਂਕਿ ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Leave a Reply

Your email address will not be published. Required fields are marked *