ਹਰਿਆਣਾ ਦੇ ਮੁੱਖ ਸਕੱਤਰ ਵੱਲੋਂ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦਾ ਵਿਜਨ ਦਸਤਾਵੇਜ ਜਾਰੀ
ਚੰਡੀਗੜ੍ਹ, 7 ਫਰਵਰੀ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ.ਢੇਸੀ ਵੱਲੋਂ ਅੱਜ ਇੱਥੇ ਜਾਰੀ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦਾ ਵਿਜਨ, 2030 ਨਾਮਕ ਵਿਜਨ ਦਸਤਾਵੇਜ ਸਰੋਤ ਪ੍ਰਬੰਧਨ, ਜਲਵਾਯੂ ਅਨੁਕੂਲ ਪੌਦਿਆਂ ਦੀ ਕਿਸਮਾਂ, ਅਰਧ ਸ਼ਹਿਰੀ ਖੇਤਰਾਂ ਵਿਚ ਤਕਨਾਲੋਜੀ ਆਧਾਰਿਤ ਬਾਗਵਾਨੀ, ਖੇਤੀਬਾੜੀ ਯੰਤੀਕਰਣ, ਕੀਟ ਤੇ ਰੋਗ ਪ੍ਰਬੰਧਨ ਅਤੇ ਖੇਤੀਬਾੜੀ ਵਿਵਿਧੀਕਰਣ ‘ਤੇ ਜ਼ੋਰ ਦਿੰਦੇ ਹਨ।
ਵਿਜਨ ਦਸਤਾਵੇਜ ਵਿਚ ਇਹ ਵੀ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਅਗਲੇ 5 ਸਾਲਾਂ ਦੇ ਅੰਦਰ ਕਿਸਾਨਾਂ ਦੀ ਆਮਦਨ ਨੂੰ ਦੁਗੱਣਾ ਕਰਨ ਦੇ ਟੀਚੇ ਨਾਲ ਕੰਮ ਕਰ ਰਿਹਾ ਹੈ। ਬਦਲਦੇ ਕੁਦਰਤ ਅਤੇ ਵਿਸ਼ਵ ਨਜ਼ਾਰੇ ਦੇ ਮੱਦੇਨਜ਼ਰ ਦੇਸ਼ ਤੇ ਸੂਬੇ ਵਿਚ ਖੋਜ ਦੇ ਨਵੇਂ ਮੁੱਦੇ ਉਭਰ ਕੇ ਸਾਹਮਣੇ ਆ ਰਹੇ ਹਨ। ਯੂਨੀਵਰਸਿਟੀ ਇੰਨ੍ਹਾਂ ਤੋਂ ਜਾਣੂੰ ਹੈ ਅਤੇ ਉਸ ਨੇ ਆਪਣੀ ਖੋਜ ਪਹਿਲਾਂ ਵਿਚ ਸੋਧ ਕੀਤਾ ਹੈ, ਜਿਸ ਦੇ ਤਹਿਤ ਅਜੈਵਿਕ ਅਤੇ ਜੈਵਿਕ ਦਬਾਅ ਨੂੰ ਸਹਿਣ ਕਰਨ ਅਤੇ ਵੱਧ ਝਾੜ ਦੇਣ ਵਾਲੀ ਫਸਲਾਂ ਵਿਕਸਿਤ ਕਰਨ, ਕੁਦਰਤੀ ਸਰੋਤਾਂ ਦੇ ਸਰੰਖਣ ਤੇ ਪ੍ਰਬੰਧਨ ਅਤੇ ਛੋਟੇ ਤੇ ਮੱਧਰੇ ਜਮੀਨ ਬਿਜਾਈ ਲਈ ਖੇਤਬਾੜੀ ਯੰਤਰੀਕਰਣ ਨੂੰ ਮਜਬੂਤ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਯੂਨੀਵਰਸਿਟੀ ਦੇ ਪ੍ਰਬੰਧਨ ਬੋਰਡ ਦੀ 255ਵੀਂ ਮੀਟਿੰਗ ਵਿਚ ਵਿਜਨ ਦਸਤਾਵੇਜ ਜਾਰੀ ਕਰਦੇ ਹੋਏ ਸ੍ਰੀ ਢੇਸੀ ਨੇ ਕਿਹਾ ਕਿ ਇਹ ਵਿਜਨ ਦਸਤਾਵੇਜ ਟੀਚਿਆਂ ਤੇ ਮਿਸ਼ਨ ਨੂੰ ਸਾਕਾਰ ਕਰਨ ਵਿਚ ਮਦਦ ਕਰੇਗਾ। ਇਹ ਖੇਤੀਬਾੜੀ ਤੇ ਸਬੰਧਤ ਖੇਤਰਾਂ ਦੇ ਵਿਕਾਸ ਦੀ ਭਾਵੀ ਚੁਣੌਤੀਆਂ ਨੂੰ ਦੂਰ ਕਰਨ ਵਿਚ ਖੇਤੀਬਾੜੀ ਵਿਗਿਆਨਕਾਂ, ਵਿਸਥਾਰ ਸਿਖਿਆ ਵਿਦਵਾਨਾਂ, ਨੀਤੀ ਨਿਰਧਾਰਕਾਂ ਅਤੇ ਸਟੇਕ ਹੋਲਡਰਾਂ ਲਈ ਵੀ ਮਦਦਗਾਰ ਸਿੱਧ ਹੋਵੇਗਾ।
ਮੀਟਿੰਗ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਕੇ.ਪੀ. ਸਿੰਘ ਨੇ ਕੀਤੀ। ਮੀਟਿੰਗ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਅਭਿਲਕਸ਼ ਲਿਖੀ ਵੀ ਹਾਜਿਰ ਸਨ।
ਮੀਟਿੰਗ ਵਿਚ ਦਸਿਆ ਗਿਆ ਕਿ ਵਿਗਿਆਨ ਪੌਦਿਆਂ ਦੀ ਫੋਟੋ ਸਿੰਧੇਟਿਕ ਸਮੱਰਥਾ ਤੇ ਊਸ਼ਮਾ ਦਬਾਅ ਦੇ ਪ੍ਰਤੀ ਸ਼ਹਿਣਸ਼ੀਲਤਾ ਵੱਧਾਉਣਾ, ਇੰਨਪੁਟਾਂ ਦੀ ਵਰਤੋਂ ਸਮੱਰਥਾਂ ਨੂੰ ਸੁਧਾਰਣ, ਰੋਗ ਪ੍ਰਤੀਰੋਧੀ ਸਮੱਰਥਾ ਨੂੰ ਸੁਧਾਰਨ ਅਤੇ ਬਿਮਾਰੀਆਂ ਦਾ ਛੇਤੀ ਪਤਾ ਲਗਾਉਣ ਅਤੇ ਉਪਜ ਦੀ ਸ਼ੈਲਫ ਲਾਈਫ ਵੱਧਾਉਣ ਲਈ ਖੇਤੀਬਾੜੀ ਦੀ ਰਵਾਇਤੀ ਪ੍ਰਣਾਲੀ ਦੇ ਨਾਲ-ਨਾਲ ਜੈਵ ਤਕਨਾਲੋਜੀ ਨੂੰ ਇਕ ਟੂਲ ਵੱਜੋਂ ਵਰਤੋਂ ਕਰਨ ਦਾ ਯਤਨ ਕਰ ਰਹੇ ਹਨ। ਕਈ ਜਾਤੀਆਂ ਦੇ ਪੌਦਿਆਂ ਦੇ ਜੀਨੋਮ ਅਨੁਕ੍ਰਮ ਦਾ ਗਿਆਨ ਕਿਸਾਨਾਂ ਤੇ ਖੇਤੀਬਾੜੀ ਵਿਗਿਆਨਕਾਂ ਲਈ ਵਰਦਾਨ ਸਿੱਧ ਹੋਇਆ ਹੈ ਅਤੇ ਉਹ ਰੋਗ, ਕੀਟ, ਸੋਕਾ ਤੇ ਖਾਰਾ ਪ੍ਰਤੀਰੋਧੀ ਅਤੇ ਵਧੀਆ ਪੋਸ਼ਕ ਗੁਣਵੱਤਾ ਦੇ ਨਾਲ ਵੱਧ ਝਾੜ ਦੇਣ ਵਾਲੀ ਨਵੀਂ ਕਿਸਮਾਂ ਵਿਕਸਿਤ ਕਰਨ ਵਿਚ ਸਫਲ ਹੋਏ ਹਨ।
ਯੂਨੀਵਰਸਿਟੀ ਨੇ ਜਲ ਸਰੰਖਣ ਤਕਨਾਲੋਜੀ, ਖੇਤੀਬਾੜੀ ਵਿਵਿਧੀਕਰਣ, ਖੇਤੀਬਾੜੀ ਕਚਰੇ ਦਾ ਪ੍ਰਬੰਧਨ, ਗੁਣਵੱਤਾ ਬੀਜ ਉਤਪਾਦਨ, ਕਿਸਾਨਾਂ ਦੇ ਘਰ ਦੇ ਕੋਲ ਮਿੱਟੀ ਤੇ ਜਲ ਮਾਹਿਰਤਾ ਦੀ ਸਹੂਲਤ, ਕਟਾਈ ਬਾਅਦ ਪ੍ਰੋਸੈਸਿੰਗ ਅਤੇ ਜੈਵਿਕ ਖੇਤੀ ਨੂੰ ਪ੍ਰੋਤਾਹਿਤ ਦੇਣ ਵਾਲੀ ਖੋਜ ਪਹਿਲਾਂ ਦੀ ਪਛਾਣ ਕੀਤੀ ਹੈ। ਇਸ ਦਸਤਾਵੇਜ ਕਿਸਾਨਾਂ ਦੀ ਆਮਦਨ ਨੂੰ ਦੁਗੱਣਾ ਕਰਨ ਲਈ ਪਹਿਲਾਂ ਨੂੰ ਕ੍ਰਮਬੱਧ ਕਰੇਗਾ।

