ਪਟਿਆਲਾ

ਮੌਜੂਦਾ ਦੌਰ ਵਿੱਚ ਭਾਰਤ ‘ਚ ਆਧੁਨਿਕ ਤਕਨਾਲੋਜੀ ਵਾਲੀ ਫੂਡ ਪ੍ਰੋਸੈਸਿੰਗ ਦੇ ਲਾਭ ਵਿਸ਼ੇ ‘ਤੇ ਲੈਕਚਰ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਖ਼ਾਲਸਾ ਕਾਲਜ ਪਟਿਆਲਾ ਦੇ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਅਧੀਨ ਚਲ ਰਹੇ ਬੀ.ਵਾਕ. ਫੂਡ ਪ੍ਰੋਸੈਸਿੰਗ ਐਂਡ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਮੌਜੂਦਾ ਦੌਰ ਵਿੱਚ ਭਾਰਤ ‘ਚ ਆਧੁਨਿਕ ਤਕਨਾਲੋਜੀ ਵਾਲੀ ਫੂਡ ਪ੍ਰੋਸੈਸਿੰਗ ਦੇ ਲਾਭ ਵਿਸ਼ੇ ‘ਤੇ ਗੁਰੂ ਜਮਬੇਸ਼ਵਰ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਹਿਸਾਰ ਦੇ ਫੂਡ ਟੈਕਨਾਲੋਜੀ ਵਿਭਾਗ ਦੇ ਚੇਅਰਮੈਨ ਪ੍ਰੋ. ਭੁਪਿੰਦਰ ਸਿੰਘ ਖਟਕੜ ਦਾ ਲੈਕਚਰ ਕਰਵਾਇਆ ਗਿਆ।

ਸ਼੍ਰੀ ਖਟਕੜ ਜੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਰਤ ਸਰਕਾਰ ਲਈ ਫੂਡ ਪ੍ਰੋਸੈਸਿੰਗ ਸੈਕਟਰ ਨਿਰਯਾਤ ਦੇ ਪੱਖ ਤੋਂ ਇਕ ਬਹੁਤ ਹੀ ਲਾਭਦਾਇਕ ਸੈਕਟਰ ਹੈ। ਪਰ ਉਹ ਸਮਾਂ ਦੂਰ ਨਹੀਂ ਜਦੋਂ ਫੂਡ ਪ੍ਰੋਸੈਸਿੰਗ ਇੰਡਸਟਰੀ, ਆਈ.ਟੀ. ਸੈਕਟਰ ਤੋਂ ਅੱਗੇ ਲੰਘ ਜਾਵੇਗੀ ਕਿਉਂਕਿ ਭਾਰਤ ਕੱਚਾ ਮਾਲ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਸਰਕਾਰ ਨੇ ਸਾਰਿਆਂ ਪ੍ਰਾਂਤਾਂ ਤੋਂ ਵੱਖੋ-ਵੱਖਰੇ ਉਤਪਾਦ ਨਿਰਯਾਤ ਕਰਨ ‘ਤੇ ਵੀ ਕਾਨੂੰਨ ਬਣਾ ਦਿੱਤੇ ਹਨ। ਭਾਰਤ 14% ਦੁੱਧ, 21% ਦਾਲਾਂ ਵੀ ਨਿਰਯਾਤ ਕਰਦਾ ਹੈ। ਭਾਰਤ ਵਿੱਚ ਔਸਤਨ 41% ਆਮਦਨ, 23% ਕੇਲੇ, 24% ਕਾਜੂ, 36% ਮਟਰ ਅਤੇ 10% ਪਿਆਜ ਉਤਪਾਦ ਹੁੰਦਾ ਹੈ ਜੋ ਕਿ ਪੂਰੀ ਦੁਨੀਆਂ ‘ਚ ਕੱਚੇ ਮਾਲ ਦਾ ਨਿਰਯਾਦ ਹੁੰਦਾ ਹੈ ਪਰ ਜੇ ਇਹਨਾਂ ਪਦਾਰਥਾਂ ਦੀ ਪ੍ਰੋਸੈਸਿੰਗ ਕੀਤੀ ਜਾਵੇ ਜਿਵੇਂ ਕਿ ਚਟਨੀ, ਆਚਾਰ, ਜੈਮ ਆਦਿ ਬਣਾ ਕੇ ਵੇਚਿਆ ਜਾਵੇ ਤਾਂ ਭਾਰਤ ਦੀ ਆਰਥਿਕਤਾ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਭਾਰਤ ‘ਚ ਪ੍ਰੋਸੈਸਿੰਗ ਤਕਨੀਕਾਂ ਘੱਟ ਹੋਣ ਕਾਰਨ ਹੀ ਤਿਆਰ ਭੋਜਨ ਦੀ ਕੀਮਤ ਬਹੁਤ ਜ਼ਿਆਦਾ ਹੈ। ਇਹਨਾਂ ਤੱਥਾਂ ਨੂੰ ਧਿਆਨ ‘ਚ ਰੱਖ ਕੇ ਹੀ ਭਾਰਤ ਸਰਕਾਰ ਵੱਲੋਂ ਅਜਿਹੇ ਉਪਰਾਲੇ ਕੀਤੇ ਗਏ ਨੇ ਕਿ ਵੱਧ ਤੋਂ ਵੱਧ ਸਬਸਿਡੀ ਦੇ ਕੇ ਪ੍ਰੋਸੈਸਿੰਗ ਕੰਪਨੀਆਂ ਖੋਲ੍ਹੀਆਂ ਜਾਣਗੀਆਂ ਅਤੇ ਹਰ ਪ੍ਰਾਂਤ ‘ਚ ਇਕ ਫੂਡ ਪਾਰਕ ਹੋਵੇਗਾ ਜਿਸ ਦੇ ਅਧੀਨ 250 ਇੰਡਸਟਰੀਆਂ ਹੋਣਗੀਆਂ। ਪ੍ਰੋ. ਖਟਕੜ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਇਹ ਵੀ ਕਿਹਾ ਕਿ ਫੂਡ ਪ੍ਰੋਸੈਸਿੰਗ ਕੰਪਨੀਆਂ ਇਕ ਤਰ੍ਹਾਂ ਤਿਕੌਣ ਦਾ ਕੰਮ ਕਰਦੀਆਂ ਹਨ ਜਿਸ ਦਾ ਆਧਾਰ ਮੈਟਰੋ ਸਿਟੀਜ਼ ਹੁੰਦੀਆਂ ਹਨ ਜਿਵੇਂ ਦਿੱਲੀ, ਨੌਇਡਾ ਅਤੇ ਗੁੜਗਾਉਂ।
ਕਾਲਜ ਪ੍ਰਿੰਸੀਪਲ, ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਅਜਿਹੇ ਲੈਕਚਰ ਵਿਦਿਆਰਥੀਆਂ ਨੂੰ ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਰੁਜ਼ਗਾਰ ਦਿਵਾਉਣ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਸਕਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀ ਫੂਡ ਪ੍ਰੋਸੈਸਿੰਗ ਵਿੱਚ ਯੋਗਤਾ ਹਾਸਲ ਕਰਕੇ ਅਲੱਗ-ਅਲੱਗ ਅਹੁਦਿਆਂ ਨੂੰ ਚੁਣ ਸਕਦਾ ਹੈ ਜਿਵੇਂ ਕਿ ਫੂਡ ਟੈਕਨੋਜ਼ਰ, ਪ੍ਰੋਡੈਕਸ਼ਨ ਮੈਨੇਜਰ, ਕੁਆਲਟੀ ਕੰਟਰੋਲ ਮੈਨੇਜਰ, ਫੂਡ ਪ੍ਰੋਸੈਸਰ, ਆਦਿ ਨਾਲ ਸਬੰਧਿਤ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਪ੍ਰਾਪਤ ਹੋਵੇਗਾ।
ਡੀ.ਡੀ.ਯੂ. ਕੌਸ਼ਲ ਕੇਂਦਰ ਦੇ ਕੋਆਰਡੀਨੇਟਰ, ਡਾ. ਅਜੀਤ ਸਿੰਘ ਨੇ ਡਾ. ਖਟਕੜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਲੈਕਚਰ ਵਿਦਿਆਰਥੀਆਂ ਦੀ ਬਹੁ-ਪੱਖੀ ਸ਼ਖ਼ਸੀਅਤ ਵਿੱਚ ਵਾਧਾ ਕਰਦੇ ਹਨ ਅਤੇ ਉਨ੍ਹਾਂ ਨੇ ਪ੍ਰੋਫੈਸਰ ਰੋਜ਼ੀ ਬਾਂਸਲ ਅਤੇ ਡਾ. ਮਨਸਿਮਰਨ ਕੌਰ ਦਾ ਇਹ ਲੈਕਚਰ ਕਰਵਾਉਣ ‘ਤੇ ਪ੍ਰਸੰਸਾ ਕੀਤੀ।

Leave a Reply

Your email address will not be published. Required fields are marked *