ਸਨੌਰ ‘ਚ 20 ਸਾਲਾਂ ਤੋਂ ਕਾਬਜ਼ ਕਾਂਗਰਸ ਨੂੰ ਅਕਾਲੀ ਦਲ ਨੇ ਖਦੇੜਿਆ : ਪ੍ਰੋ. ਚੰਦੂਮਾਜਰਾ
ਕੈਪਟਨ ਨੇ ਵਾਅਦੇ ਜਾਂ ਮੰਗਾਂ ਪੂਰੀਆਂ ਨਾ ਕੀਤੀ ਤਾਂ ਸਾਨੂੰ ਹੱਕ ਲੈਣੇ ਆਉਂਦੇ : ਹਰਿੰਦਰਪਾਲ ਸਿੰਘ ਚੰਦੂਮਾਜਰਾ
ਪ੍ਰੋ. ਚੰਦੂਮਾਜਰਾ ਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ
ਪਟਿਆਲਾ 14 ਮਾਰਚ (ਕੰਵਰ ਬੇਦੀ) ਹਲਕਾ ਸਨੌਰ ਤੋਂ ਕਾਂਗਰਸੀ ਉਮੀਦਵਾਰ ਹਰਿੰਦਰ ਸਿੰਘ ਹੈਰੀਮਾਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਕੁਲਦੀਪ ਕੌਰ ਟੌਹੜਾ ਨੂੰ ਕਰਾਰੀ ਹਾਰ ਦੇਣ ਤੋਂ ਬਾਅਦ ਜਿਥੇ ਹਲਕਾ ਸਨੌਰ ਵਾਸੀਆਂ ਦਾ ਧੰਨਵਾਦ ਕੀਤਾ, ਉਥੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅਕਾਲੀ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਪਰਿਵਾਰ ਸਮੇਤ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਦੁਖਨਿਵਾਰਨ ਵਿਖੇ ਨਤਮਸਤਕ ਹੋਏ। ਇਸ ਮੌਕੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਹੈਡ ਗ੍ਰੰਥੀ ਭਾਈ ਪ੍ਰਣਾਮ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਧਗੇੜਾ ਨੂੰ ਉਨ੍ਹਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਤੋਂ 31 ਸਾਲ ਪਹਿਲਾਂ ਹਲਕਾ ਸਨੌਰ ਦੇ ਲੋਕਾਂ ਨੇ ਮੈਨੂੰ ਜਿਤਾ ਕੇ ਰਾਜਸੀ ਪੌੜੀ ਚੜਾਇਆ ਸੀ ਤੇ ਅੱਜ ਮੇਰੇ ਸਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਜਿਤਾ ਕੇ ਵਿਧਾਨ ਸਭਾ ਕੇ ਭੇਜਿਆ, ਜਿਸ ਲਈ ਉਹ ਸਦਾ ਹਲਕਾ ਸਨੌਰ ਦੇ ਲੋਕਾਂ ਦਾ ਰਿਣੀ ਰਹਿਣਗੇ।
ਇਕ ਸਵਾਲ ਦੇ ਜਵਾਬ ‘ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਪਹਿਰਾਦਾਰੀ ਕੀਤੀ ਹੈ ਅਤੇ ਸੱਤਾ ‘ਚ ਰਹਿੰਦਿਆਂ ਰਾਜ ਨਹੀਂ ਸੇਵਾ ਨੂੰ ਪਹਿਲ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਜੇ ਅਕਾਲੀ ਦਲ ਸੱਤਾ ਤੋਂ ਬਾਹਰ ਹੈ ਤਾਂ ਹਮੇਸ਼ਾ ਲੋਕਾਂ ਹਿੱਤਾਂ ਨੂੰ ਸਮਰਪਿਤ ਰਹਿ ਕੇ ਆਵਾਜ਼ ਬੁਲੰਦ ਕੀਤੀ ਜਾਂਦੀ ਰਹੇਗੀ।
ਉਨ੍ਹਾਂ ਕਿਹਾ ਕਿ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਕੂੜ ਪ੍ਰਚਾਰ ਦੀ ਹਨੇਰੀ ਝੁਲਦੀ ਰਹੀ, ਪ੍ਰੰਤੂ ਫੇਰ ਵੀ ਅਕਾਲੀ ਦਲ ਨੇ ਹਲਕਾ ਸਨੌਰ ‘ਚ 20 ਸਾਲਾਂ ਤੋਂ ਕਾਬਜ਼ ਕਾਂਗਰਸ ਨੂੰ ਖਦੇੜਨ ‘ਚ ਵੱਡੀ ਸਫਲਤਾ ਹਾਸਲ ਕਰਦਿਆਂ ਸਦਾ-ਸਦਾ ਲਈ ਕਾਂਗਰਸ ਦਾ ਕਬਜ਼ਾ ਵੀ ਤੋੜਿਆ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਅਕਾਲੀ ਦਲ ਨੂੰ ਕਿਤੇ ਕੋਈ ਗਲਤੀ ਨਹੀਂ ਹੋਈ, ਜਦਕਿ ਚੋਣ ਨਤੀਜਿਆਂ ਤੋਂ ਬਾਅਦ ਕੇਜਰੀਵਾਲ ਦੀ ਨਲਾਇਕੀ ਅਤੇ ਸਜਿਸ਼ਾਂ ਦਾ ਪਰਦਾਫਾਸ਼ ਹੋਇਆ, ਜੋ ਧਰਮ ਤੇ ਪੰਜਾਬ ਵਿਰੁੱਧ ਸੀ, ਜਿਸ ਦਾ ਫਾਇਦਾ ਕਾਂਗਰਸ ਨੂੰ ਮਿਲਿਆ ਅਤੇ ਉਹ ਸੱਤਾ ‘ਚ ਆਉਣ ‘ਚ ਸਫਲ ਹੋਈ।
ਉਨ੍ਹਾਂ ਕਿਹਾ ਕਿ ਸਾਡੀ ਨਾਕਾਮੀ ਇਹ ਰਹੀ ਕਿ ਅਸੀਂ ਲੋਕਾਂ ਦੇ ਸਾਹਮਣੇ ਸੱਚ ਨਾ ਲਿਆ ਸਕੇ ਅਤੇ ਆਪ ਪਾਰਟੀ ਦੇ ਕੂੜ ਪ੍ਰਚਾਰ ਹੇਠਾਂ ਸੱਚ ਦਬਦਾ ਚਲਾ ਗਿਆ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਨੇ ਸਪਸ਼ੱਟ ਕੀਤਾ ਕਿ ਸੂਬੇ ਦੇ ਲੋਕਾਂ ਨੇ ਬਾਹਰੋਂ ਆ ਕੇ ਸੱਤ ਹਾਸਲ ਕਰਨ ਦੇ ਸੁਪਨੇ ਲੈਣ ਵਾਲਿਆਂ ਨੂੰ ਬਾਹਰ ਰਸਤਾ ਵਿਖਾਇਆ, ਜੋ ਪੰਜਾਬ ਦੀ ਰਾਜਨੀਤੀ ਨੂੰ ਗੰਧਲਾ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਝਾੜੂ ਨੂੰ ਹੱਥਾਂ ਨਾਲ ਨਹੀਂ, ਸਗੋਂ ਠੁੱਡੇ ਮਾਰ ਕੇ ਖਿਡਾਇਆ ਹੈ।
ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਲਭਾਊ ਵਾਧੇ ਕੇ ਸੱਤਾ ਹਾਸਲ ਕੀਤੀ, ਪ੍ਰੰਤੂ ਅਜੇ ਕੈਪਟਨ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਤੱਕ ਨਹੀਂ ਚੁੱਕੀ ਅਤੇ ਮੈਨੀਫੈਸਟੋ ‘ਚ ਕੀਤੇ ਵਾਅਦਿਆਂ ਨੂੰ ਲੈ ਕੇ ਸ਼ੰਕੇ ਖੜੇ ਹੋਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਵਾਅਦੇ ਮੁਤਾਬਕ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ ਕੀਤਾ ਅਤੇ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਸਾਨੂੰ ਆਪਣੇ ਹੱਕ ਲੈਣੇ ਆਉਂਦੇ।

