ਪੰਜਾਬ

ਸੈਮੀਨਾਰ-ਪੰਜਾਬੀ ਭਾਸ਼ਾ ਦਾ ਵਿਕਾਸ : ਇੱਕ ਚੁਣੌਤੀ

ਅੰਮ੍ਰਿਤਸਰ (ਮਧੂਸਾਰ ਬਿਊਰੋ)
ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਜੋ ਕੌਮਾਂਤਰੀ ਭਰਾਤਰੀ ਭਾਵ, ਸਹਿਹੌਂਦ ਅਤੇ ਅੰਤਰ-ਰਾਸ਼ਟਰੀ ਸ਼ਾਂਤੀ ਦੇ ਉਦੇਸ਼ ਅਧੀਨ ਪਿਛਲੇ 21 ਸਾਲਾਂ ਤੋਂ ਵਿਸ਼ਵ ਪੱਧਰ ‘ਤੇ ਕਾਰਜ਼ਸ਼ੀਲ ਹੈ, ਨੇ ਪੰਜਾਬੀ ਮਾਂ-ਬੋਲੀ ਦਾ ਮਾਣ-ਸਨਮਾਨ ਵਧਾਉਣ ਅਤੇ ਇਸ ਦਾ ਪੱਧਰ ਉੱਚਾ ਚੁੱਕਣ ਹਿੱਤ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਉਣ ਦਾ ਫੈਸਲਾ ਲਿਆ ਹੈ।

ਇਹ ਸੈਮੀਨਾਰ ‘ਪੰਜਾਬੀ ਭਾਸ਼ਾ ਦਾ ਵਿਕਾਸ ਇੱਕ ਚੁਣੌਤੀ’, 17 ਫਰਵਰੀ ਨੂੰ ਦਿਨ ਦੇ ਠੀਕ 10. 30 ਵਜੇ ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ ਪੰਧੇਰ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ। ਅੱਜ ਇਥੇ ਦੋਵਾਂ ਸੰਸਥਾਵਾਂ ਦੇ ਆਗੂਆ ਵੱਲੋਂ ਪ੍ਰੈਸ ਨੂੰ ਸਾਂਝੀ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਸੈਮੀਨਾਰ ਵਿੱਚ ਦੇਸ਼ ਵਿਦੇਸ਼ ਦੇ ਉੱਘੇ ਬੁੱਧੀਜੀਵੀ ਆਪਣੇ ਰੌਸ਼ਨ ਖ਼ਿਆਲਾਂ ਨਾਲ ਪੰਜਾਬੀ ਭਾਸ਼ਾ ਦੀ ਅਜੌਕੀ ਸਥਿਤੀ, ਮਹੱਤਵ ਤੇ ਵਿਕਾਸ ਕਾਰਜ਼ਾਂ ਬਾਰੇ ਚਾਨਣਾ ਪਾਉਂਣਗੇ ਅਤੇ ਮਾਂ-ਬੋਲੀ ਪੰਜਾਬੀ ਦਾ ਮਾਣ ਤੇ ਪੱਧਰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਦਾ ਖੁਲਾਸਾ ਕਰਨਗੇ। ਇਸ ਵਿਸ਼ੇਸ਼ ਮੌਕੇ ਤੇ ਪੰਜਾਬ ਅਤੇ ਹੋਰ ਰਾਜਾਂ ਤੋਂ ਇਲਾਵਾਂ ਕੈਨੇਡਾ ਅਤੇ ਨਿਊਜੀਲੈਂਡ ਤੋਂ ਆਏ ਹੋਏ ਵਿਸ਼ੇਸ਼ ਬੁਲਾਰੇ ਸ਼ਿਰਕਤ ਕਰਨਗੇ ਜਿਹਨਾਂ ਵਿੱਚ ਸ੍ਰ. ਹਰਿੰਦਰਪਾਲ ਸਿੰਘ ਢਿੱਲੋਂ ‘ਨਿਊਜ਼ੀਲੈਂਡ’, ਸ੍ਰ. ਅਜਾਇਬ ਸਿੰਘ ਚੱਠਾ ‘ਕੈਨੇਡਾ’, ਸ੍ਰ. ਪ੍ਰੀਤਮ ਸਿੰਘ ਧੰਜ਼ਲ ‘ਕੈਨੇਡਾ’, ਉੱਘੇ ਪੰਜਾਬੀ ਲੇਖਕ ਡਾ. ਸਰਬਜੀਤ ਸਿੰਘ ਪ੍ਰਧਾਨ ਕੇਂਦਰੀ ਲਿਖਾਰੀ ਸਭਾ, ਡਾ. ਸੁਮੇਲ ਸਿੰਘ ਸਿੱਧੂ (ਦਿੱਲੀ), ਸ਼੍ਰੋਮਣੀ ਸ਼ਾਇਰ ਸ੍ਰੀ ਸੁਰਜੀਤ ਜੱਜ, ਸ੍ਰੀਮਤੀ ਹਰਜਿੰਦਰ ਕੌਰ ਕੰਗ, ਸ੍ਰੀ ਰਮੇਸ਼ ਯਾਦਵ, ਸ਼ਾਮਲ ਹੋਣਗੇ। ਇਸ ਸੈਮੀਨਾਰ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਸ੍ਰ. ਜਸਵੰਤ ਸਿੰਘ ਕੰਵਲ ਕਰਨਗੇ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਵਰਲਡ ਪੰਜਾਬੀ ਕਾਨਫਰੰਸ ਕੈਨੇਡਾ ਦੇ ਚੇਅਰਮੈਨ ਸ੍ਰ. ਅਜਾਇਬ ਸਿੰਘ ਚੱਠਾ ਹੋਣਗੇ। ਇਹ ਸਮਾਗਮ ਪ੍ਰਗਤੀਸ਼ੀਲ ਲੇਖਕ ਸੰਘ, ਏਕਮ ਸਾਹਿਤ ਮੰਚ, ਪੰਜਾਬੀ ਸਾਹਿਤ ਸਭਾ ਚੌਗਾਵਾਂ, ਪੰਜਾਬੀ ਸਾਹਿਤ ਸੰਗਮ ਮੰਚ, ਨਾਰੀ ਚੇਤਨਾ ਮੰਚ ਵਰਗੀਆਂ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਮੇਜ਼ਬਾਨ ਇੰਸਟੀਚਿਊਟ ਦੇ ਮੈਨੇਜ਼ਿੰਗ ਡਾਇਰੈਕਟਰ ਸ੍ਰੀਮਤੀ ਹਰਜਿੰਦਰ ਕੌਰ ਕੰਗ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਫੋਕਲੋਰ ਰਿਸਰਚ ਅਕਾਦਮੀ ਦੇ ਨੁਮਾਇੰਦੇ ਸ੍ਰ. ਗੁਰਦੇਵ ਸਿੰਘ ਮਹਿਲਾਂਵਾਲਾ, ਕਮਲ ਗਿੱਲ, ਹਰਜੀਤ ਸਿੰਘ ਸਰਕਾਰੀਆ ਅਤੇ ਦਿਲਬਾਗ ਸਿੰਘ ਸਰਕਾਰੀਆ ਹਾਜ਼ਰ ਸਨ।

Leave a Reply

Your email address will not be published. Required fields are marked *