ਪਟਿਆਲਾ

ਦਰਸ਼ਨ ਸਿੰਘ ਮਾਣ ਬਣੇ ਪੰਜਾਬ ਕਾਂਗਰਸ ਯੂਥ ਅਤੇ ਸਪੋਰਟਸ ਕਲੱਬ ਸੈਲ ਦੇ ਵਾਈਸ ਚੇਅਰਮੈਨ

ਕਾਂਗਰਸ ਪਾਰਟੀ ਵਿੱਚ ਮਿਹਨਤੀ ਵਰਕਰਾ ਦੀ ਹਮੇਸ਼ਾ ਕਦਰ ਹੁੰਦੀ ਹੈ-ਪ੍ਰਨੀਤ ਕੌਰ
ਪਟਿਆਲਾ, 14 ਫਰਵਰੀ (ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਵਿਧਾਇਕਾ ਪ੍ਰਨੀਤ ਕੌਰ, ਕੇ. ਕੇ. ਸ਼ਰਮਾ ਅਤੇ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਹਨੀ ਆਨੰਦ ਦੀ ਸਿਫਾਰਿਸ਼ ‘ਤੇ ਮਿਹਨਤੀ ਅਤੇ ਈਮਾਨਦਾਰ ਆਗੂ ਦਰਸ਼ਨ ਸਿੰਘ ਮਾਨ ਨੂੰ ਪੰਜਾਬ ਕਾਂਗਰਸ ਦੇ ਯੂਥ ਅਤੇ ਸਪੋਰਟਸ ਕਲੱਬ ਸੈਲ ਜਿਲਾ ਪਟਿਆਲਾ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਅੱਜ ਇਸ ਮੌਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਵਿਧਾਇਕਾ ਪ੍ਰਨੀਤ ਕੌਰ, ਕੇ. ਕੇ. ਸ਼ਰਮਾ, ਚੇਅਰਮੈਨ ਜਸਪਾਲ ਰਾਜ ਜਿੰਦਲ ਅਤੇ ਅਮਰਜੀਤ ਸਿੰਘ ਹਨੀ ਆਨੰਦ ਨੇ ਸਾਂਝੇ ਤੌਰ ‘ਤੇ ਅਦਾ ਕੀਤੀ।

ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਮਿਹਨਤੀ ਆਗੂਆਂ ਦਾ ਕਾਂਗਰਸ ਪਾਰਟੀ ਵਿੱਚ ਵੱਡਾ ਯੋਗਦਾਨ ਰਿਹਾ ਹੈ ਅਤੇ ਕਾਂਗਰਸ ਵਿਚ ਹਮੇਸ਼ਾਂ ਹੀ ਮਿਹਨਤੀ ਅਤੇ ਇਮਾਨਦਾਰ ਵਰਕਰਾ ਦੀ ਕਦਰ ਹੁੰਦੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਹਨਾਂ ਵਰਕਰਾ ਦੀ ਮਿਹਨਤ ਸਦਕਾ ਹੀ ਕਾਂਗਰਸ ਪਾਰਟੀ ਹਮੇਸ਼ਾ ਹੀ ਚੜਦੀਕਲਾ ਵਿੱਚ ਰਹੀ ਹੈ। ਇਸ ਮੌਕੇ ਦਰਸ਼ਨ ਸਿੰਘ ਮਾਨ ਕਿਹਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦੀ ਚੜਦੀਕਲਾ ਲਈ ਦਿਨ ਰਾਤ ਮਿਹਨਤ ਕਰਕੇ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੇ ਹੱਥ ਹੋਰ ਮਜਬੂਤ ਕਰਨਗੇ। ਇਸ ਮੌਕੇ ਨਵਜੋਤ ਸਿੰਘ, ਕਰਮਜੋਤ ਸਿੰਘ, ਸਤਿੰਦਰ ਸਿੰਘ, ਰਾਜੇਸ਼ ਅਗਰਵਾਲ, ਨਰੇਸ਼ ਵਰਮਾ ਸੀਨੀਅਰ ਕਾਂਗਰਸੀ ਆਗੂ, ਮੀਡੀਆ ਸੈਲ ਦੇ ਚੇਅਰਮੈਨ ਜਸਵਿੰਦਰ ਜੁਲਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਹਾਜਰ ਸਨ।

Leave a Reply

Your email address will not be published. Required fields are marked *