ਬੇਰੋਜਗਾਰੀ ਨੂੰ ਦੂਰ ਕਰਨ ਹਿੱਤ ਪੱਥ ਪ੍ਰਦਰਸ਼ਕਾਂ ਲਈ ਸੈਮੀਨਾਰ
ਪਟਿਆਲਾ 16 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ
ਮਿੰਨੀ ਸੱਕਤਰੇਤ ਪਟਿਆਲਾ ਵਿਖੇ ਟੀਚਰਜ਼ ਜਿਲਾ ਪੱਧਰੀ ਕੈਰੀਅਰ ਸੈਮੀਨਾਰ ਦਾ ਆਯੋਜਨ ਜਿਲਾ ਸਿੱਖਿਆ ਵਿਭਾਗ ਅਤੇ ਜਿਲਾ ਬਿਊਰੋ ਆਫ ਰੋਜਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਦੇ ਯਾਂਝੇ ਯਤਨਾਂ ਨਾਲ ਕੀਤਾ ਗਿਆ ।ਜਿਸ ਵਿਚ ਪਟਿਆਲਾ ਜਿਲੇ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਕੈਰੀਅਰ ਗਾਇਡੈਂਸ ਅਧਿਆਪਕਾਂ(250) ਨੇ ਹਿੱਸਾ ਲਿਆ।
ਪ੍ਰੋਗਰਾਮ ਦੌਰਾਨ ਵਿਚ ਜਿਲੇ ਵਿਚੋਂ ਬੇਰੋਜਗਾਰੀ ਨੂੰ ਦੂਰ ਕਰਨ ਹਿੱਤ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।ਪ੍ਰੋਗਰਾਮ ਵਿਚ ਬਤੌਰ ਮੁਖ ਮਹਿਮਾਨ ਸ੍ਰੀਮਤੀ ਗੁਰਮੀਤ ਕੌਰ ਸ਼ੇਰਗਿੱਲ ਡਿਪਟੀ ਡਾਇਰੈਕਟਰ ਜਿਲਾ ਬਿਊਰੋ ਆਫ ਰੋਜਰਗਾਰ ਜਨਰੇਸ਼ਨ ਅਤੇ ਟਰੇਨਿੰਗ ਪਟਿਆਲਾ ਸ਼ਾਮਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਸ:ਰਣਜੀਤ ਸਿੰਘ ਧਾਲੀਵਾਲ ਜਿਲਾ ਗਾਇਡੈਂਸ ਕਾਉਂਸਲਰ ਨੇ ਕੀਤੀ। ਇਸ ਪ੍ਰੋਗਰਾਮ ਦੋਰਾਨ ਬਤੌਰ ਮੁਖ ਵਕਤਾ ਪ੍ਰੋਫੈਸਰ ਗੁਰਬਖਸੀਸ ਸਿੰਘ ਅੰਟਾਲ ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ ਨੇ ਆਪਣੇ ਵਿਚਾਰ ਦਿੰਦਿਆਂ ਤਕਨੀਕੀ ਸਿੱਖਿਆ ਦੇ ਜ਼ਰੀਏ ਨੌਕਰੀ ਦੇ ਸੋਮਿਆਂ ਵਿਸ਼ੇਸ਼ ਕਰਕੇ ਪੋਲੀਟੈਕਨਿਕ ਸਿੱਖਿਆ ਅਤੇ ਆਈ.ਟੀ.ਆਈਜ਼ ਬਾਰੇ ਅਹਿਮ ਜਾਣਕਾਰੀ ਦਿੱਤੀ। ਇਸ ਮੋਕੇ ਮੈਡਮ ਗੁਰਮੀਤ ਕੋਰ ਸ਼ੇਰਗਿੱਲ ਨੇ ਐਨ.ਸੀ.ਐਸ. ਪੋਰਟਲ ਤੇ ਜਾ ਕੇ ਕਿਵੇਂ ਰਜਿਸਟਰ ਹੋਣ, ਉਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਉਹਨਾਂ ਨੇ ਅਧਿਆਪਕਾਂ ਨੂੰ ਪੰਜਾਬ ਵਿਚੋਂ ਬੇਰੋਜਗਾਰੀ ਦੂਰ ਕਰਨ ਹਿੱਤ ਸਕਿਲ ਡਿਵੈਲਪਮੈਂਟ ਉਪਰ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਪੜ੍ਹਾਈ ਛੱਡ ਚੁੱਕੇ ਵਿਦਿਆਰਥੀਆਂ ਨੂੰ ਵੀ ਛੋਟੇ ਛੋਟੇ ਕੋਰਸ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ: ਰਣਜੀਤ ਸਿੰਧ ਧਾਲੀਵਾਲ ਨੇ ਆਏ ਹੋਏ ਸਾਰੇ ਅਧਿਆਪਕਾਂ ਨੂੰ ਆਪਣੇ ਆਪਣੇ ਸਕੂਲ ਦਾ ਰੋਜਗਾਰ ਕੈਲੰਡਰ ਬਣਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉਪਰ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੈਰੀਅਰ ਜਾਗਰੂਕਤਾ ਸੰਬੰਧੀ ਵਾਰਤਾਲਾਪ ਵੀ ਕੀਤੀ ਗਈ। ਲੜਕੀਆਂ ਨੂੰ ਸਮੇਂ ਦੇ ਅਨੂਕੂਲ ਵਿਦਿਆ ਦੇਣ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਵੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਉਚੇਰੀ ਵਿਦਿਆ ਅਤੇ ਤਕਨੀਕੀ ਕੋਰਸਾਂ ਲਈ ਜਾਗਰੂਕ ਕਰਨ ਹਿੱਤ ਲਿਟਰੈਚਰ ਵੀ ਵੰਡਿਆ ਗਿਆ।

