ਫਿਰੋਜ਼ਪੁਰ ‘ਚ ਟਵੇਰਾ ‘ਤੇ ਪਲਟਿਆ ਓਵਰਲੋਡ ਟਰਾਲਾ, ਪਰਿਵਾਰ ਦੇ 11 ਲੋਕਾਂ ਦੀ ਮੌਤ
ਫਿਰੋਜ਼ਪੁਰ (ਮਧੂਸਾਰ ਬਿਊਰੋ) ਮੱਖੂ ਦੇ ਨੇੜੇ ਇਕ ਟਵੇਰਾ ‘ਤੇ ਓਵਰਲੋਡ ਟਰਾਲਾ ਚੜ ਜਾਣ ਕਾਰਨ 11 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ, ਜਦੋਂ ਤਿੰਨ ਲੋਕ ਹਾਦਸੇ ‘ਚ ਗੰਭੀਰ ਜਖ਼ਮੀ ਹਨ, ਜਿਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਪਿੰਡ ਬਹਿਕ ਪਛੜੀਆਂ ਦੇ ਨੇੜੇ ਕੋਇਲੇ ਨਾਲ ਭਰਿਆ ਟਰਾਲਾ ਟਵੇਰਾ ਕਾਰ ‘ਤੇ ਪਲਟ ਗਿਆ, ਜਿਸ ਕਾਰਨ ਟਵੇਰਾ ‘ਚ ਸਵਾਰ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਮਰਨ ਵਾਲੇ ਇਕੋ ਪਰਿਵਾਰ ਦੇ ਮੈਂਬਰ ਸਨ, ਜੋ ਧਾਰਮਿਕ ਯਾਤਰਾ ਕਰਕੇ ਤਰਨਤਾਰਨ ਪਰਤ ਰਹੇ ਸਨ। ਟਵੇਰਾ ਗੱਡੀ ਪੀਬੀ 09 ਜੀ 0962 ਸਵਾਰ ਵਿਅਕਤੀ ਜ਼ਿਲ੍ਹਾ ਤਰਨਤਾਰਨ ਪਿੰਡ ਪਲਾਸੌਰ ਜਾ ਰਹੇ ਸਨ। ਇਸ ਦੌਰਾਨ ਨੈਸ਼ਨਲਹਾਈਵੇ ‘ਤੇ ਪਿੰਡ ਬਹਿਕ ਪਛੱਖੜੀਆ ਦੇ ਨੇੜੇ ਬਣਨ ਵਾਲੇ ਪੁਲ ‘ਤੇ ਕੱਚੇ ਰਸਤੇ ਦੀ ਚੜਾਈ ਚੱਲ ਰਹੇ ਕੋਇਲੇ ਨਾਲ ਭਰਿਆ ਟਰਾਲਾ ਪੀਬੀ 03 ਯੂ 5671 ਟਵੇਰਾ ਕਾਰ ‘ਤੇ ਪਲਟ ਗਿਆ।
ਹਾਦਸੇ ‘ਚ ਮਰਨ ਵਾਲਿਆਂ ਦੀ ਪਹਿਚਾਣ ਸਤਨਾਮ ਸਿੰਘ, ਰਣਜੀਤ ਕੌਰ, ਸੁਖਚੈਨ ਸਿੰਘ, ਮਨਦੀਪ ਸਿੰਘ, ਰਣਜੀਤ ਕੌਰ, ਰਾਜਨ, ਰਣਜੀਤ ਕੌਰ, ਰਮਨਪ੍ਰੀਤ ਕੌਰ, ਮਨਜੀਤ ਸਿੰਘ, ਅਕਾਸ਼ਦੀਪ ਸਿੰਘ, ਮਹਿੰਦਰ ਕੌਰ ਦੇ ਰੂਪ ਵਿਚ ਹੋਈ ਹੈ, ਜਦਕਿ ਜ਼ਖ਼ਮੀਆਂ ਦੀ ਪਹਿਚਾਣ ਮੁਸਕਾਨਪ੍ਰੀਤ ਕੌਰ, ਸੁਮਨਪ੍ਰੀਤ ਕੌਰ ਦੇ ਰੂਪ ਵਿਚ ਹੋਈ। ਇਕ ਜ਼ਖ਼ਮੀ ਦੀ ਪਹਿਚਾਣ ਨਹੀਂ ਹੋ ਸਕੀ। ਹਾਦਸੇ ਦੀ ਜਾਣਕਾਰੀ ਮਿਲਿਦਿਆਂ ਹੀ ਡੀਸੀ ਫਿਰੋਜ਼ਪੁਰ ਬਲਵਿੰਦਰ ਸਿੰਘ ਧਾਲੀਵਾਲ ਹੋਰ ਅਧਿਕਾਰੀਆਂ ਸਮੇਤ ਮੌਕੇ ‘ਤੇ ਪਹੁੰਚੇ, ਜਿਨਾਂ ਨੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ।

