ਪਟਿਆਲਾ

ਬੀਬੀ ਟੋਹੜਾ ਦੀ ਅਗਵਾਈ ‘ਚ ਨੋਟਬੰਦੀ ਖਿਲਾਫ ਜ਼ੋਰਦਾਰ ਪ੍ਰਦਰਸ਼ਨ

ਪਟਿਆਲਾ, ਸਨੋਰ 18 ਫਰਵਰੀ, (ਕੰਵਰ ਬੇਦੀ/ਮਧੂਸਾਰ ਬਿਵੂਰੋ
ਆਮ ਆਦਮੀ ਪਾਰਟੀ ਨੇ ਅੱਜ ਬਸ ਸਟੈਂਡ ਸਨੌਰ ਵਿਖੇ ਮੋਦੀ ਸਰਕਾਰ ਦੇ ਨੋਟਬੰਦੀ ਘੁਟਾਲੇ ਨੂੰ ਉਜਾਗਰ ਕਰਨ ਲਈ ਬੀਬੀ ਕੁਲਦੀਪ ਕੌਰ ਟੋਹੜਾ ਅਤੇ ਹਰਿੰਦਰਪਾਲ ਸਿੰਘ ਟੋਹੜਾ ਦੀ ਅਗਵਾਈ ਵਿੱਚ ਜ਼ੋਰਦਾਰ ਧਰਨਾ ਲਗਾ ਕੇ ਸਨੋਰ ਸ਼ਹਿਰ ਵਿੱਚ ਰੋਸ਼ ਮਾਰਚ ਕੀਤਾ।

ਇਸ ਮੌਕੇ ਸੈਂਕੜੇ ਵਲੰਟੀਅਰ ਰੋਸ਼ ਮਾਰਚ ਵਿੱਚ ਸ਼ਾਮਲ ਹੋਏ ਤੇ ਬੀਬੀ ਕੁਲਦੀਪ ਕੌਰ ਟੋਹੜਾ ਨੇ ਕਿਹਾ ਕਿ ਅੱਜ ਆਮ ਜਨਤਾ ਮੋਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਨੋਟਬੰਦੀ ਤੋਂ ਬਾਅਦ ਸਰਕਾਰ ਨੂੰ ਪ੍ਰਾਪਤ ਹੋਏ ਕਾਲੇ ਧਨ ਦਾ ਪੂਰਾ ਬਿਓਰਾ ਜਨਤਕ ਕੀਤਾ ਜਾਵੇ, ਕਿਉਂਕਿ ਮੋਦੀ ਸਰਕਾਰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਫਲਾਪ ਸਿੱਧ ਹੋਈ ਹੈ।
ਇਸ ਮੌਕੇ ਧਰਨੇ ਦੌਰਾਨ ਬੀਬੀ ਕੁਲਦੀਪ ਕੌਰ ਟੋਹੜਾ, ਹਰਿੰਦਰਪਾਲ ਸਿੰਘ ਟੋਹੜਾ ਨੇ ਕਿਹਾ ਕਿ ਨੋਟਬੰਦੀ ਕਾਰਨ ਕਿਸਾਨ, ਵਪਾਰੀ ਅਤੇ ਛੋਟੇ ਦੁਕਾਨਦਾਰ, ਮਜਦੂਰ ਅਤੇ ਮੁਲਾਜ਼ਮ ਬੁਰੀ ਤਰ੍ਹਾਂ ਪ੍ਰੇਸ਼ਾਨ ਹੋ ਗਏ ਹਨ ਤੇ ਉਨ੍ਹਾਂ ਦਾ ਧੰਦਾ ਚੋਪਟ ਹੋ ਗਿਆ ਹੈ ਅੱਜ 100 ਦਿਨ ਬੀਤਣ ਤੋਂ ਬਾਅਦ ਵੀ ਲੋਕ ਪ੍ਰੇਸ਼ਾਨ ਹਨ, ਲੋਕ ਬੈਂਕਾਂ ਵਿੱਚੋਂ ਆਪਣਾ ਧਨ ਹੀ ਕੱਢਵਾ ਨਹੀਂ ਸਕਦੇ। ਟੋਹੜਾ ਨੇ ਆਖਿਆ ਕਿ ਸਰਕਾਰ ਵਲੋਂ ਵਿਜੇ ਮਾਲਿਆ ਦਾ 1200 ਕਰੋੜ ਰੁਪਏ ਦਾ ਕਰਜ਼ ਮੁਆਫ ਕੀਤਾ ਗਿਆ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨੋਟਬੰਦੀ ਦੌਰਾਨ 150 ਤੋਂ ਵੱਧ ਨਾਗਰਿਕਾਂ ਦੀਆਂ ਹੋਈਆਂ ਮੌਤਾਂ ਬਾਰੇ ਇਕ ਸ਼ਬਦ ਵੀ ਨਹੀਂ ਕਿਹਾ ਗਿਆ। ਟੋਹੜਾ ਨੇ ਆਖਿਆ ਕਿ ਨੋਟਬੰਦੀ ਨੇ ਜਿੰਨਾ ਦੇਸ਼ ਦੀ ਅਰਥ ਵਿਵਸਥਾ ਦਾ ਸੱਤਿਆਨਾਸ਼ ਕੀਤਾ ਹੈ, ਉਹ ਕਦੇ ਵੀ ਪੂਰਾ ਨਹੀਂ ਹੋ ਸਕੇਗਾ, ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਤਾਂ 4 ਫਰਵਰੀ ਨੂੰ ਹੀ ਮੋਦੀ ਖਿਲਾਫ ਆਪਣਾ ਗੁੱਸਾ ਕੱਢ ਦਿੱਤਾ ਸੀ ਤੇ 11 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸਾਫ ਹੋ ਜਾਵੇਗਾ, ਕਿਉਂਕਿ ਮੋਦੀ ਨੇ ਦੇਸ਼ ਦਾ ਕਿੰਨਾ ਕੁ ਨੁਕਸਾਨ ਕੀਤਾ ਹੈ। ਇਸ ਮੌਕੇ ਹੋਰ ਵੀ ਨੇਤਾਵਾਂ ਨੇ ਆਪਣੇ ਵਿਚਾਰ ਰੱਖੇ।

Leave a Reply

Your email address will not be published. Required fields are marked *